PreetNama
ਫਿਲਮ-ਸੰਸਾਰ/Filmy

National Film Awards : ਰਜਨੀਕਾਂਤ ਨੂੰ ਦਾਦਾ ਸਾਹੇਬ ਫਾਲਕੇ ਤੇ ਕੰਗਨਾ ਨੂੰ ਮਿਲੇਗਾ ਨੈਸ਼ਨਲ ਅਵਾਰਡ, ਦੇਖੋ ਪੁਰਸਕਾਰਾਂ ਦੀ ਲਿਸਟ

ਸੋਮਵਾਰ ਨੂੰ 67ਵੇਂ ਨੈਸ਼ਨਲ ਫਿਲਮ ਅਵਾਰਡ ਕਰਵਾ ਰਿਹਾ ਹੈ। ਪ੍ਰੋਗਰਾਮ ‘ਚ ਉਪ-ਰਾਸ਼ਟਰਪਤੀ ਐੱਮ-ਵੈਂਕਈਆ ਨਾਇਡੂ ਜੇਤੂਆਂ ਨੂੰ ਪੁਰਸਕਾਰ ਦੇ ਕੇ ਸਨਮਾਨਤ ਕਰਨਗੇ। ਇਸ ਨੈਸ਼ਨਲ ਐਵਾਰਡ ਦਾ ਐਲਾਨ ਇਸ ਸਾਲ ਮਾਰਚ ਵਿਚ ਕੀਤਾ ਗਿਆ ਸੀ। ਹਿੰਦੀ ਸਿਨੇਮਾ ਕੈਟਾਗਰੀ ‘ਚ ਇਸ ਵਾਰ ਸਾਲ 2019 ‘ਚ ਰਿਲੀਜ਼ ਹੋਈ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਛਿਛੋਰੇ ਦੀ ਬੈਸਟ ਹਿੰਦੀ ਫਿਲਮ ਦੇ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਫਿਲਮ ‘ਚ ਮਾਨਸਿਕ ਸਿਹਤ ਵਰਗੇ ਗੰਭੀਰ ਵਿਸ਼ੇ ‘ਤੇ ਗੱਲਬਾਤ ਕੀਤੀ ਗਈ ਹੈ। ਨਾਲ ਹੀ ਅਦਾਕਾਰਾ ਕੰਗਨਾ ਰਣੌਤ ਨੂੰ ਫਿਲਮ ਮਣੀਕਰਨਿਕਾ ਤੇ ਪੰਗਾ ਲਈ ਬੈਸਟ ਐਕਟ੍ਰੈੱਸ ਦੇ ਐਵਰਾਡ ਨਾਲ ਨਿਵਾਜਿਆ ਜਾਵੇਗਾ। ਉੱਥੇ ਹੀ ਸਾਊਥ ਦੇ ਸੁਪਰ ਸਟਾਰ ਰਜਨੀਕਾਂਤ ਨੂੰ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਨਾਲ ਹੀ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਦੇ ਸੁਪਰਹਿੱਟ ਸੌਂਗ ਤੇਰੀ ਮਿੱਟੀ ਲਈ ਬੈਸਟ ਮੇਲ ਪਲੇਅਬੈਕ ਸਿੰਗਰ ਦੇ ਐਵਾਰਡ ਨਾਲ ਗਾਇਕ ਬੀ ਪ੍ਰਾਕ ਨੂੰ ਸਨਮਾਨਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਮਨੋਜ ਵਾਜਪਾਈ ਤੇ ਸਾਊਥ ਦੇ ਸੁਪਰਸਟਾਰ ਧਨੁੱਸ਼ ਨੂੰ ਸੰਯੁਕਤ ਰੂਪ ‘ਚ ਬੈਸਟ ਐਕਟਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਦੇਖੋ ਲਿਸਟ :

ਸਰਬੋਤਮ ਸਹਾਇਕ ਅਦਾਕਾਰ – ਵਿਜੇ ਸੇਠੁਪਤੀ (ਸੁਪਰ ਡੀਲਕਸ – ਤਾਮਿਲ)

ਸਰਬੋਤਮ ਸਹਾਇਕ ਅਭਿਨੇਤਰੀ – ਪੱਲਵੀ ਜੋਸ਼ੀ (ਦ ਤਾਸ਼ਕੰਦ ਫਾਈਲਜ਼ – ਹਿੰਦੀ)

