ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਰਾਮ ਲਕਸ਼ਮਣ ਭਾਵ ਵਿਜੇ ਪਾਟਿਲ ਦੀ ਦਾ ਅੱਜ ਨਾਗਪੁਰ ਵਿਚ ਦੇਹਾਂਤ ਹੋ ਗਿਆ। ਉਹ 79 ਸਾਲ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਰਾਮ ਲਕਸ਼ਮਣ ਨੇ 200 ਤੋਂ ਜ਼ਿਆਦਾ ਫਿਲਮਾਂ ਨੂੰ ਸੰਗੀਤ ਦਿੱਤਾ, ਜਿਸ ਵਿਚ ਹਿੰਦੀ, ਭੋਜਪੁਰੀ ਅਤੇ ਮਰਾਠੀ ਫਿਲਮਾਂ ਸ਼ਾਮਲ ਹਨ। ਰਾਜਸ਼੍ਰੀ ਪ੍ਰੋਡਕਸ਼ਨ ਦੀਆਂ ਫਿਲਮਾਂ ਨੇ ਉਨ੍ਹਾਂ ਨੂੰ ਇਕ ਵਿਲੱਖਣ ਪਛਾਣ ਦਿਵਾਈ।
ਮੈਨੇ ਪਿਆਰ ਕੀਆ ਅਤੇ ਹਮ ਆਪ ਕੇ ਹੈਂ ਕੌਨ ਵਰਗੀਆਂ ਬਲਾਕਬਸਟਰ ਫਿਲਮਾਂ ਨੂੰ ਸੰਗੀਤ ਦੇਣ ਵਾਲੇ ਅਮਰ ਸੰਗੀਤਕਾਰ ਰਾਮ ਲਕਸ਼ਮਣ ਦੀ ਮੌਤ ’ਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਦੁੱਖ ਪ੍ਰਗਟਾਇਆ। ਉਨ੍ਹਾਂ ਟਵੀਟ ਵਿਚ ਲਿਖਿਆ,‘ਮੈਨੂੰ ਹੁਣੇ ਪਤਾ ਲੱਗਾ ਕਿ ਬਹੁਤ ਹੀ ਗੁਣੀ ਤੇ ਹਰਮਨਪਿਆਰੇ ਸੰਗੀਤਕਾਰ ਰਾਮ ਲਕਸ਼ਮਣ ਵਿਜੇ ਪਾਟਿਲ ਸਵਰਗਵਾਸ ਹੋ ਗਏ। ਇਹ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਚੰਗੇ ਇਨਸਾਨ ਸਨ। ਮੈਂ ਉਨ੍ਹਾਂ ਦੇ ਕਈ ਗਾਣੇ ਗਏ ਜੋ ਬਹੁਤ ਹੀ ਹਰਮਨਪਿਆਰੇ ਹੋਏ। ਮੈਂ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੰਦੀ ਹਾਂ।’
