45.54 F
New York, US
April 3, 2025
PreetNama
ਸਮਾਜ/Socialਖਬਰਾਂ/News

New Zealand Crime : ਨਿਊਜ਼ੀਲੈਂਡ ਦੇ ਚੀਨੀ ਰੈਸਟੋਰੈਂਟ ‘ਚ ਵਿਅਕਤੀ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਜ਼ਖ਼ਮੀ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਸੋਮਵਾਰ ਰਾਤ ਕੁਹਾੜੀ ਨਾਲ ਲੈਸ ਇਕ ਵਿਅਕਤੀ ਨੇ ਤਿੰਨ ਚੀਨੀ ਰੈਸਟੋਰੈਂਟਾਂ ਵਿਚ ਦਾਖ਼ਲ ਹੋ ਕੇ ਚਾਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਅਧਿਕਾਰੀਆਂ ਅਤੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਨੌਰਥ ਸ਼ੋਰ ਅਤੇ ਆਕਲੈਂਡ ਹਸਪਤਾਲ ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਇੱਕ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਤਿੰਨ ਦੀ ਹਾਲਤ ਸਥਿਰ ਹੈ। ਸਥਾਨਕ ਮੀਡੀਆ ਮੁਤਾਬਕ ਰਾਤ 9 ਵਜੇ ਦੇ ਕਰੀਬ ਇਕ ਵਿਅਕਤੀ ਨੇ 3 ਚੀਨੀ ਰੈਸਟੋਰੈਂਟਾਂ ਵਿਚ ਦਾਖਲ ਹੋ ਕੇ ਕੁਹਾੜੀ ਨਾਲ ਹਮਲਾ ਕੀਤਾ, ਜਿਸ ਵਿਚ 4 ਨੂੰ ਜ਼ਖਮੀ ਕਰ ਦਿੱਤਾ।

ਸਥਾਨਕ ਮੀਡੀਆ ਨੇ ਦੱਸਿਆ ਕਿ ਉਹ ਵਿਅਕਤੀ ਤਿੰਨ ਚੀਨੀ ਰੈਸਟੋਰੈਂਟਾਂ – ਝਾਂਗਲਿਯਾਂਗ ਮਾਲਟੈਂਗ, ਯੂਸ ਡੰਪਲਿੰਗ ਕਿਚਨ ਅਤੇ ਮਾਇਆ ਹਾਟਪੌਟ – ਵਿੱਚ ਗਿਆ ਅਤੇ ਰਾਤ 9 ਵਜੇ ਦੇ ਕਰੀਬ ਕੁਹਾੜੀ ਨਾਲ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ।

Related posts

ਟਰੰਪ ਨੂੰ ਬੰਗਲਾਦੇਸ਼ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਅਪੀਲ

On Punjab

ਅਜੋਕੇ ਸਮੇਂ ਦੇ ਪੰਜਾਬ ਦਾ ਸੱਚ ਪੇਸ਼ ਕਰੇਗੀ ‘ਜ਼ੋਰਾ-ਦਾ ਸੈਂਕਡ ਚੈਪਟਰ’

On Punjab

ਪਨਬਸ ਮੁਲਾਜ਼ਮਾਂ ਵਲੋਂ 8 ਜਨਵਰੀ ਦੀ ਹੜਤਾਲ ਵਿੱਚ ਪਨ ਬਸਾ ਦਾ ਚੱਕਾ ਜਾਮ

Pritpal Kaur