37.26 F
New York, US
February 7, 2025
PreetNama
ਰਾਜਨੀਤੀ/Politics

Nandigram Election Result 2021 : ਕਾਂਟੇ ਦੀ ਟੱਕਰ ‘ਚ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਨੇ 1200 ਵੋਟਾਂ ਤੋਂ ਜਿੱਤੀਆਂ ਚੋਣਾਂ

ਪੱਛਮੀ ਬੰਗਾਲ ਸਮੇਤ ਪੰਜ ਸੂਬਿਆਂ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਬੰਗਾਲ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਅਖਵਾਉਂਦੀ ਨੰਦੀਗ੍ਰਾਮ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਮੁਕਾਬਲਾ ਕਾਂਟੇ ਦਾ ਹੈ। ਇਕ ਪਾਸੇ ਸੀਐੱਮ ਮਮਤਾ ਬੈਨਰਜੀ ਹੈ ਤਾਂ ਦੂਸਰੇ ਪਾਸੇ ਟੀਐੱਮਸੀ ਦਾ ਸਾਥ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੁਵੇਂਦੂ ਅਧਿਕਾਰੀ ਹਨ। ਮਮਤਾ ਬੈਨਰਜੀ ਨੇ ਸੁਵੇਂਦੂ ਨੂੰ ਚੁਣੌਤੀ ਦੇਣ ਲਈ ਆਪਣੀ ਭਵਾਨੀਪੁਰ ਸੀਟ ਛੱਡ ਕੇ ਨੰਦੀਗ੍ਰਾਮ ਨੂੰ ਚੁਣਿਆ ਸੀ। ਹੁਣ ਦੇਖਣਾ ਪਵੇਗਾ ਕਿ ਜਨਤਾ ਨੇ ਇੱਥੇ ਕਿਸ ‘ਤੇ ਭਰੋਸਾ ਦਿਖਾਇਆ ਹੈ। ਸਾਰੇ ਚੋਣ ਪੰਡਤਾਂ ਦੀ ਨਜ਼ਰ ਨੰਦੀਗ੍ਰਾਮ ‘ਤੇ ਹੈ। ਬੰਗਾਲ ਦੇ ਦੋ ਸਭ ਤੋਂ ਕੱਦਾਵਰ ਆਗੂ ਮਮਤਾ ਬੈਨਰਜੀ ਤੇ ਸੁਵੇਂਦੂ ਅਧਿਕਾਰੀ ਇੱਥੋਂ ਆਹਮੋ-ਸਾਹਮਣਏ ਹਨ। ਬੰਗਾਲ ‘ਚ ਸਰਕਾਰ ਚਾਹੇ ਜਿਸ ਦੀ ਬਣੇ ਪਰ ਨੰਦੀਗ੍ਰਾਮ ‘ਚ ਹਾਰ-ਜਿੱਤ ਦਾ ਵੱਖਰਾ ਮਹੱਤਵ ਹੈ। ਮਮਤਾ ਦੇ ਸੁਵੇਂਦੂ ਦੋਵਾਂ ਲਈ ਹੀ ਨੰਦੀਗ੍ਰਾਮ ਦਾ ਮੁਕਾਬਲਾ ਨੱਕ ਦੀ ਲੜਾਈ ਬਣ ਗਿਆ ਹੈ। ਉੱਥੇ ਹੀ 14ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਮਮਤਾ ਬੈਨਰਜੀ 2331 ਵੋਟਾਂ ਨਾਲ ਅੱਗੇ ਨਿਕਲ ਗਈ ਹੈ।

ਨੰਦੀਗ੍ਰਾਮ ‘ਚ ਮਮਤਾ ਬੈਨਰਜੀ ਹੋਈ ਅੱਗੇ

ਬੰਗਾਲ ਦੀ ਨੰਦੀਗ੍ਰਾਮ ਸੀਟ ‘ਤੇ ਸਵੇਰ ਤੋਂ ਹੀ ਪਿੱਛੇ ਚੱਲ ਰਹੀ ਮਮਤਾ ਬੈਨਰਜੀ ਹੁਣ ਅੱਗੇ ਹੋ ਗਈ ਹੈ। ਰੁਝਾਨਾਂ ‘ਚ ਪਹਿਲੀ ਵਾਰ ਹੈ ਜਦੋਂ ਮਮਤਾ ਬੈਨਰਜੀ ਸੁਵੇਂਦੂ ਅਧਿਕਾਰੀ ਤੋਂ ਅੱਗੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਭਾਜਪਾ ਦੇ ਸੁਵੇਂਦੂ ਅਧਿਕਾਰੀ ਦੇ ਮੁਕਾਬਲੇ ਹੁਣ ਕਰੀਬ 2700 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

