ਦੁਨੀਆ ਭਰ ’ਚ ਲਗਾਤਾਰ ਮੌਸਮ ਬਦਲ ਰਿਹਾ ਹੈ। ਚੱਕਰਵਾਤੀ ਤੂਫਾਨਾਂ ਦੀ ਗਿਣਤੀ ਤੇ ਗੰਭੀਰਤਾ ਵੱਧ ਗਈ ਹੈ। ਅਮਰੀਕਾ ’ਚ ਤਾਂ ਹਾਲ ਹੀ ’ਚ ਕਈ ਵਾਰ ਚੱਕਰਵਾਤੀ ਤੂਫਾਨ ਨਾਲ ਜੂਝ ਕੇ ਬਾਹਰ ਨਿਕਲਿਆ ਹੈ। ਸਮੁੰਦਰੀ ਜਲ ਪੱਧਰ ਤੇ ਹਾਈ ਟਾਈਡ ਦਾ ਵਧਣਾ ਚੰਦ ਨਾਲ ਜੁੜਿਆ ਹੈ ਪਰ ਵਿਗਿਆਨੀਆਂ ਨੇ ਹੁਣ ਇਹ ਖੁਲਾਸਾ ਕੀਤਾ ਹੈ ਕਿ ਚੰਦ ’ਤੇ ਹਲਕੀ ਜਿਹੀ ਹਲਚਲ ਹੋਈ ਤਾਂ ਪੂਰੀ ਦੁਨੀਆ ’ਚ ਭਿਆਨਕ ਹੜ੍ਹ ਆ ਜਾਣਗੇ।
ਅਮਰੀਕੀ ਅੰਤਰਾਸ਼ਟਰੀ ਏਜੰਸੀ ਨਾਸਾ ਨੇ ਆਪਣੇ ਇਕ ਅਧਿਐਨ ’ਚ ਦਾਅਵਾ ਕੀਤਾ ਹੈ ਕਿ ਮੌਸਮ ’ਚ ਬਦਲਾਅ ਦੀ ਵਜ੍ਹਾ ਚੰਦ ਵੀ ਹੋ ਸਕਦਾ ਹੈ। ਨਾਸਾ (NASA) ਨੇ ਆਪਣੀ ਰਿਪੋਰਟ ’ਚ ਕਿਹਾ ਕਿ ਸਾਲ 2030 ’ਚ ਜਲਵਾਯੂ ਬਦਲਾਅ ਦੇ ਚੱਲਦੇ ਵਧਦੇ ਸਮੁੰਦਰ ਦੇ ਜਲ ਪੱਧਰ ਦੇ ਨਾਲ ਚੰਦ ’ਤੇ ਹਲਚਲ ਹੋਵੇਗੀ ਜਿਸ ਨਾਲ ਧਰਤੀ ’ਤੇ ਭਿਆਨਕ ਹੜ੍ਹ ਆਉਣਗੇ।
ਅਮਰੀਕੀ ਅੰਤਰਾਸ਼ਟਰੀ ਏਜੰਸੀ ਨਾਸਾ ਨੇ ਆਪਣੇ ਇਕ ਅਧਿਐਨ ’ਚ ਦਾਅਵਾ ਕੀਤਾ ਹੈ ਕਿ ਮੌਸਮ ’ਚ ਬਦਲਾਅ ਦੀ ਵਜ੍ਹਾ ਚੰਦ ਵੀ ਹੋ ਸਕਦਾ ਹੈ। ਨਾਸਾ (NASA) ਨੇ ਆਪਣੀ ਰਿਪੋਰਟ ’ਚ ਕਿਹਾ ਕਿ ਸਾਲ 2030 ’ਚ ਜਲਵਾਯੂ ਬਦਲਾਅ ਦੇ ਚੱਲਦੇ ਵਧਦੇ ਸਮੁੰਦਰ ਦੇ ਜਲ ਪੱਧਰ ਦੇ ਨਾਲ ਚੰਦ ’ਤੇ ਹਲ
ਨਾਸਾ ਦਾ ਇਹ ਅਧਿਐਨ ਕਲਾਈਮੇਟ ਚੇਂਜ ਆਧਾਰਿਤ ਜਨਰਲ ਨੇਚਰ ’ਚ 21 ਜੂਨ ਨੂੰ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ’ਚ ਚੰਦ ’ਤੇ ਹਲਚਲ ਦੇ ਚੱਲਦੇ ਧਰਤੀ ’ਤੇ ਆਉਣ ਵਾਲੇ ਹੜ੍ਹੇ ਨੂੰ ‘ਉਪਦਰਵੀ ਹੜ੍ਹ’ ਕਿਹਾ ਗਿਆ ਹੈ। ਇਸ ਤਰ੍ਹਾਂ ਹੜ੍ਹ ਸਮੁੰਦਰੀ ਕਿਨਾਰੀਆਂ ਵਾਲੇ ਇਲਾਕਿਆਂ ’ਚ ਆਉਣਗੇ। ਜਦੋਂ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਦੀ ਔਸਤ ਉਚਾਈ ਦੇ ਮੁਕਾਬਲੇ 2 ਫੁੱਟ ਉੱਚੀਆਂ ਉੱਠਦੀਆਂ ਹਨ। ਘਰ ਤੇ ਸੜਕਾਂ ਸਭ ਕੁਝ ਪਾਣੀ ਨਾਲ ਭਰ ਜਾਂਦੀਆਂ ਹਨ ਤੇ ਰੋਜ਼ਾਨਾ ਰੁਟੀਨ ਪ੍ਰਭਾਵਿਤ ਹੁੰਦਾ ਹੈ।ਨਾਸਾ ਦੇ ਅਧਿਐਨ ਮੁਤਾਬਕ ਸਾਲ 2030 ਦੇ ਮੱਧ ਤਕ ਉਪਦਰਵੀ ਹੜਾਂ ਦੀ ਸਥਿਤੀ ਲਗਾਤਾਰ ਬਣਦੀ ਰਹੇਗੀ ਤੇ ਅਚਾਨਕ ਹੀ ਸਹੀ ਹੋ ਜਾਵੇਗੀ। ਅਧਿਐਨ ’ਚ ਕਿਹਾ ਗਿਆ ਹੈ ਕਿ ਅਮਰੀਕੀ ਸਮੁੰਦਰੀ ਇਲਾਕਿਆਂ ’ਚ ਸਮੁੰਦਰ ਦੀਆਂ ਲਹਿਰਾਂ ਆਪਣੀਆਂ ਉਚਾਈਆਂ ਦੇ ਮੁਕਾਬਲੇ ਤਿੰਨ ਤੋਂ ਚਾਰ ਫੁੱਟ ਉੱਚੀਆਂ ਉਠਣਗੀਆਂ ਤੇ ਇਹ ਸਿਲਸਿਲਾ ਇਕ ਦਹਾਕੇ ਤਕ ਜਾਰੀ ਰਹੇਗਾ। ਅਧਿਐਨ ’ਚ ਇਹ ਵੀ ਕਿਹਾ ਗਿਆ ਹੈ ਕਿ ਹੜ੍ਹ ਦੀ ਇਹ ਸਥਿਤੀ ਪੂਰੇ ਸਾਲ ’ਚ ਨਿਯਮਿਤ ਤੌਰ ’ਤੇ ਨਹੀਂ ਰਹੇਗੀ। ਸਿਰਫ਼ ਕੁਝ ਮਹੀਨਿਆਂ ਦੇ ਦਰਮਿਆਨ ਇਹ ਪੂਰੀ ਸਥਿਤੀ ਬਣੇਗੀ, ਜਿਸ ਨਾਲ ਇਸ ਦਾ ਖ਼ਤਰਾ ਹੋਰ ਵਧ ਜਾਵੇਗਾ।University of Hawaii ’ਚ Assistant professor ਤੇ ਅਧਿਐਨ ਦੇ ਮੁੱਖ ਲੇਖਕ Phil Thompson ਨੇ ਧਰਤੀ ’ਤੇ ਚੰਦ ਦੇ ਅਸਰ ਦੇ ਚੱਲਦੇ ਹੋਏ ਹੜ੍ਹ ਆਉਣ ਦੇ ਬਾਰੇ ਕਿਹਾ, ਚੰਦ ਜਦੋਂ ਆਪਣੀ ਸਥਿਤੀ ਤੋਂ ਇੱਧਰ-ਉੱਧਰ ਹੁੰਦਾ ਹੈ ਤਾਂ ਇਸ ਨੂੰ ਪੂਰਾ ਹੋਣ ’ਚ 18.6 ਸਾਲ ਦਾ ਸਮਾਂ ਲਗਦਾ ਹੈ ਪਰ ਧਰਤੀ ’ਤੇ ਵਧਦੀ ਗਰਮੀ ਦੇ ਚੱਲਦੇ ਸਮੁੰਦਰੀ ਜਲ ਪੱਧਰ ਦੇ ਨਾਲ ਮਿਲ ਕੇ ਇਹ ਖ਼ਤਰਨਾਕ ਹੋ ਜਾਂਦਾ ਹੈ।