ਇੰਡੀਅਨ ਆਈਡਲ 12 ਦੀ ਜੱਜ ਤੇ ਬਿਹਤਰੀਨ ਗਾਇਕ ਨੇਹਾ ਕੱਕੜ ਨੇ ਇਕ ਵਾਰ ਫਿਰ ਧਮਾਲ ਮਚਾ ਦਿੱਤੀ ਹੈ। ਨੇਹਾ ਨੂੰ ਯੂ-ਟਿਊਬ ਡਾਇਮੰਡ ਐਵਾਰਡ ਦਿੱਤਾ ਗਿਆ ਹੈ ਜਿਸ ਨੂੰ ਪਾਉਣ ਵਾਲੀ ਉਹ ਇਕੱਲੀ ਭਾਰਤੀ ਗਾਇਕਾ ਹੈ। ਨੇਹਾ ਨੇ ਖ਼ੁਸ਼ਖਬਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਵਧਾਈਆਂ ਮਿਲ ਰਹੀਆਂ ਹਨ ਜਿਨ੍ਹਾਂ ’ਚ ਖਾਸ ਵਧਾਈ ਪਤੀ ਰੋਹਨਪ੍ਰੀਤ ਸਿੰਘ ਨੇ ਦਿੱਤੀ ਹੈ।
ਨੇਹਾ ਨੇ ਇੰਸਟਾਗ੍ਰਾਮ ’ਤੇ ਟਰਾਫੀ ਨਾਲ ਫੋਟੋ ਸ਼ੇਅਰ ਕਰ ਕੇ ਲਿਖਿਆ-ਯੂ-ਟਿਊਬ ਡਾਇਮੰਡ ਐਵਾਰਡ ਹਾਸਲ ਕਰਨ ਵਾਲੀ ਇਕੱਲੀ ਭਾਰਤੀ ਸਿੰਗਰ। ਇਹ ਮੇਰੇ ਪਰਿਵਾਰ ਤੋਂ ਬਿਨਾਂ ਸੰਭਵ ਨਹੀਂ ਸੀ ਜਿਨ੍ਹਾਂ ’ਚ ਮੇਰੇ ਮਾਤਾ-ਪਿਤਾ, ਭਰਾ ਟੋਨੀ ਕੱਕੜ, ਤੇ ਭੈਣ ਸੋਨੂੰ ਕੱਕੜ ਤੇ ਤੁਸੀਂ (ਫੈਨਜ਼) ਸ਼ਾਮਲ ਹਨ। ਤੁਹਾਡਾ ਸ਼ੁਕਰੀਆ ਅਦਾ ਕਰਨਾ ਆਸਾਨ ਨਹੀਂ ਹੈ। ਨੇਹਾ ਨੇ ਰੋਹਨਪ੍ਰੀਤ ਲਈ ਲਿਖਿਆ ਕਿ ਪਰਿਵਾਰ ਦੇ ਨਵੇਂ ਮੈਂਬਰ ਲਈ ਬਹੁਤ ਪਿਆਰ। ਇਸ ਦੇ ਜਵਾਬ ’ਚ ਰੋਹਨਪ੍ਰੀਤ ਨੇ ਪਤਨੀ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ-ਮੇਰੀ ਖੂਬਸੂਰਤ ਰਾਣੀ ਨੂੰ ਵਧਾਈ। ਮੇਰੇ ਬਾਬੂ ਲਈ ਕੁਝ ਵੀ ਅਸੰਭਵ ਨਹੀਂ ਹੈ। ਤੁਸੀਂ ਇਕ ਸੁਪਰਸਟਾਰ ਹੋ। ਨਜ਼ਰ ਨਾ ਲੱਗੇ। ਹਾਲੇ ਹੋਰ ਆਉਣਗੇ। ਗਾਡ ਬਲੈੱਸ ਯੂ।
ਰੋਹਨਪ੍ਰੀਤ ਤੋਂ ਇਲਾਵਾ ਅਵਨੀਤ ਕੌਰ, ਗੌਹਰ ਖਾਨ ਸਣੇ ਕਈ ਸੇਲੇਬਸ ਤੇ ਫੈਨਜ਼ ਨੇ ਨੇਹਾ ਨੂੰ ਵਧਾਈ ਦਿੱਤੀ। ਨੇਹਾ ਇਸ ਸਮੇਂ ਇੰਡੀਅਨ ਆਈਡਲ 12 ਨੂੰ ਜੱਜ ਕਰ ਰਹੀ ਹੈ। ਉਨ੍ਹਾਂ ਨਾਲ ਵਿਸ਼ਾਲ ਦਦਲਾਨੀ ਤੇ ਹਿਮੇਸ਼ ਰੇਸ਼ਮੀਆ ਸ਼ੋ ਦੇ ਜੱਜ ਹਨ।
ਕਦੋਂ ਦਿੱਤਾ ਜਾਂਦਾ ਹੈ ਯੂ-ਟਿਊਬ ਐਵਾਰਡਜ਼
ਯੂ-ਟਿਊਬ ਡਾਇਮੰਡ ਐਵਾਰਡ ਕਿਸੇ ਚੈਨਲ ਨੂੰ ਉਦੋਂ ਦਿੱਤਾ ਜਾਂਦਾ ਹੈ ਜਦੋਂ ਉਸ ਦੇ ਸਬਸ¬ਕ੍ਰਾਈਬਰਜ਼ ਦੀ ਗਿਣਤੀ 10 ਮਿਲੀਅਨ ਹੋ ਜਾਂਦੀ ਹੈ। ਜਾਣਕਾਰੀ ਮੁਤਾਬਕ ਜੂਨ 2020 ਤਕ 650 ਤੋਂ ਜ਼ਿਆਦਾ ਚੈਨਲਜ਼ ਨੂੰ ਇਹ ਐਵਾਰਡ ਮਿਲ ਚੁੱਕਿਆ ਸੀ। ਨੇਹਾ ਦੇ ਯੂ-ਟਿਊਬ ਚੈਨਲ ’ਤੇ ਫਿਲਹਾਲ 11.8 ਮਿਲੀਅਨ ਸਬਸ¬ਕ੍ਰਾਈਬਰਜ਼ ਹਨ।