ਵੈਸੇ ਹਰ ਮੌਸਮ ‘ਚ ਮਸ਼ਰੂਮ ਬਾਜ਼ਾਰ ‘ਚ ਮੁਹੱਈਆ ਹੈ ਪਰ ਸਰਦੀਆਂ ‘ਚ ਇਸ ਨੂੰ ਖਾਣਾ ਸਿਹਤ ਲਈ ਕਾਫੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਮਸ਼ਰੂਮ ਦੀ ਵਰਤੋਂ ਕਰ ਕੇ ਬਹੁਤ ਸਾਰੇ ਸੁਆਦੀ ਪਕਵਾਨ ਬਣਾਏ ਜਾਂਦੇ ਹਨ। ਇਹ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਜੋ ਸਰਦੀਆਂ ਵਿਚ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੈ। ਮਸ਼ਰੂਮ ਵਿਚ ਪੋਟਾਸ਼ੀਅਮ, ਕਾਪਰ, ਆਇਰਨ, ਫਾਈਬਰ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਆਓ ਬਿਨਾਂ ਕਿਸੇ ਦੇਰੀ ਦੇ ਜਾਣਦੇ ਹਾਂ ਕਿ ਸਰਦੀਆਂ ‘ਚ ਮਸ਼ਰੂਮ ਖਾਣਾ ਕਿਉਂ ਜ਼ਰੂਰੀ ਹੈ।
ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦਗਾਰ
ਜਿਨ੍ਹਾਂ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਲਈ ਮਸ਼ਰੂਮ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਇਸ ਵਿਚ ਅਜਿਹੇ ਮਿਸ਼ਰਨ ਪਾਏ ਜਾਂਦੇ ਹਨ, ਜੋ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਆਮ ਬਣਾਉਣ ਵਿਚ ਮਦਦ ਕਰਦੇ ਹਨ।
ਕੈਂਸਰ ਦੇ ਖ਼ਤਰੇ ਨੂੰ ਕਰਦੀ ਹੈ ਘੱਟ
ਹਾਈ ਬਲੱਡ ਪ੍ਰੈਸ਼ਰ ਹੁੰਦਾ ਆਮ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਆਪਣੀ ਖੁਰਾਕ ‘ਚ ਮਸ਼ਰੂਮ ਸ਼ਾਮਿਲ ਕਰ ਸਕਦੇ ਹਨ। ਇਸ ‘ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਪੋਟਾਸ਼ੀਅਮ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨਾਲ ਹਾਈ ਬੀਪੀ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਭਾਰ ਘਟਾਉਣ ‘ਚ ਮਦਦਗਾਰ
ਮਸ਼ਰੂਮ ਖਾਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਜੋ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ। ਜੇ ਤੁਸੀਂ ਸਰਦੀਆਂ ‘ਚ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਾਈਟ ‘ਚ ਮਸ਼ਰੂਮ ਨੂੰ ਸ਼ਾਮਲ ਕਰ ਸਕਦੇ ਹੋ।
ਅੱਖਾਂ ਲਈ ਫਾਇਦੇਮੰਦ
ਵਿਟਾਮਿਨ ਏ ਨਾਲ ਭਰਪੂਰ ਮਸ਼ਰੂਮ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ‘ਚ ਬੀਟਾ-ਕੈਰੋਟੀਨ ਪਾਇਆ ਜਾਂਦਾ ਹੈ, ਜੋ ਅੱਖਾਂ ਨੂੰ ਨਜ਼ਰ ਦੀ ਖਰਾਬੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਮਸ਼ਰੂਮ ‘ਚ ਵਿਟਾਮਿਨ ਬੀ2 ਪਾਇਆ ਜਾਂਦਾ ਹੈ, ਇਹ ਚਮੜੀ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦਾ ਹੈ।