7ਵੇਂ ਰਾਊਂਡ ‘ਚ ਸੁਵੇਂਦੂ ਅਧਿਕਾਰੀ ਅੱਗੇ

ਸੱਤਵੇਂ ਰਾਊਂਡ ‘ਚ ਵੀ ਭਾਜਪਾ ਦੇ ਸੁਵੇਂਦੂ ਅਧਿਕਾਰੀ 8858 ਵੋਟਾਂ ਨਾਲ ਅੱਗੇ। ਸੁਵੇਂਦੂ ਅਧਿਕਾਰੀ ਨੂੰ 49184, ਮਮਤਾ ਬੈਨਰਜੀ ਨੂੰ 40325 ਤੇ ਖੱਬੇ ਪੱਖੀ ਮੋਰਚੇ ਦੀ ਉਮੀਦਵਾਰ ਮੀਨਾਕਸ਼ੀ ਮੁਖਰਜੀ ਨੂੰ 8749 ਵੋਟਾਂ ਮਿਲੀਆਂ।

ਛੇਵੇਂ ਰਾਊਂਡ ਤੋਂ ਬਾਅਦ ਸੁਵੇਂਦੂ ਅਧਿਕਾਰੀ 7,000 ਵੋਟਾਂ ਨਾਲ ਅੱਗੇ

 

 

ਛੇਵੇਂ ਰਾਊਂਡ ਤੋਂ ਬਾਅਦ ਸੁਵੇਂਦੂ ਅਧਿਕਾਰੀ ਨੇ ਇਕ ਵਾਰ ਫਿਰ ਮਮਤਾ ਬੈਨਰਜੀ ‘ਤੇ ਵੱਡੀ ਬੜ੍ਹਤ ਬਣਾ ਲਈ ਹੈ। ਛੇਵੇਂ ਰਾਊਂਡ ਤੋਂ ਬਾਅਦ ਬੀਜੇਪੀ ਦੇ ਸੁਵੇਂਦੂ ਅਧਿਕਾਰੀ 7,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਮਮਤਾ ਬੈਨਰਜੀ ਚੌਥੇ ਤੇ ਪੰਜਵੇਂ ਰਾਊਂਡ ‘ਚ ਅੱਗੇ ਰਹਿਣ ਤੋਂ ਬਅਦ ਪਿੱਛੇ ਹੋ ਗਈ ਹੈ।

 

 

ਚੌਥੇ ਰਾਊਂਡ ਤੋਂ ਬਾਅਦ ਸੁਵੇਂਦੂ 4,000 ਵੋਟਾਂ ਨਾਲ ਅੱਗੇ

 

 

 

 

ਨੰਦੀਗ੍ਰਾਮ ‘ਚ ਚੌਥੇ ਰਾਊਂਡ ਦੀ ਗਿਣਤੀ ਤੋਂ ਬਾਅਦ ਮਮਤਾ ਤੇ ਸੁਵੇਂਦੂ ਅਧਿਕਾਰੀ ਵਿਚਕਾਰ ਵੋਟਾਂਦਾ ਅੰਤਰ ਥੋੜ੍ਹਾ ਘਟਿਆ ਹੈ। ਫਿਲਹਾਲ ਸੁਵੇਂਦੂ ਅਧਿਕਾਰੀ 4,000 ਵੋਟਾਂ ਨਾਲ ਅੱਗੇ ਹਨ।

 

ਤੀਸਰੇ ਰਾਊਂਡ ‘ਚ ਵੀ ਮਮਤਾ ਪਿੱਛੇ

ਨੰਦੀਗ੍ਰਾਮ ਸੀਟ ‘ਤੇ ਮਮਤਾ ਬੈਨਰਜੀ ਲਗਾਤਾਰ ਪਿੱਛੇ ਚੱਲ ਰਹੀ ਹੈ। ਤੀਸਰੇ ਰਾਊਂਡ ਤੋਂ ਬਾਅਦ ਸੁਵੇਂਦੂ ਅਧਿਕਾਰੀ 8,000 ਤੋਂ ਜ਼ਿਆਦਾ ਵੋਟਾਂ ਨਾਲ ਅੱਗੇ।

