22.12 F
New York, US
February 22, 2025
PreetNama
ਸੰਪਰਕ/ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

Narayan Singh Chaura : ਜਾਣੋ ਕੌਣ ਹੈ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ, ਕਈ ਅਪਰਾਧਕ ਮਾਮਲਿਆਂ ‘ਚ ਰਹੀ ਸ਼ਮੂਲੀਅਤ

 ਅੰਮ੍ਰਿਤਸਰ : ਅੰਮ੍ਰਿਤਸਰ ‘ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਸੁਖਬੀਰ ਬਾਦਲ (Sukhbir Singh Badal) ‘ਤੇ ਹਮਲਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਗੇਟ ‘ਤੇ ਸੁਖਬੀਰ ਬਾਦਲ ‘ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਉਹ ਇਸ ਹਮਲੇ ‘ਚ ਵਾਲ-ਵਾਲ ਬਚ ਗਏ। ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ ਜੋ ਕਿ ਅਪਰਾਧਿਕ ਪਿਛੋਕੜ ਦੱਸਿਆ ਜਾ ਰਿਹਾ ਹੈ।ਨਰਾਇਣ ਸਿੰਘ ਚੌੜਾ 4 ਅਗਸਤ 2018 ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸ ਨੂੰ ਸਾਲ 2013 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਜੇਲ੍ਹ ‘ਚ ਬੰਦ ਸੀ। ਉਸ ਨੂੰ ਚਾਰ ਲੰਬਿਤ ਕੇਸਾਂ ‘ਚ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਨਰਾਇਣ ਸਿੰਘ ਬੁੜੈਲ ਜੇਲ੍ਹ ਬ੍ਰੇਕ ਕੇਸ ਸਮੇਤ 2013 ਤੋਂ ਬਾਅਦ ਕੁਝ ਕੇਸਾਂ ਵਿੱਚ ਬਰੀ ਹੋ ਗਿਆ ਸੀ। ਆਓ ਜਾਣਦੇ ਹਾਂ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਕੌਣ ਹੈ।

ਦਲ ਖਾਲਸਾ ਦਾ ਮੈਂਬਰ ਹੈ ਨਾਰਾਇਣ ਸਿੰਘ-ਮੁਲਜ਼ਮ ਨਰਾਇਣ ਸਿੰਘ ਚੌੜਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਹ ਦਲ ਖਾਲਸਾ ਦਾ ਮੈਂਬਰ ਹੈ। ਮੁਲਜ਼ਮ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸ ‘ਤੇ ਹਥਿਆਰਾਂ ਦੀ ਤਸਕਰੀ ਦਾ ਵੀ ਦੋਸ਼ ਹੈ। ਉਹ ਕਈ ਮਾਮਲਿਆਂ ‘ਚ ਸਜ਼ਾ ਵੀ ਕੱਟ ਚੁੱਕਾ ਹੈ। ਉਸ ਖ਼ਿਲਾਫ਼ ਦਰਜਨ ਦੇ ਕਰੀਬ ਕੇਸ ਦਰਜ ਹਨ। ਨਰਾਇਣ ਸਿੰਘ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਬਰੇਕ ਕਾਂਡ ਦਾ ਵੀ ਮੁਲਜ਼ਮ ਸੀ।

ਅੱਤਵਾਦੀਆਂ ਦੀ ਮਦਦ ਦਾ ਲੱਗਾ ਸੀ ਦੋਸ਼-2004 ‘ਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚੋਂ ਚਾਰ ਖਾਲਿਸਤਾਨੀ ਅੱਤਵਾਦੀ ਫਰਾਰ ਹੋ ਗਏ ਸਨ। ਨਰਾਇਣ ਸਿੰਘ ਚੌੜਾ ‘ਤੇ ਇਨ੍ਹਾਂ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਹੈ। ਹਾਲਾਂਕਿ ਅਦਾਲਤ ਨੇ ਇਸ ਮਾਮਲੇ ‘ਚ ਚੌੜਾ ਨੂੰ ਬਰੀ ਕਰ ਦਿੱਤਾ ਸੀ। ਉਸ ਨੇ ਕਈ ਸਾਲ ਜੇਲ੍ਹ ‘ਚ ਗੁਜ਼ਾਰੇ ਸਨ। ਨਰਾਇਣ ਸਿੰਘ ਪੰਜ ਸਾਲ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਵੀ ਰਿਹਾ ਹੈ। ਰਿਪੋਰਟਾਂ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਅਕਾਲ ਫੈਡਰੇਸ਼ਨ ਨਾਲ ਵੀ ਉਹ ਜੁੜਿਆ ਹੋਇਆ ਹੈ।

ਸੁਖਬੀਰ ਬਾਦਲ ‘ਤੇ ਇੰਝ ਕੀਤਾ ਹਮਲਾ-ਨਰਾਇਣ ਸਿੰਘ ਨੇ ਬਿਨਾਂ ਕਿਸੇ ਖ਼ੌਫ ਦੇ ਹਰਿਮੰਦਰ ਸਾਹਿਬ ਦੇ ਗੇਟ ‘ਤੇ ਸੁਖਬੀਰ ਬਾਦਲ ਕੋਲ ਜਾ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਫਾਇਰ ਵੀ ਕੀਤਾ, ਪਰ ਸੁਰੱਖਿਆ ਗਾਰਡ ਵੱਲੋਂ ਫੜੇ ਜਾਣ ਤੋਂ ਬਾਅਦ ਉਹ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ। ਜੇਕਰ ਸੁਰੱਖਿਆ ਮੁਲਾਜ਼ਮ ਉਸ ਦਾ ਹੱਥ ਉੱਪਰ ਨਾ ਚੁੱਕਦੇ ਤਾਂ ਕੁਝ ਵੀ ਹੋ ਸਕਦਾ ਸੀ।

ਸਵੇਰੇ ਸਾਢੇ 9 ਵਜੇ ਦੇ ਕਰੀਬ ਹੋਇਆ ਹਮਲਾ-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਬੁੱਧਵਾਰ ਸਵੇਰੇ ਸਾਢੇ ਕੁ 9 ਵਜੇ ਉਸ ਸਮੇਂ ਹੋਇਆ ਜਦੋਂ ਉਹ ਹਰਿਮੰਦਰ ਸਾਹਿਬ ਦੇ ਬਾਹਰ ‘ਸੇਵਾਦਾਰ’ ਵਜੋਂ ਸੇਵਾ ਕਰ ਰਹੇ ਸਨ। ਘਟਨਾ ਦੇ ਸਮੇਂ ਬਾਦਲ ਵ੍ਹੀਲਚੇਅਰ ‘ਤੇ ਬੈਠੇ ਸਨ ਤੇ ਗੋਲ਼ੀ ਕੰਧ ਨਾਲ ਲੱਗ ਗਈ। ਸੁਖਬੀਰ ਬਾਦਲ ‘ਤੇ ਹਮਲਾ ਕਰਨ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਪੁੱਛਗਿੱਛ ਤੋਂ ਬਾਅਦ ਹੀ l

Related posts

ਐਨ.ਐਸ. ਐਸ ਵਿਭਾਗ ਵੱਲੋਂ ਜ਼ਿਲ੍ਹਾ ਰਾਜ ਅਤੇ ਰਾਸ਼ਟਰ ਪੱਧਰ ਤੇ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਜਾਵੇਗਾ

Pritpal Kaur

5 ਟ੍ਰਿਲੀਅਨ ਅਰਥਚਾਰੇ ਦੇ ਦਾਅਵਿਆਂ ਦੀ ਨਿਕਲੀ ਫੂਕ, ਕੌਮਾਂਤਰੀ ਲਿਸਟ ‘ਚ ਭਾਰਤ ਨੂੰ ਵੱਡਾ ਝਟਕਾ

On Punjab

ਦੋਸ਼ੀ ਨੂੰ ਮੌਤ ਦੀ ਸਜ਼ਾ ਲਈ ਹਾਈਕੋਰਟ ਪੁੱਜੀ ਸੀਬੀਆਈ

On Punjab