NASA Galaxy ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ। ਨਾਸਾ ਨੇ ਆਪਣੀ ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ਨੂੰ ਹੁਣ ਤਕ ਲੱਖਾਂ ਲੋਕ ਦੇਖ ਚੁੱਕੇ ਹਨ। ਇਹ ਇਕ ਬੇਹੱਦ ਹੀ ਖਾਸ ਗੈਲੇਕਸੀ ਦੀ ਵੀਡੀਓ ਹੈ। ਇਸ ਵੀਡੀਓ ਨੂੰ ਹਬਲ ਟੈਲੀਸਕੋਪ ਨੇ ਕੈਪਚਰ ਕੀਤਾ ਹੈ। ਇਸ ’ਚ ਵੱਖ-ਵੱਖ ਗਲੈਕਸੀ ਦੀ ਆਵਾਜ਼ ਤੇ ਰੌਸ਼ਨੀ ਦੇ ਬਾਰੇ ’ਚ ਪਤਾ ਚੱਲ ਰਿਹਾ ਹੈ। ਆਖਿਰ ਕੀ ਹੈ ਇਸ ਟੈਲੀਸਕੋਪ ਦੀਆਂ ਖੂਬੀਆਂ।
ਨਾਸਾ ਨੇ ਟੈਲੀਸਕੋਪ ਨੂੰ ਅਪ੍ਰੈਲ 1990 ’ਚ ਲਾਂਚ ਕੀਤਾ ਸੀ
ਨਾਸਾ ਦਾ ਇਹ 13 ਅਰਬ ਸਾਲ ਪੁਰਾਣੇ ਗਲੈਕਸੀ ਡਾਟਾ ਦੀ ਵੀਡੀਓ ਹੈ। ਦੱਸ ਦਈਏ ਕਿ ਨਾਸਾ ਤੇ ਯੂਰੋਪ ਪੁਲਾੜ ਏਜੰਸੀ ਨੇ ਹਬਲ ਟੈਲੀਸਕੋਪ ਨੂੰ ਅਪ੍ਰੈਲ 1990 ’ਚ ਲਾਂਚ ਕੀਤਾ ਸੀ। ਉਸ ਨੂੰ ਸਪੇਸ ਸ਼ਟਲ ਡਿਸਕਵਰੀ ਦੇ ਮਾਧਿਅਮ ਨਾਲ ਪੁਲਾੜ ’ਚ ਭੇਜਿਆ ਗਿਆ ਸੀ। ਇਸ ਵੀਡੀਓ ’ਚ ਸੂਰਜ ਦੀ ਸਤਹ ’ਤੇ ਕੋਰੋਨਲ ਮਾਸ ਇਜੈਕਸ਼ਨ ਯਾਨੀ ਸੀਐੱਮਈ ਨੂੰ ਦਿਖਾਇਆ ਗਿਆ ਹੈ।
ਟੈਲੀਸਕੋਪ ਦੀਆਂ ਖੂਬੀਆਂ
– ਅਮਰੀਕੀ ਪੁਲਾੜ ਐਡਵਿਨ ਪੋਨਵੇਲ ਹਬਲ ਦੇ ਸਨਮਾਨ ’ਚ ਇਸ ਟੈਲੀਸਕੋਪ ਦਾ ਨਾਮ ਹਬਲ ਰੱਖਿਆ ਗਿਆ। ਇਹ ਇਕੱਲਾ ਇਸ ਤਰ੍ਹਾਂ ਦਾ ਟੈਲੀਸਕੋਪ ਹੈ, ਜਿਸ ਨੂੰ ਨਾਸਾ ਨੇ ਸਿਰਫ਼ ਪੁਲਾੜ ਲਈ ਡਿਜ਼ਾਈਨ ਕੀਤਾ ਸੀ। ਇਹ ਟੈਲੀਸਕੋਪ 13.2 ਮੀਟਰ ਲੰਬਾ ਹੈ। ਇਸ ਦਾ ਭਾਰ 11,000 ਕਿਲੋਗ੍ਰਾਮ ਹੈ।
– ਹਬਲ ਦੀ ਅਲਟਰਾ ਡੀਪ ਫੀਲਡ ਤਸਵੀਰ ’ਚ ਕਈ ਗਲੈਕਸੀ ਨੂੰ ਆਵਾਜ਼ ਜੇ ਜ਼ਰੀਏ ਦਰਸ਼ਾਇਆ ਗਿਆ ਹੈ। ਵੀਡੀਓ ’ਚ ਜਦ ਚਮਕ ਦਿਖਾਈ ਦਿੰਦੀ ਹੈ. ਤਾਂ ਵੱਖ-ਵੱਖ ਆਵਾਜ਼ਾਂ ’ਚ ਹਰ ਇਕ ਗਲੈਕਸੀ ਨੂੰ ਸੁਣ ਸਕਦੇ ਹੋ। ਗੈਲੇਕਸੀ ਜਿਨ੍ਹੀ ਦੂਰ ਹੋਵੇਗੀ, ਉਸ ਦੀ ਰੌਸ਼ਨੀ ਨੂੰ ਹਬਲ ਤਕ ਪਹੁੰਚਣ ’ਚ ਉਨ੍ਹਾਂ ਹੀ ਜ਼ਿਆਦਾ ਸਮਾਂ ਲੱਗੇਗਾ।
ਆਪਣੀ ਖਾਸ ਵੀਡੀਓ ’ਚ ਨਾਸਾ ਨੇ ਦੱਸਿਆ ਕਿ ਸੋਲਰ ਪਲਾਜ਼ਮਾ ਦੀ ਇਹ ਤਰੰਗੇ ਪੁਲਾੜ ’ਚ ਅਰਬੋ ਪਾਰਟਿਕਲਸ ਭੇਜ ਰਹੀ ਹੈ, ਜਿਸ ਦੀ ਤੀਵਰਤਾ 160,000 ਕਿਲੋਮੀਟਰ ਪ੍ਰਤੀ ਘੰਟਾ ਹੈ। ਨਾਸਾ ਨੇ 2013 ’ਚ ਵੀ ਕਿਹਾ ਸੀ ਕਿ ਉਸ ਦੇ ਸੋਲਰ ਡਾਇਨਾਮਿਕਸ ਆਬਜਰਵੇਟਰੀ ਨੇ ਇਸ ਸੀਐੱਮਈ ਨੂੰ ਬਹੁਤ ਜ਼ਿਆਦਾ ਪਰਾਬੈਂਗਨੀ ਪ੍ਰਕਾਸ਼ ’ਚ ਦੇਖਿਆ ਸੀ, ਪਰ ਇਹ ਪ੍ਰਿਥਵੀ ਵੱਲ ਜਾਣ ਦਾ ਇਸ਼ਾਰਾ ਨਹੀਂ ਕਰ ਰਹੀ ਸੀ।
– ਨਾਸਾ ਨੇ ਇਹ ਵੀ ਦੱਸਿਆ ਕਿ ਸੀਐੱਮਈ ਕਿੰਨਾ ਖ਼ਤਰਨਾਕ ਹੈ। ਸੂਰਜ ਦੀ ਸਤਹ ’ਤੇ ਕਿਰਨਾਂ ਦਾ ਸ਼ਕਤੀਸ਼ਾਲੀ ਵਿਸਫੋਟੋ ਨਾਲ ਬਣੀ ਸੋਲਰ ਤਰੰਗੇ ਅਸਥਾਈ ਰੂਪ ਨਾਲ ਸੰਚਾਰ ਤੇ ਨੇਵੀਗੇਸ਼ਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਇਸ ਤਰ੍ਹਾਂ ਸ਼ੁਰੂ ਹੋਈ ਪੁਲਾੜ ’ਚ ਯੂਐੱਸ ਤੇ ਰੂਸ ਦੀ ਦੌੜ
– 1946 ’ਚ ਯੇਲ ਯੂਨੀਵਰਸਿਟੀ ਦੇ ਐਸਟ੍ਰੋਫਿਜਿਸਿਸਟ ਲਿਮਨ ਸਪਿਟ੍ਰਜ਼ਰ ਯੂਨੀਅਰ ਨੇ 1946 ’ਚ ਐਸਟ੍ਰੋਨੋਮੀ ਦੇ ਮਹੱਤਵ ਨੂੰ ਦੱਸਿਅ ਤੇ ਇਕ ਵੱਡੇ ਸਪੇਸ ਟੈਲੀਸਕੋਪ ਦਾ ਵਿਚਾਰ ਦਿੱਤਾ।
– 1957 ’ਚ ਤਤਕਾਲੀ ਸੋਵੀਅਤ ਯੂਨੀਅਨ ਨੇ 4 ਅਕਤੂਬਰ 1957 ਨੂੰ ਆਪਮੀ ਪਹਿਲੀ ਸੈਟੇਲਾਈਟ ਸਪੂਤਨਿਕ 1 ਨੂੰ ਲਾਂਚ ਕੀਤਾ। ਸਪੂਤਨਿਕ ਦੇ ਨਾਲ ਅਮਰੀਕਾ ਤੇ ਸੋਵਿਅਤ ਸੰਘ ਦੇ ਵਿਚਕਾਰ ਪੁਲਾੜ ਨੂੰ ਲੈ ਕੇ ਇਕ ਨਵੀਂ ਦੌੜ ਸ਼ੁਰੂ ਹੋ ਗਈ।
– 1978 ’ਚ ਵਿਸ਼ਾਲ ਪੁਲਾੜ ਟੈਲੀਸਕੋਪ ਲਈ 7.9 ਫੁੱਟ ਦੇ ਪ੍ਰਾਇਮਰੀ ਮਿਟਰ ਨੂੰ ਲੈ ਕੇ ਗ੍ਰਾਊਂਡਿੰਗ ਦਾ ਕੰਮ ਸ਼ੁਰਰੂ ਹੋਇਆ। 1983 ’ਚ ਇਸ ਸਾਲ ਵਿਸ਼ਾਲ ਸਪੇਸ ਟੈਲੀਸਕੋਪ ਦਾ ਨਾਮ ਬਦਲ ਕੇ ਖਗੋਲਵਿਦ ਐਡਵਿਨ ਹਬਲ ਦੇ ਸਨਮਾਨ ’ਚ ਰੱਖਿਆ ਗਿਆ।
– 1990 ਨੂੰ ਸਪੇਸ ਸ਼ਟਲ ਡਿਸਕਵਰੀ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਇਸ ’ਚ ਪੰਜ ਪਲਾੜ ਯਾਤਰੀ ਤੇ ਹਬਲ ਸਪੇਸ ਟੈਲੀਸਕੋਪ ਸਵਾਰ ਸੀ। ਇਸ ਤੋਂ ਬਾਅਦ ਇਸ ਨੂੰ ਪੁਲਾੜ ’ਚ ਤਾਇਨਾਤ ਕਰ ਦਿੱਤਾ ਗਿਆ।