ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਹਾਲ ਹੀ ’ਚ ਨੀਨਾ ਗੁਪਤਾ ਦੀ ਆਟੋ-ਬਾਇਓਗ੍ਰਾਫੀ ‘ਸੱਚ ਕਹੂੰ ਤੋਂ’ ਨੂੰ ਲਾਂਚ ਕੀਤਾ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਇਸ ਆਟੋ-ਬਾਇਓਗ੍ਰਾਫੀ ਦੀ ਲਾਂਚਿੰਗ ਵਰਚੁਅਲ ਰੱਖੀ ਗਈ ਸੀ। ਉਥੇ ਹੀ ਇਸ ਗੱਲ ਦਾ ਹਾਲ ਹੀ ’ਚ ਐਲਾਨ ਕੀਤਾ ਗਿਆ ਕਿ ਇਸ ਕਿਤਾਬ ਨੂੰ ਨੀਨਾ ਗੁਪਤਾ ਨੇ ਪਿਛਲੇ ਸਾਲ ਲਾਕਡਾਊਨ ’ਚ ਲਿਖਿਆ ਸੀ। ਇਸ ਬਾਰੇ ਸੋਸ਼ਲ ਮੀਡੀਆ ’ਤੇ ਵੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰੀਨਾ ਕਪੂਰ ਦੁਆਰਾ ਇਹ ਬੁੱਕ ਲਾਂਚ ਹੋਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ।
ਨੀਨਾ ਗੁਪਤਾ ਨੇ ‘ਸੱਚ ਕਹੂੰ ਤੋਂ’ ’ਚ ਆਪਣੇ ਸ਼ਾਨਦਾਰ ਵਿਅਕਤੀਗਤ ਅਤੇ ਫਿਲਮੀ ਕਰੀਅਰ ਬਾਰੇ ’ਚ ਗੱਲ ਹੈ। ਕਿਤਾਬ ’ਚ ਕਾਸਟਿੰਗ ਕਾਊਚ ਬਾਰੇ ਵੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਫਿਲਮ ਇੰਡਸਟਰੀ ਦੀ ਪਾਲਿਟਿਕਸ, ਪ੍ਰੈਗਨੈਂਸੀ ਅਤੇ ਸਿੰਗਲ ਪੇਰੈਂਟਹੁੱਡ ਬਾਰੇ ਵੀ ਉਨ੍ਹਾਂ ਨੇ ਲਿਖਿਆ ਹੈ।