ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਟੈਕਨੋਲੋਜੀ ਕੰਪਨੀਆਂ ਵੱਲੋਂ ਵੱਡੇ ਪੱਧਰ ‘ਤੇ ਇਮੀਗ੍ਰੇਸ਼ਨ ਵੀਜ਼ਾ ‘ਤੇ ਨਵੇਂ ਨਿਯਮ ਜਾਰੀ ਕੀਤੇ ਹਨ। ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਇਹ ਸਿਸਟਮ ਅਮਰੀਕੀਆਂ ਲਈ ਵਧੀਆ ਹੋਵੇਗਾ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਹੁਨਰਮੰਦ ਕਾਮਿਆਂ ਨੂੰ ਜਾਰੀ ਕੀਤੇ ਜਾਣ ਵਾਲੇ ਐਚ-1 ਬੀ ਵੀਜ਼ਾ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਇਹ ਵੀਜ਼ਾ ਹਰ ਸਾਲ 85,000 ਪ੍ਰਵਾਸੀਆਂ ਨੂੰ ਦਿੱਤਾ ਜਾਂਦਾ ਹੈ।
ਹੋਮਲੈਂਡ ਸਿਕਿਓਰਿਟੀ ਦੇ ਸੈਕਟਰੀ ਚੈਡ ਵੁਲਫ ਨੇ ਬਿਆਨ ਵਿੱਚ ਕਿਹਾ, “ਅਸੀਂ ਇੱਕ ਅਜਿਹੇ ਸਮੇਂ ‘ਚ ਪਹੁੰਚ ਗਏ ਹਾਂ ਜਦੋਂ ਆਰਥਿਕ ਸੁਰੱਖਿਆ ਹੋਮਲੈਂਡ ਸਿਕਿਓਰਿਟੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ ਹੈ। ਸਿੱਧੇ ਸ਼ਬਦਾਂ ਵਿੱਚ ਆਰਥਿਕ ਸੁਰੱਖਿਆ ਹੁਣ ਹੋਮਲੈਂਡ ਸਿਕਿਓਰਿਟੀ ਹੈ। ਸਾਨੂੰ ਕਾਨੂੰਨ ਦੇ ਤਹਿਤ ਇਹ ਯਕੀਨੀ ਕਰਨਾ ਹੋਏਗਾ ਕਿ ਅਮੈਰੀਕਨ ਕਾਮਿਆਂ ਨੂੰ ਪਹਿਲ ਮਿਲੇ।”
ਦੱਸ ਦਈਏ ਕਿ ਪ੍ਰਵਾਸੀਆਂ ਨੂੰ ਨਿਯਮਤ ਕਰਨ ਲਈ ਟਰੰਪ ਪ੍ਰਸ਼ਾਸਨ ਦੀ ਕੋਸ਼ਿਸ਼ਾਂ ਦਾ ਇਹ ਅਗਲਾ ਕਦਮ ਹੈ। ਟਰੰਪ ਪ੍ਰਸ਼ਾਸਨ ਨੇ ਦਸੰਬਰ 2020 ਤੱਕ ਐਚ-1 ਬੀ ਵੀਜ਼ਾ ਪ੍ਰੋਗਰਾਮ ‘ਤੇ ਪਾਬੰਦੀ ਲਾ ਦਿੱਤੀ ਸੀ, ਜਿਸ ‘ਤੇ ਪਿਛਲੇ ਹਫਤੇ ਇੱਕ ਸੰਘੀ ਜੱਜ ਨੇ ਰੋਕ ਲਾਈ।
ਇਹ ਪ੍ਰੋਗਰਾਮ 60 ਦਿਨਾਂ ਦੀ ਕਾਮੇਂਟ ਪੀਰੀਅਡ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਇਸ ਵਿਚ ਵਿਦੇਸ਼ੀ ਕੰਪਨੀਆਂ ਤੋਂ ਲਿਆਉਣ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ‘ਅਸਲੀ’ ਆਫਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਵੀਜ਼ਾ ਪ੍ਰੋਗਰਾਮ ਸਿਲੀਕਾਨ ਵੈਲੀ ਦੀਆਂ ਕੰਪਨੀਆਂ ਵੱਲੋਂ ਵਿਆਪਕ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਆਈਟੀ ਸੈਕਟਰ ਤੇ ਹੋਰ ਹੁਨਰਮੰਦ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਮਰੀਕਾ ਬੁਲਾਇਆ ਜਾਂਦਾ ਹੈ।
ਦੱਸ ਦਈਏ ਕਿ ਅਮਰੀਕਾ ‘ਚ ਆਈਟੀ ਪੇਸ਼ੇਵਰ ਵੱਡੀ ਗਿਣਤੀ ਵਿੱਚ ਭਾਰਤੀ ਨੌਕਰੀ ਕਰਦੇ ਹਨ।