ਸਰਬੋਤਮ ਬਾਲ ਕਲਾਕਾਰ – ਨਾਗਾ ਵਿਸ਼ਾਲ, ਕਰੁੱਪੂ ਦੁਰਈ (ਤਾਮਿਲ)

ਬੈਸਟ ਚਿਲਡਰਨ ਫਿਲਮ – ਕਸਤੂਰੀ (ਹਿੰਦੀ), ਨਿਰਮਾਤਾ – ਇਨਸਾਈਟ ਫਿਲਮਜ਼, ਨਿਰਦੇਸ਼ਕ – ਵਿਨੋਦ ਉਤਰੇਸ਼ਵਰ ਕਾਂਬਲੇ

ਵਾਤਾਵਰਣ ਸੰਭਾਲ ‘ਤੇ ਸਰਬੋਤਮ ਫਿਲਮ – ਵਾਟਰ ਬਰੀਅਲ (ਮੋਨਪਾ), ਨਿਰਮਾਤਾ – ਫਾਰੂਕ ਇਫਤਿਖਾਰ ਲਸਕਰ, ਨਿਰਦੇਸ਼ਕ ਸ਼ਾਂਤਨੂ ਸੇਨ

ਸਮਾਜਿਕ ਮੁੱਦੇ ‘ਤੇ ਸਰਬੋਤਮ ਫਿਲਮ – ਆਨੰਦੀ ਗੋਪਾਲ (ਮਰਾਠੀ), ਨਿਰਮਾਤਾ – ਐਸਲ ਵਿਜ਼ਨ ਪ੍ਰੋਡਕਸ਼ਨ, ਨਿਰਦੇਸ਼ਕ – ਸਮੀਰ ਵਿਦਵੰਸ

ਰਾਸ਼ਟਰੀ ਏਕਤਾ ‘ਤੇ ਫਿਲਮ ਲਈ ਨਰਗਿਸ ਦੱਤ ਅਵਾਰਡ- ਤਾਜਮਲ (ਮਰਾਠੀ), ਨਿਰਮਾਤਾ- ਟਿਊਲਾਈਨ ਸਟੂਡੀਓਜ਼, ਨਿਰਦੇਸ਼ਕ- ਨਿਆਜ਼ ਮੁਜਾਵਰ

ਸਭ ਤੋਂ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਫਿਲਮ – ਮਹਾਰਿਸ਼ੀ (ਤੇਲਗੂ), ਨਿਰਮਾਤਾ – ਸ਼੍ਰੀ ਵੈਂਕਟੇਸ਼ਵਰ ਕ੍ਰਿਏਸ਼ਨ, ਨਿਰਦੇਸ਼ਕ – ਪੈਡੀਪੱਲੀ ਵੰਸ਼ੀਧਰ ਰਾਓ

ਸਰਵੋਤਮ ਪੁਰਸ਼ ਪਲੇਬੈਕ ਗਾਇਕ – ਬੀ ਪ੍ਰਾਕ, ਗੀਤ – ਤੇਰੀ ਮਿੱਟੀ (ਕੇਸਰੀ – ਹਿੰਦੀ)

ਬੈਸਟ ਫੀਮੇਲ ਪਲੇਬੈਕ ਸਿੰਗਰ – ਸਾਵਨੀ ਰਵਿੰਦਰ, ਗੀਤ – ਰਾਨ ਪੀਟਲਾ, (ਮਰਾਠੀ ਫਿਲਮ – ਬਾਰਦੋ।

ਸਰਵੋਤਮ ਬੋਲ – ਪ੍ਰਭਾ ਵਰਮਾ, ਅਰਾਦੁਮ ਪਰਯੁਕਾ ਵਾਯਾ – ਕੋਲੰਬੀ (ਮਲਿਆਲਮ)

ਸਰਬੋਤਮ ਸੰਗੀਤ ਨਿਰਦੇਸ਼ਨ (ਗਾਣੇ) – ਡੀ. ਈਮਾਨ, ਵਿਸ਼ਵਾਸਮ (ਤਾਮਿਲ)

