ਤਿੰਨ ਕਾਮਿਆਂ ਦੀ ਮੌਤ

ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਤਿੰਨੇ ਮਿ੍ਰਤਕ ਇਲਾਕਿਆਂ ’ਚ ਚੱਲ ਰਹੀ ਇਕ ਵਿਕਾਸ ਮੁਹਿੰਮ ’ਚ ਵਰਕਰ ਦੇ ਤੌਰ ’ਤੇ ਕੰਮ ਕਰ ਰਹੇ ਸਨ। ਮਿ੍ਰਤਕਾਂ ਦੀ ਲਾਸ਼ ਜ਼ਿਲ੍ਹੇ ਦੇ ਮੇਲਮਚੀ ਸ਼ਹਿਰ ਦੇ ਕੋਲ ਬਰਾਮਦ ਕੀਤੀ ਗਈ ਹੈ। ਇਲਾਕੇ ’ਚ ਬੁੱਧਵਾਰ ਨੂੰ ਅਚਾਨਕ ਆਈ ਬਾਰਿਸ਼ ਨੇ ਇਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਜ਼ਿਲ੍ਹਾ ਅਧਿਕਾਰੀ ਬਾਬੂਰਾਮ ਖਨਾਲ ਨੇ ਦੱਸਿਆ ਕਿ ਤਿੰਨੇ ਮਿ੍ਰਤਕ ਵਿਦੇਸ਼ੀ ਨਾਗਰਿਕ ਸਨ ਤੇ ਇਹ ਇਕ ਚੀਨ ਦੀ ਕੰਪਨੀ ਲਈ ਕੰਮ ਕਰ ਰਹੇ ਸਨ ਜੋ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦੇ ਤਹਿਤ ਕੰਮ ’ਤੇ ਲੱਗੀ ਸੀ। ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਵੀਰਵਾਰ ਦੇਰ ਰਾਤ ਪੁਸ਼ਟੀ ਕੀਤੀ ਹੈ ਕਿ ਚੀਨ ਦੇ ਤਿੱਬਤ ਖੇਤਰ ਦੀ ਸਰਹੱਦ ਨਾਲ ਲੱਗੇ ਪਹਾੜੀ ਜ਼ਿਲ੍ਹੇ ਸਿੰਧੂਪਾਲਚੋਕ ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਆਏ ਹੜ੍ਹ ’ਚ 25 ਲੋਕ ਲਾਪਤਾ ਹਨ।

ਦੱਸਣਯੋਗ ਹੈ ਕਿ ਨੇਪਾਲ ’ਚ ਆਮ ਤੌਰ ’ਤੇ ਮੌਨਸੂਨ ਦੀ ਬਾਰਿਸ਼ ਜੂਨ ਦੇ ਮਹੀਨੇ ’ਚ ਸ਼ੁਰੂ ਹੁੰਦੀ ਹੈ ਤੇ ਸਤੰਬਰ ਦੇ ਆਖਰ ਤਕ ਚੱਲਦੀ ਹੈ। ਅੰਕੜਿਆਂ ਮੁਤਾਬਕ ਨੇਪਾਲ ’ਚ ਹਰ ਸਾਲ ਬਾਰਿਸ਼ ਦੇ ਮਹੀਨਿਆਂ ’ਚ ਹਜ਼ਾਰਾਂ ਲੋਕਾਂ ਦੀ ਮੌਤ ਹੁੰਦੀ ਹੈ।