ਸ਼ਨਿਚਰਵਾਰ ਨੂੰ ਇੱਥੇ ਨੋਇਡਾ ਇੰਡੋਰ ਸਟੇਡੀਅਮ ਵਿਚ ਪਹਿਲੀ ਵਾਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਨਰਸਿੰਘ ਯਾਦਵ ਹਾਰ ਗਏ। 74 ਕਿਲੋਗ੍ਰਾਮ ਵਿਚ ਖੇਡਦੇ ਹੋਏ ਨਰਸਿੰਘ ਨੂੰ ਏਸ਼ਿਆਈ ਮੈਡਲ ਜੇਤੂ ਗੌਰਵ ਬਾਲੀਆਨ ਨੇ ਮਾਤ ਦਿੱਤੀ। ਦੂਜੇ ਗੇੜ ਵਿਚ ਏਸ਼ਿਆਈ ਗੋਲਡ ਮੈਡਲ ਜੇਤੂ ਅਮਿਤ ਧਨਖੜ ਨੇ ਯੂਪੀ ਦੇ ਭਲਵਾਨ ਗੌਰਵ ਬਾਲੀਆਨ ਨੂੰ ਹਰਾ ਕੇ ਕਾਂਸੇ ਦਾ ਮੈਡਲ ਹਾਸਲ ਕੀਤਾ। ਫਾਈਨਲ ਵਿਚ ਰੇਲਵੇ ਦੀ ਟੀਮ ਵੱਲੋਂ ਖੇਡਦੇ ਹੋਏ ਪੰਜਾਬ ਦੇ ਸੰਦੀਪ ਸਿੰਘ ਨੇ ਦੰਗਲ ਵਿਚ ਏਸ਼ਿਆਈ ਮੈਡਲ ਜੇਤੂ ਜਤਿੰਦਰ ਨੂੰ ਮਾਤ ਦਿੱਤੀ ਤੇ ਗੋਲਡ ਮੈਡਲ ਆਪਣੇ ਨਾਂ ਕੀਤਾ। ਸੰਦੀਪ ਨੇ ਪਹਿਲੀ ਵਾਰ 74 ਕਿਲੋਗ੍ਰਾਮ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਖੇਡੀ ਹੈ। ਇਸ ਤੋਂ ਪਹਿਲਾਂ ਉਹ 79 ਕਿਲੋਗ੍ਰਾਮ ਵਿਚ ਕੁਸ਼ਤੀ ਖੇਡਦੇ ਆ ਰਹੇ ਹਨ।
125 ਕਿਲੋਗ੍ਰਾਮ ‘ਚ ਰੇਲਵੇ ਦੇ ਸੁਮਿਤ ਜੇਤੂ
125 ਕਿਲੋਗ੍ਰਾਮ ਵਿਚ ਰੇਲਵੇ ਟੀਮ ਦੇ ਖਿਡਾਰੀ ਏਸ਼ਿਆਈ ਗੋਲਡ ਮੈਡਲ ਜੇਤੂ ਸੁਮਿਤ ਜੇਤੂ ਰਹੇ। 92 ਕਿਲੋਗ੍ਰਾਮ ਵਿਚ ਰੇਲਵੇ ਦੇ ਖਿਡਾਰੀ ਪ੍ਰਵੀਣ ਤੇ 61 ਕਿਲੋਗ੍ਰਾਮ ਵਿਚ ਸਰਵਿਸ ਸਪੋਰਟਸ ਕੰਟਰੋਲ ਬੋਰਡ ਦੇ ਖਿਡਾਰੀ ਰਵਿੰਦਰ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ।