ਇਕ ਉਮਰ ਤੋਂ ਬਾਅਦ ਵਾਲਾਂ ਦਾ ਸਫੈਦ ਹੋਣਾ ਆਮ ਗੱਲ ਹੈ, ਪਰ ਬਦਲਦੇ ਲਾਈਫਸਟਾਈਲ ਨੇ ਘੱਟ ਉਮਰ ’ਚ ਲੋਕਾਂ ਦੇ ਵਾਲ ਸਫੈਦ ਕਰਨੇ ਸ਼ੁਰੂ ਕਰ ਦਿੱਤੇ ਹਨ। ਵਾਲਾਂ ਨੂੰ ਕਾਲਾ ਕਰਨ ਲਈ ਬਾਜ਼ਾਰ ’ਚ ਹਜ਼ਾਰਾਂ ਤਰ੍ਹਾਂ ਦੀਆਂ ਕ੍ਰੀਮਾਂ, ਹੇਅਰ ਕਲਰਿੰਗ ਲੋਸ਼ਨ, ਪਾਊਡਰ ਆਦਿ ਮੌਜੂਦ ਹਨ, ਪਰ ਇਨ੍ਹਾਂ ਪ੍ਰੋਡਕਟਸ ਦਾ ਇਸਤੇਮਾਲ ਕਰਨਾ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਦੂਸਰੀ ਗੱਲ ਇਨ੍ਹਾਂ ਪ੍ਰੋਡਕਟਸ ਦਾ ਇਸਤੇਮਾਲ ਕਰਨ ਦੇ ਬਾਵਜੂਦ ਵਾਲ ਬਹੁਤ ਦਿਨਾਂ ਤਕ ਕਾਲੇ ਨਹੀਂ ਰਹਿੰਦੇ। ਵੱਧ ਤੋਂ ਵੱਧ 2 ਹਫ਼ਤਿਆਂ ਦੇ ਅੰਦਰ ਵਾਲ ਫਿਰ ਤੋਂ ਸਫੈਦ ਹੋਣ ਲੱਗਦੇ ਹਨ। ਅਜਿਹੇ ’ਚ ਵਾਲਾਂ ’ਚ ਮਹਿੰਦੀ ਲਗਾਉਣਾ ਕਾਫੀ ਫਾਇਦੇਮੰਦ ਹਨ। ਮਹਿੰਦੀ ’ਚ ਜੇਕਰ ਤੁਸੀਂ ਕੁਝ ਖ਼ਾਸ ਚੀਜ਼ਾਂ ਮਿਲਾ ਦਿਓ, ਤਾਂ ਵਾਲ ਥੋੜ੍ਹੋ ਜ਼ਿਆਦਾ ਸਮੇਂ ਤਕ ਕਾਲੇ ਰਹਿਣਗੇ ਅਤੇ ਉਨ੍ਹਾਂ ’ਚ ਕੁਦਰਤੀ ਤਰੀਕੇ ਨਾਲ ਜਾਨ ਵੀ ਆਵੇਗੀ। ਅਸੀਂ ਤੁਹਾਨੂੰ ਅਜਿਹੀਆਂ ਕੁਦਰਤੀ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਵਾਲ ਬਹੁਤ ਦਿਨਾਂ ਤਕ ਸਫੈਦ ਨਹੀਂ ਹੋਣਗੇ।
ਸ਼ਿਕਾਕਾਈ ਅਤੇ ਅੰਡੇ ਨੂੰ ਮਹਿੰਦੀ ’ਚ ਮਿਲਾਓ
ਸਭ ਤੋਂ ਪਹਿਲਾਂ ਮਹਿੰਦੀ ਅਤੇ ਸ਼ਿਕਾਕਾਈ ਨੂੰ ਰਾਤ ਸਮੇਂ ਹੀ ਪਾਣੀ ’ਚ ਭਿਓਂ ਦੇ ਰੱਖ ਦਿਓ। ਦੋ ਚਮਚ ਮਹਿੰਦੀ ’ਚ ਇਕ ਚਮਚ ਸ਼ਿਕਾਕਾਈ ਕਾਫੀ ਹੈ। ਇਸਦਾ ਪੇਸਟ ਬਣਾ ਲਓ। ਸਵੇਰੇ ਇਸ ਪੇਸਟ ’ਚ ਇਸ ਅੰਡਾ ਅਤੇ ਥੋੜ੍ਹਾ ਜਿਹਾ ਦਹੀ ਮਿਲਾਓ। ਇਸਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੇਸਟ ਨੂੰ ਵਾਲਾਂ ’ਤੇ ਲਗਾਓ। ਕਰੀਬ ਇਕ ਘੰਟੇ ਬਾਅਦ ਇਸਨੂੰ ਧੋ ਲਓ। ਇਸਨੂੰ ਧੋਣ ਲਈ ਗੁਣਗੁਣੇ ਪਾਣੀ ਦਾ ਇਸਤੇਮਾਲ ਕਰੋ। ਪਹਿਲੇ ਦਿਨ ਸ਼ੈਂਪੂ ਦਾ ਇਸਤੇਮਾਲ ਨਾ ਕਰੋ, ਅਗਲੇ ਦਿਨ ਸ਼ੈਂਪੂ ਦਾ ਇਸਤੇਮਾਲ ਕਰੋ। ਵਾਲਾਂ ’ਤੇ ਮਹਿੰਦੀ ਦਾ ਅਸਰ ਤੁਹਾਨੂੰ ਸਾਫ਼ ਨਜ਼ਰ ਆਵੇਗਾ।