ਸਰਬੋਤਮ ਸੰਗੀਤ ਨਿਰਦੇਸ਼ਨ (ਬੈਕਗ੍ਰਾਉਂਡ ਸਕੋਰ) – ਪ੍ਰਬੁੱਧ ਬੈਨਰਜੀ, ਜਯੇਸ਼ਥਪੁਤਰੋ (ਬੰਗਾਲੀ) ਸਰਬੋਤਮ ਪਟਕਥਾ (ਮੂਲ) – ਕੌਸ਼ਿਕ ਗਾਂਗੁਲੀ, ਜਯੇਸ਼ਥਪੁਤਰੋ (ਬੰਗਾਲੀ)

ਸਰਵੋਤਮ ਪਟਕਥਾ (ਅਡਾਪਟਡ) – ਸ੍ਰੀਜੀਤ ਮੁਖਰਜੀ, ਗੁਮਨਾਮੀ (ਬੰਗਾਲੀ)

ਸਰਬੋਤਮ ਪਟਕਥਾ (ਸੰਵਾਦ ਲੇਖਕ) – ਵਿਵੇਕ ਅਗਨੀਹੋਤਰੀ, ਦ ਤਾਸ਼ਕੰਦ ਫਾਈਲਜ਼ (ਹਿੰਦੀ)

ਸਰਬੋਤਮ ਸਿਨੇਮਾਟੋਗ੍ਰਾਫੀ – ਗਿਰੀਸ਼ ਗੰਗਾਧਰਨ, ਜਲੀਕੱਟੂ (ਮਲਿਆਲਮ)

ਸਰਬੋਤਮ ਮੇਕਅੱਪ ਕਲਾਕਾਰ – ਰੰਣਜੀਤ, ਹੈਲਨ (ਮਲਿਆਲਮ)

ਬੈਸਟ ਕਾਸਟਿਊਮ ਡਿਜ਼ਾਈਨਰ – ਸੁਜੀਤ ਸੁਧਾਕਰਨ ਤੇ ਵੀ ਸਾਈ, ਮਾਰਕੱਕਦ ਅਰਬਿਕਾਦਲਿਨਤੇ ਸਿਹਮ (ਮਲਿਆਲਮ)

ਬੈਸਟ ਪ੍ਰੋਡਕਸ਼ਨ ਡਿਜ਼ਾਇਨ – ਸੁਨੀਲ ਨਿਗਵੇਕਰ ਅਤੇ ਨੀਲੇਸ਼ ਵਾਘ, ਆਨੰਦੀ ਗੋਪਾਲ (ਮਰਾਠੀ)

ਸਰਬੋਤਮ ਬੰਗਾਲੀ ਫਿਲਮ – ਗੁੰਮਨਾਮੀ, ਨਿਰਦੇਸ਼ਕ – ਸ਼੍ਰੀਜੀਤ ਮੁਖਰਜੀ

ਬੈਸਟ ਅਸਾਮੀ ਫਿਲਮ – ਰੋਨੁਆ -ਹੂ ਨੈਵਰ ਸਰੰਡਰਸ, ਨਿਰਦੇਸ਼ਕ – ਚੰਦਰ ਮੁਦੋਈ

ਬੈਸਟ ਐਕਸ਼ਨ ਨਿਰਦੇਸ਼ਨ (ਸਟੰਟ) – ਵਿਕਰਮ ਮੋਰੇ, ਅਵਨੇ ਸ਼੍ਰੀਮੰਨਾਰਾਇਣ (ਕੰਨੜ)

ਬੈਸਟ ਕੋਰੀਓਗ੍ਰਾਫੀ – ਰਾਜੂ ਸੁੰਦਰਮ, ਮਹਾਰਿਸ਼ੀ (ਤੇਲਗੂ)

ਸਰਵੋਤਮ ਵਿਸ਼ੇਸ਼ ਪ੍ਰਭਾਵ – ਸਿਧਾਰਥ ਪ੍ਰਿਯਦਰਸ਼ਨ, ਮਾਰੱਕਰ ਅਰਬਿਕਦਲਿਨਤੇ ਸਿੰਘਮ (ਮਲਿਆਲਮ)

ਸਰਬੋਤਮ ਸੰਪਾਦਨ – ਨਵੀਨ ਨੂਲੀ, ਜਰਸੀ (ਤੇਲਗੂ)

