ਛੱਤੀਸਗੜ੍ਹ ਦੇ ਬੀਜਾਪੁਰ ‘ਚ ਨਕਸਲੀਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਲਾਪਤਾ ਸੁਰੱਖਿਆ ਬਲ ਦਾ ਜਵਾਨ ਨਕਸਲੀਆਂ ਦੇ ਕਬਜ਼ੇ ‘ਚ ਹੈ। ਨਕਸਲੀਆਂ ਨੇ ਮੀਡੀਆਕਰਮੀਆਂ ਨੂੰ ਫੋਨ ਕਰ ਕੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਨੇ ਫੋਨ ‘ਤੇ ਕਿਹਾ ਹੈ ਕਿ ਉਹ ਜਵਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਹਾਲਾਂਕਿ ਉਨ੍ਹਾਂ ਦੀ ਰਿਹਾਈ ਲਈ ਸ਼ਰਤ ਰੱਖੀ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੀਆਰਪੀਐਫ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਨਕਸਲੀ ਹਮਲੇ ‘ਚ ਇਕ ਜਵਾਨ ਗਾਇਬ ਹੈ। ਨਕਸਲੀਆਂ ਦੁਆਰਾ ਉਸ ਦੇ ਅਗਵਾ ਦੀ ਸੰਭਾਵਨਾ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ।ਦੱਸਿਆ ਜਾ ਰਿਹਾ ਹੈ ਕਿ ਲਾਪਤਾ ਜਵਾਨ ਦਾ ਨਾਂ ਰਾਜੇਸ਼ਵਰ ਸਿੰਘ ਮਨਹਾਸ ਹੈ। ਉਹ ਜੰਮੂ-ਕਸ਼ਮੀਰ ਦੇ ਨਿਵਾਸੀ ਹਨ ਤੇ ਕੋਬਾਰਾ ਬਟਾਲੀਅਨ ਦਾ ਹਿੱਸਾ ਹੈ। ਨਕਸਲੀਆਂ ਨੇ ਪੱਤਰਕਾਰਾਂ ਨੂੰ ਫੋਨ ਕਰ ਕੇ ਸ਼ਰਤ ਰੱਖੀ ਕਿ ਉਹ ਰਾਜੇਸ਼ਵਰ ਸਿੰਘ ਨੂੰ ਛੱਡਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਵਾਅਦਾ ਕਰਨਾ ਪਵੇਗਾ ਕਿ ਉਹ ਸੁਰੱਖਿਆ ਬਲ ‘ਚ ਕੰਮ ਨਹੀਂ ਕਰਨਗੇ ਤੇ ਇਹ ਨੌਕਰੀ ਛੱਡ ਕੇ ਕੋਈ ਦੂਜਾ ਕੰਮ ਕਰਨਗੇ।