ਮਹਿੰਦੀ ਅਤੇ ਮੁਲਤਾਨੀ ਮਿੱਟੀ
ਦੋ ਚਮਚ ਮਹਿੰਦੀ ’ਚ ਦੋ ਚਮਚ ਮੁਲਤਾਨੀ ਮਿੱਟੀ ਮਿਲਾ ਦਿਓ। ਇਸਨੂੰ ਪਾਣੀ ’ਚ ਮਿਲਾ ਕੇ ਵਧੀਆ ਜਿਹਾ ਪੇਸਟ ਬਣਾ ਲਓ। ਰਾਤ ਨੂੰ ਸੌਂਦੇ ਸਮੇਂ ਇਸਨੂੰ ਪੂਰੇ ਵਾਲਾਂ ’ਚ ਅੰਦਰ ਤਕ ਲਗਾ ਲਓ। ਇਕ ਘੰਟੇ ਤਕ ਇਸਨੂੰ ਸੁੱਕਣ ਦਿਓ, ਇਸਤੋਂ ਬਾਅਦ ਸਿਰ ਨੂੰ ਪਲਾਸਟਿਕ ਨਾਲ ਢੱਕ ਦਿਓ। ਸਵੇਰੇ ਗੁਣਗੁਣੇ ਪਾਣੀ ਨਾਲ ਇਸਨੂੰ ਧੋ ਲਓ। ਮੁਲਤਾਨੀ ਮਿੱਟੀ ਸਕੈਲਪ ਅੰਦਰ ਲੁਕੀ ਗੰਦਗੀ ਨੂੰ ਸਾਫ਼ ਕਰਦੀ ਹੈ ਅਤੇ ਫਾਲਿਕਲਸ ਦੇ ਪੋਰ ਨੂੰ ਖੋਲ੍ਹ ਦਿੰਦੀ ਹੈ। ਇਸ ਨਾਲ ਵਾਲਾਂ ’ਚ ਮਜ਼ਬੂਤੀ ਵੀ ਆਉਂਦੀ ਹੈ।
ਕੇਲੇ ਦਾ ਪਾਊਡਰ ਮਹਿੰਦੀ ’ਚ ਲਗਾਓ
ਕੇਲਾ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪੋਟਾਸ਼ੀਅਮ ਦਾ ਬਹੁਤ ਵੱਡਾ ਸ੍ਰੋਤ ਹੈ। ਮਹਿੰਦੀ ’ਚ ਕੇਲਾ ਮਿਲਾਉਣ ਨਾਲ ਵਾਲ ਕਾਫੀ ਦਿਨਾਂ ਤਕ ਕਾਲੇ ਬਣੇ ਰਹਿੰਦੇ ਹਨ। ਇਸਤੋਂ ਇਲਾਵਾ ਮਹਿੰਦੀ ’ਚ ਕੇਲੇ ਮਿਲਾ ਦੇਣ ਨਾਲ ਵਾਲ ਕਾਫੀ ਸੰਘਣੇ ਵੀ ਬਣਨਗੇ। ਇਸਦੇ ਲਈ ਰਾਤ ਨੂੰ ਦੋ ਵੱਡੇ ਚਮਚ ਮਹਿੰਦੀ ਪਾਊਡਰ ਨੂੰ ਥੋੜ੍ਹੇ ਪਾਣੀ ’ਚ ਮਿਲਾ ਕੇ ਛੱਡ ਦਿਓ। ਸਵੇਰੇ ਇਕ ਪਕਿਆ ਕੇਲਾ ਲਓ ਅਤੇ ਮੈਸ਼ ਕਰਕੇ ਮਹਿੰਦੀ ’ਚ ਮਿਲਾ ਕੇ ਹੇਅਰ ਪੈਕ ਬਣਾ ਲਓ। ਹਾਲਾਂਕਿ ਕੇਲੇ ਦਾ ਪਾਊਡਰ ਹੋਵੇ, ਤਾਂ ਇਹ ਜ਼ਿਆਦਾ ਬਿਹਤਰ ਹੋਵੇਗਾ। ਇਸ ਤੋਂ ਬਾਅਦ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਕੇ 10 ਮਿੰਟ ਲਈ ਇਹ ਹੇਅਰ ਪੈਕ ਲਗਾਓ ਅਤੇ ਫਿਰ ਸਧਾਰਨ ਪਾਣੀ ਨਾਲ ਧੋ ਲਓ। ਅਜਿਹਾ ਹਫ਼ਤੇ ’ਚ ਇਕ ਵਾਰ ਕਰੋ। ਵਾਲਾਂ ’ਚ ਜ਼ਬਰਦਸਤ ਨਿਖਾਰ ਆਵੇਗਾ।