ਪੱਛਮੀ ਬੰਗਾਲ ਸਮੇਤ ਪੰਜ ਸੂਬਿਆਂ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਬੰਗਾਲ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਅਖਵਾਉਂਦੀ ਨੰਦੀਗ੍ਰਾਮ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਮੁਕਾਬਲਾ ਕਾਂਟੇ ਦਾ ਹੈ। ਇਕ ਪਾਸੇ ਸੀਐੱਮ ਮਮਤਾ ਬੈਨਰਜੀ ਹੈ ਤਾਂ ਦੂਸਰੇ ਪਾਸੇ ਟੀਐੱਮਸੀ ਦਾ ਸਾਥ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੁਵੇਂਦੂ ਅਧਿਕਾਰੀ ਹਨ। ਮਮਤਾ ਬੈਨਰਜੀ ਨੇ ਸੁਵੇਂਦੂ ਨੂੰ ਚੁਣੌਤੀ ਦੇਣ ਲਈ ਆਪਣੀ ਭਵਾਨੀਪੁਰ ਸੀਟ ਛੱਡ ਕੇ ਨੰਦੀਗ੍ਰਾਮ ਨੂੰ ਚੁਣਿਆ ਸੀ। ਹੁਣ ਦੇਖਣਾ ਪਵੇਗਾ ਕਿ ਜਨਤਾ ਨੇ ਇੱਥੇ ਕਿਸ ‘ਤੇ ਭਰੋਸਾ ਦਿਖਾਇਆ ਹੈ। ਸਾਰੇ ਚੋਣ ਪੰਡਤਾਂ ਦੀ ਨਜ਼ਰ ਨੰਦੀਗ੍ਰਾਮ ‘ਤੇ ਹੈ। ਬੰਗਾਲ ਦੇ ਦੋ ਸਭ ਤੋਂ ਕੱਦਾਵਰ ਆਗੂ ਮਮਤਾ ਬੈਨਰਜੀ ਤੇ ਸੁਵੇਂਦੂ ਅਧਿਕਾਰੀ ਇੱਥੋਂ ਆਹਮੋ-ਸਾਹਮਣਏ ਹਨ। ਬੰਗਾਲ ‘ਚ ਸਰਕਾਰ ਚਾਹੇ ਜਿਸ ਦੀ ਬਣੇ ਪਰ ਨੰਦੀਗ੍ਰਾਮ ‘ਚ ਹਾਰ-ਜਿੱਤ ਦਾ ਵੱਖਰਾ ਮਹੱਤਵ ਹੈ। ਮਮਤਾ ਦੇ ਸੁਵੇਂਦੂ ਦੋਵਾਂ ਲਈ ਹੀ ਨੰਦੀਗ੍ਰਾਮ ਦਾ ਮੁਕਾਬਲਾ ਨੱਕ ਦੀ ਲੜਾਈ ਬਣ ਗਿਆ ਹੈ। ਉੱਥੇ ਹੀ 14ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਮਮਤਾ ਬੈਨਰਜੀ 2331 ਵੋਟਾਂ ਨਾਲ ਅੱਗੇ ਨਿਕਲ ਗਈ ਹੈ।
ਨੰਦੀਗ੍ਰਾਮ ‘ਚ ਮਮਤਾ ਬੈਨਰਜੀ ਹੋਈ ਅੱਗੇ
7ਵੇਂ ਰਾਊਂਡ ‘ਚ ਸੁਵੇਂਦੂ ਅਧਿਕਾਰੀ ਅੱਗੇ
ਛੇਵੇਂ ਰਾਊਂਡ ਤੋਂ ਬਾਅਦ ਸੁਵੇਂਦੂ ਅਧਿਕਾਰੀ 7,000 ਵੋਟਾਂ ਨਾਲ ਅੱਗੇ
ਚੌਥੇ ਰਾਊਂਡ ਤੋਂ ਬਾਅਦ ਸੁਵੇਂਦੂ 4,000 ਵੋਟਾਂ ਨਾਲ ਅੱਗੇ