66.38 F
New York, US
November 7, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਦਾ ਸਰਕਾਰ ‘ਤੇ ਹਮਲਾ, ਕਿਹਾ- ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅੱਜ ਸ਼ਾਮ ਨੂੰ ਪਟਿਆਲਾ ਦੀ ਜੇਲ੍ਹ ‘ਚੋਂ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਰੋਡਰੋਜ਼ ਦੇ ਇਕ ਪੁਰਾਣੇ ਮਾਮਲੇ ‘ਚ ਇਕ ਸਾਲ ਦੀ ਸਜ਼ਾ ਹੋਈ ਸੀ। ਅੱਜ ਸ਼ਾਮ ਨੂੰ ਰਿਹਾਈ ਸਮੇਂ ਉਨ੍ਹਾਂ ਦੇ ਕਾਲਾ ਕੁੜਤਾ ਪਜਾਮਾ ਤੇ ਨੀਲੀ ਜੈਕਟ ਪਾਈ ਹੋਈ ਸੀ। ਸਿਹਤ ਪੱਖੋਂ ਪਹਿਲਾਂ ਨਾਲੋਂ ਸਿੱਧੂ ਕਮਜੋਰ ਲੱਗ ਰਹੇ ਸਨ। ਬਾਹਰ ਆਉਂਦੇ ਹੀ ਉਨ੍ਹਾਂ ਨੇ ਬੁੱਲਾਂ ’ਤੇ ਉਂਗਲ ਰੱਖ ਕੇ , ਹੱਥ ਜੋੜ ਕੇ ਸਮਰਥਕਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਿੱਧੂ ਨੂੰ ਲੈਣ ਲਈ ਉਨ੍ਹਾਂ ਦਾ ਪੁੱਤਰ ਕਰਨ ਸਿੱਧੂ ਤੋਂ ਇਲਾਵਾ ਉਨ੍ਹਾਂ ਦੇ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ ਹੋਏ। ਜੇਲ੍ਹ ਤੋਂ ਬਾਹਰ ਆਉਣ ‘ਤੇ ਸਿੱਧੂ ਦਾ ਢੋਲ-ਢਮਕਿਆਂ ਨਾਲ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਹਾਈਕਮਾਂਡ ਨੇ ਅੱਜ ਦੇ ਸੂਬਾ ਪੱਧਰੀ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਆਗੂਆਂ ਨੂੰ ਸਿੱਧੂ ਦੇ ਸਵਾਗਤ ਲਈ ਆਉਣ ਲਈ ਕਿਹਾ ਸੀ। ਦੱਸ ਦੇਈਏ ਕਿ ਸਿੱਧੂ ਦੇ ਸਵਾਗਤ ਲਈ ਸ਼ਹਿਰ ‘ਚ ਹੋਰਡਿੰਗ ਵੀ ਲਗਾਏ ਗਏ ਹਨ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਖੌਫ਼ਜਦਾ ਹੈ। ਜਦੋਂ ਵੀ ਤਾਨਾਸ਼ਾਹੀ ਇਸ ਦੇਸ਼ ਵਿਚ ਆਈ ਹੈ ਤਾਂ ਕ੍ਰਾਂਤੀ ਆਈ ਹੈ।ਉਨ੍ਹਾਂ ਕਿਹਾ ਕਿ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਰਾਹੁਲ ਗਾਂਧੀ ਦੇਸ਼ ਵਿਚ ਹੁਣ ਕ੍ਰਾਂਤੀ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹੀ, ਜੇ ਮੇਰਾ ਛੋਟਾ ਭਰਾ ਭਗਵੰਤ ਸੁਣ ਰਿਹਾ ਹੈ ਤਾਂ ਇਹ ਉਸ ਲਈ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਰਾਜਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਨੂੰ ਕਮਜ਼ੋਰ ਕਰ ਕੇ ਕੋਈ ਸਰਕਾਰ ਤਕੜੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅੱਜ ਸੰਸਥਾਵਾਂ ਗੁਲਾਮ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਪੁਰਖਿਆਂ ਨੇ ਦੇਸ਼ ਨੂੰ ਆ਼ਜ਼ਾਦ ਕਰਵਾਇਆ ਸੀ। ਅੱਜ ਉਨ੍ਹਾਂ ਪੁਰਖਿਆਂ ਦੀ ਪ੍ਰੇਰਣਾ ਨਾਲ ਰਾਹੁਲ ਗਾਂਧੀ ਦੀ ਦੇਸ਼ ਵਿਚ ਦਹਾੜ ਹੈ।

ਉਨ੍ਹਾਂ ਕਿਹਾ ਕਿ ਮੇਰੀ ਪਤਨੀ ਕੈਂਸਤ ਤੋਂ ਪੀੜਤ ਹੈ, ਪਰ ਫਿਰ ਵੀ ਉਸ ਨੇ ਛੁੱਟੀ ਨਹੀਂ ਲਈ। ਉਨ੍ਹਾਂ ਕਿਹਾ ਕਿ ਅੱਜ ਮੁਸੀਬਤ ਦੀ ਘੜੀ ਵਿਚ ਕਾਂਗਰਸ ਪਾਰਟੀ ਨਾਲ ਖੜ੍ਹਾਂ ਹਾਂ। ਸਿੱਧੂ ਨੇ ਕਿਹਾ ਕਿ ਜਾਣਬੁਝ ਕੇ ਦੇਰੀ ਨਾਲ ਰਿਹਾਈ ਕੀਤੀ ਗਈ ਤਾਂ ਜੋ ਜੇਲ੍ਹ ਦੇ ਬਾਹਰੋਂ ਸਮਰਥਕ ਚਲੇ ਜਾਣ ਤੇ ਉਨ੍ਹਾਂ ਦੀ ਆਵਾਜ਼ ਕੋਈ ਸੁਣ ਨਾ ਸਕੇ। ਸਿੱਧੂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਬੁਹਤ ਦਗਮਜ਼ੇ ਮਾਰੇ ਸੀ, ਸੁਪਨੇ ਵੇਚ ਕੇ ਸੱਤਾ ਹਾਸਲ ਕੀਤੀ। ਸੁਰੱਖਿਆ ਘਟਾਉਣ ’ਤੇ ਸਿੱਧੂ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਹਰੇ ਪੈੱਨ ਦੀ ਸਿਆਹੀ ਹੁਣ ਕਿਥੇ ਹੈ। ਸਿੱਧੂ ਨੇ ਕਿਹਾ ਕਿ ਅਮਨ ਸ਼ਾਂਤੀ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ।

Related posts

ਨਵਜੋਤ ਸਿੱਧੂ ਦੇ ਸਲਾਹਕਾਰਾਂ ਦੀ ਟਿੱਪਣੀ ਤੋਂ ਪਾਰਟੀ ਨੇ ਝਾੜਿਆ ਪੱਲਾ,ਜਾਣੋ ਹਰੀਸ਼ ਰਾਵਤ ਨੇ ਕੀ ਕਿਹਾ

On Punjab

Mumbai: ਮਾਂ ਦਾ ਕਤਲ ਕਰ ਕੇ ਕੜਾਹੀ ‘ਚ ਪਕਾ ਕੇ ਖਾ ਗਿਆ ਸਰੀਰ ਦੇ ਅੰਗ… ਮਾਮਲਾ ਜਾਣ ਕੇ ਜੱਜ ਦੇ ਵੀ ਹੈਰਾਨ ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਲਹਾਪੁਰ ਦੀ ਇੱਕ ਅਦਾਲਤ ਵੱਲੋਂ ਸਾਲ 2017 ਵਿੱਚ ਆਪਣੀ ਮਾਂ ਦੀ ਹੱਤਿਆ ਕਰਨ ਅਤੇ ਉਸਦੇ ਸਰੀਰ ਦੇ ਕੁਝ ਅੰਗਾਂ ਨੂੰ ਕਥਿਤ ਤੌਰ ‘ਤੇ ਖਾਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਹਾਈ ਕੋਰਟ ਨੇ ਕਿਹਾ ਕਿ ਦੋਸ਼ੀ ਦੇ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ। ਜੇ ਉਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਤਾਂ ਉਹ ਉੱਥੇ ਵੀ ਅਜਿਹਾ ਜ਼ੁਲਮ ਕਰ ਸਕਦਾ ਹੈ।

On Punjab

ਸਹਿਮੀਆ ਚੀਨ, ਇੰਡੋ ਪੈਸੀਫਿਕ ਖੇਤਰ ‘ਚ ਡ੍ਰੈਗਨ ਖ਼ਿਲਾਫ਼ ਲਾਮਬੰਦ ਹੋਇਆ ਅਮਰੀਕਾ, ਜਾਣੋ ਕੀ ਹੈ AUKUS

On Punjab