ਓਲੰਪਿਕ ਦੇ ਜੈਵਲੀਨ ਥ੍ਰੋ ’ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੇ ਭਾਰਤੀ ਐਥਲੀਟ ਨੀਰਜ ਚੋਪੜਾ ਇਨ੍ਹਾਂ ਦਿਨਾਂ ’ਚ ਕਾਫੀ ਸੁਰਖੀਆਂ ’ਚ ਬਣੇ ਹੋਏ ਹਨ। ਨੀਰਜ ਚੋਪੜਾ ਖੇਡ ਦੇ ਮੈਦਾਨ ਦੇ ਬਾਹਰ ਵੀ ਕਾਫੀ Stylish ਹਨ। ਉਹ ਆਪਣੇ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਓਲੰਪਿਕ ’ਚ ਨੀਰਜ ਚੋਪੜਾ ਦੀ ਇਸ ਉਪਲਬਧੀ ਤੋਂ ਬਾਅਦ ਕਈ ਲੋਕ ਅਜੇ ਉਨ੍ਹਾਂ ਦੇ ਇਸ Stylish look ਨੂੰ ਲੈ ਕਾਫੀ ਗੱਲਬਾਤ ਕਰਨ ਲੱਗੇ ਹਨ। ਕਈ ਲੋਕਾਂ ਨੇ ਇੱਥੇ ਤਕ ਕਹਿ ਦਿੱਤਾ ਹੈ ਕਿ ਜੇ ਕਦੇ ਨੀਰਜ ’ਤੇ ਕੋਈ ਫਿਲਮ ਬਣਦੀ ਹੈ ਤਾਂ ਉਹ ਖੁਦ ਇੰਨੇ Handsome ਹਨ ਕਿ ਖੁਦ ਹੀ ਐਕਟਿੰਗ ਕਰ ਸਕਦੇ ਹਨ।
ਇੰਨਾ ਹੀ ਨਹੀਂ, ਇਕ ਸੋਸ਼ਲ ਮੀਡੀਆ ਯੂਜ਼ਰ ਨੇ ਤਾਂ ਇਹ ਤਕ ਕਹਿ ਦਿੱਤਾ ਕਿ ਜੇ ਕਦੇ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ’ਤੇ ਕੋਈ ਫਿਲਮ ਬਣਦੀ ਹੈ ਤਾਂ ਉਸ ’ਚ ਅਕਸ਼ੇ ਦਾ ਕਿਰਦਾਰ ਨੀਰਜ ਤੋਂ ਕਰਵਾਉਣਾ ਚਾਹੀਦਾ ਹੈ। ਤੁਹਾਨੂੰ ਅਸੀਂ ਇਸ ਨਾਲ ਜੁੜਿਆ ਇਕ ਕਿਸਾ ਦੱਸਦੇ ਹਾਂ। ਗੱਲ ਉਦੋਂ ਦੀ ਹੈ ਜਦੋਂ ਨੀਰਜ ਚੋਪੜਾ ਇੰਡੋਨੇਸ਼ੀਆ ਦੇ ਜਕਾਰਤਾ ’ਚ ਕਰਵਾਏ ਗਏ 18ਵੇਂ ਏਸ਼ੀਆਈ ਖੇਡਾਂ ’ਚ ਜੈਵਲਿਨ ਥ੍ਰੋ ’ਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ ਸਨ। ਇਸ ਖੇਡ ਦੌਰਾਨ ਉੱਥੇ ਇਕ ਸਥਾਈ ਨਾਗਰਿਕ ਨੇ ਉਨ੍ਹਾਂ ਦੇ ਕੋਲ ਆ ਕੇ ਕਿਹਾ ਸੀ ਕਿ ਤੁਸੀਂ ਬਹੁਤ ਹੀ Handsome ਹੋ, ਬਿਲਕੁੱਲ ਸ਼ਾਹਰੁਖ ਖ਼ਾਨ ਦੀ ਤਰ੍ਹਾਂ।
ਦੱਸਣਯੋਗ ਹੈ ਕਿ ਨੀਰਜ ਦਾ ਇੱਥੇ ਤਕ ਦਾ ਸਫਰ ਬਿਲਕੁੱਲ ਵੀ ਆਸਾਨ ਨਹੀਂ ਸੀ। ਸਿਰਫ਼ 11 ਸਾਲ ਦੀ ਉਮਰ ’ਚ ਉਨ੍ਹਾਂ ਦਾ ਭਾਰ 90 ਕਿਲੋ ਸੀ, ਇਸ ਕਾਰਨ ਉਨ੍ਹਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਜਬਰਦਸਤੀ ਮੈਦਾਨ ’ਚ ਦੌੜਨ ਲਈ ਭੇਜਿਆ। ਉਸੇ ਦੌਰਾਨ ਉਨ੍ਹਾਂ ਨੇ ਮੈਦਾਨ ’ਚ ਕੁਝ ਲੋਕਾਂ ਨੂੰ ਭਾਲਾ ਸੁੱਟਦੇ ਦੇਖਿਆ, ਮਨ ਬਣਾ ਲਿਆ ਕਿ ਉਹ ਵੀ ਇਹੀ ਕੰਮ ਕਰਨਗੇ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਦਿਨ-ਰਾਤ ਉਸੇ ਖੇਡ ਦੇ ਪ੍ਰਤੀ ਸਮਰਪਿਤ ਕਰ ਦਿੱਤਾ। ਅੱਜ ਉਨ੍ਹਾਂ ਨੇ ਜੋ ਕਮਾਲ ਕੀਤਾ ਉਸ ਨਾਲ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਜਿੱਤ ਲਿਆ ਹੈ।
ਨੀਰਜ ਚੋਪੜਾ ਨੇ ਆਪਣੇ ਕਰੀਅਰ ਦੇ ਪਿਛਲੇ ਕੁਝ ਸਾਲਾਂ ’ਚ ਕੁਝ ਜ਼ਬਰਦਸਤ ਸੁਧਾਰ ਦਿਖਾਏ ਹਨ। ਟੋਕੀਓ ਓਲੰਪਿਕ ’ਚ ਗੋਲਡ ਮੈਡਲ ਜਿੱਤ ਕੇ ਉਨ੍ਹਾਂ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦੱਸਣਯੋਗ ਹੈ ਕਿ ਭਾਰਤ ਪਹਿਲੀ ਵਾਰ ਐਥਲੇਟਿਕਸ ਦਾ ਪੁਰਸਕਾਰ ਸਾਲ 1900 ’ਚ ਜਿੱਤਿਆ ਸੀ। ਨੀਰਜ ਨੇ 121 ਸਾਲ ਤੋਂ ਚੱਲ ਰਹੇ ਇਸ ਸੋਕੇ ਨੂੰ ਖ਼ਤਮ ਕੀਤਾ ਹੈ।