ਬੈਸਟ ਆਡੀਓਗ੍ਰਾਫੀ (ਲੋਕੇਸ਼ਨ ਸਾਊਂਡ ਰਿਕਾਰਡਿੰਗ) – ਦੇਬਜੀਤ ਗਯਾਨ, ਲੇਵਦੂਹ (ਖਾਸੀ)

ਸਰਵੋਤਮ ਆਡੀਓਗ੍ਰਾਫੀ (ਸਾਊਂਡ ਡਿਜ਼ਾਈਨਰ) – ਮੰਦਾਰ ਕਮਲਾਪੁਰਕਰ, ਰੇਡੀਅਸ (ਮਰਾਠੀ)

ਸਰਬੋਤਮ ਆਡੀਓਗ੍ਰਾਫੀ (ਫਾਈਨਲ ਮਿਕਸਡ ਟ੍ਰੈਕ ਦਾ ਰੀ-ਰਿਕਾਰਡਿਸਟ)-ਰੈਸਲ ਪੁਕੁਟੀ, ਉੱਟਾ ਸਰੂਪੂ ਸਾਈਜ਼ -7 (ਤਾਮਿਲ)

ਸਪੈਸ਼ਲ ਜਿਊਰੀ ਅਵਾਰਡ – ਰਾਧਾਕ੍ਰਿਸ਼ਨ ਪਾਰਥੀਬਨ ਉਤ ਸਰੂਪੁ ਸਾਈਜ਼-7 (ਤਮਿਲ)

ਬੈਸਟ ਫਿਲਮ ਆਲੋਚਕ – ਸੋਹਿਨੀ ਚਟੋਪਾਧਿਆਏ ਇੰਦਰਾ ਗਾਂਧੀ ਅਵਾਰਡ ਫਾਰ ਬੈਸਟ ਡੈਬਿਊ ਫਿਲਮ ਆਫ ਅ ਡਾਇਰੈਕਟਰ – ਹੈਲਨ (ਮਲਿਆਲਮ), ਨਿਰਦੇਸ਼ਕ – ਮੁਥੁਕੁਟੀ ਜ਼ੇਵੀਅਰ

ਸਰਬੋਤਮ ਵਰਣਨ (ਨਾਨ ਫੀਚਰ ਫਿਲਮ) – ਵਾਈਲਡ ਕਰਨਾਟਕ (ਅੰਗਰੇਜ਼ੀ) – ਸਰ ਡੇਵਿਡ ਐਟਨਬਰੋ

ਸਰਬੋਤਮ ਸੰਗੀਤ ਨਿਰਦੇਸ਼ਨ (ਨਾਨ ਫੀਚਰ ਫਿਲਮ) – ਕ੍ਰਾਂਤੀ ਦਰਸ਼ੀ ਗੁਰੂ ਜੀ, ਅੱਗੇ ਦੇ ਸਮੇਂ (ਹਿੰਦੀ) – ਬਿਸ਼ਾਖਜਯੋਤੀ

ਸਿਨੇਮਾ ਬਾਰੇ ਬੈਸਟ ਕਿਤਾਬ – ਅ ਗਾਂਧੀਅਨ ਅਫੇਅਰ : ਇੰਡੀਆਜ਼ ਕਿਊਰੀਅਸ ਪੋਰਟਿਅਲ ਆਫ ਲਵ ਇਨ ਸਿਨੇਮਾ, ਲੇਖਕ – ਸੰਜੇ ਸੂਰੀ

Related posts

ਸੰਨੀ ਦਿਓਲ ਲਈ ਵਧਿਆ ਖ਼ਤਰਾ! ਕੇਂਦਰ ਸਰਕਾਰ ਨੇ ਦਿੱਤੀ ‘Y’ ਸ਼੍ਰੇਣੀ ਦੀ ਸੁਰੱਖਿਆ

On Punjab

ਕੇਸ ਦਰਜ ਹੋਣ ਮਗਰੋਂ ਬਾਬਾ ਰਾਮਦੇਵ ਨੇ ਮਾਰੀ ਪਲਟੀ, ਕੋਰੋਨਾ ਦੇ ਇਲਾਜ ਤੋਂ ਮੁੱਕਰੇ

On Punjab

ਡ੍ਰੀਮ ਗਰਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਦੇ ਇਹ ਸਿਤਾਰੇ

On Punjab