ਨੰਦੀਗ੍ਰਾਮ ‘ਚ ਮਮਤਾ ਪਿੱਛੇ, ਸੁਵੇਂਦੂ ਅੱਗੇ

ਬੰਗਾਲ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ‘ਚ ਮਮਤਾ ਬੈਨਰਜੀ ਨੰਦੀਗ੍ਰਾਮ ‘ਚ ਪੱਛੜਦੀ ਹੋਈ ਦਿਖਾਈ ਦੇ ਰਹੀ ਹਨ। ਹਾਈ ਪ੍ਰੋਫਾਈਲ ਸੀਟ ਨੰਦੀਗ੍ਰਾਮ ਤੋਂ ਸੁਵੇਂਦੂ ਅਧਿਕਾਰੀ ਅੱਗੇ ਚੱਲ ਰਹੇ ਹਨ। ਫਿਲਹਾਲ ਪੋਸਟਲ ਬੈਲੇਟ ਦੀ ਗਿਣਤੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਨੰਦੀਗ੍ਰਾਮ ‘ਚ ਕਾਫੀ ਦੇਰ ਤੋਂ ਮਮਤਾ ਬੈਨਰਜੀ ਪਿੱਛੇ ਚੱਲ ਰਹੀ ਹਨ। ਭਾਜਪਾ ਦੇ ਸੁਵੇਂਦੂ ਅਧਿਕਾਰੀ ਨੇ ਬੜ੍ਹਤ ਬਣਾਈ ਹੋਈ ਹੈ। ਸੁਵੇਂਦੂ ਅਧਇਕਾਰੀ 4551 ਵੋਟਾਂ ਨਾਲ ਅੱਗੇ ਹਨ।

2009 ਤੋਂ ਨੰਦੀਗ੍ਰਾਮ ‘ਚ ਟੀਐੱਮਸੀ ਦਾ ਕਬਜ਼ਾ

ਪੱਛਮੀ ਬੰਗਾਲ ਦੇ ਸਾਬਕਾ ਮੇਦਿਨੀਪੁਰ ਜ਼ਿਲ੍ਹੇ ਆਉਣ ਵਾਲੀ ਨੰਦੀਗ੍ਰਾਮ ਵਿਧਾਨ ਸਭਾ ਸੀਟ ‘ਤੇ 2009 ਤੋਂ ਸੱਤਾਧਾਰੀ ਟੀਐੱਮਸੀ ਦਾ ਕਬਜ਼ਾ ਹੈ। 2016 ‘ਚ ਨੰਦੀਗ੍ਰਾਮ ‘ਚ ਕੁੱਲ 87 ਫ਼ੀਸਦ ਵੋਟਾਂ ਪਈਆਂ ਸਨ। 2016 ‘ਚ ਟੀਐੱਮਸੀ ਤੋਂ ਸੁਵੇਂਦੂ ਅਧਿਕਾਰੀ ਨੇ ਸੀਪੀਐੱਮ ਦੇ ਅਬਦੁੱਲ ਕਬੀਰ ਸੇਖ ਨੂੰ 81,230 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ।

Related posts

PM Modi Nepal Visit : PM Modi 16 ਮਈ ਨੂੰ ਜਾਣਗੇ ਨੇਪਾਲ, ਪ੍ਰਧਾਨ ਮੰਤਰੀ ਦੇਉਬਾ ਨਾਲ ਕਰਨਗੇ ਗੱਲਬਾਤ

On Punjab

ਖੇਤੀ ਕਾਨੂੰਨ ਰੱਦ, ਹੁਣ ਕੀ ਹੋਵੇਗਾ ਅੰਦੋਲਨ ਦਾ ਰੁਖ਼, ਜਾਣੋ 10 ਕਿਸਾਨ ਆਗੂਆਂ ਦੀਆਂ ਦੇ ਰੀਐਕਸ਼ਨ

On Punjab

ਕਸ਼ਮੀਰ ਫਾਈਲਜ਼ ਨੂੰ ਟੈਕਸ ਫਰੀ ਕਰਨ ‘ਤੇ ਆਇਆ ਅਰਵਿੰਦ ਕੇਜਰੀਵਾਲ ਦਾ ਬਿਆਨ

On Punjab