WHO Warns New York: ਨਿਊਯਾਰਕ: ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ. ਜਿਸ ਕਾਰਨ ਪੂਰੀ ਦੁਨੀਆਂ ਵਿੱਚ ਹੁਣ ਨਿਊਯਾਰਕ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ । ਨਿਊਯਾਰਕ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ । ਇਸੇ ਦੇ ਚੱਲਦਿਆਂ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ । ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਬੈੱਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ । ਉੱਥੇ ਹੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਅਮਰੀਕਾ ਨੂੰ ਪੂਰੀ ਦੁਨੀਆ ਲਈ ਕੋਰੋਨਾ ਵਾਇਰਸ ਦਾ ਨਵੇਂ ਕੇਂਦਰ ਬਣਨ ਦੀ ਗੱਲ ਕਹੀ ਗਈ ਹੈ ।
ਦਰਅਸਲ, ਇਸ ਸਮੇਂ ਨਿਊਯਾਰਕ ਦੀ ਆਬਾਦੀ ਕਰੀਬ 80 ਲੱਖ ਹੈ । ਜਿਸ ਵਿਚੋਂ ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ 157 ਮੌਤਾਂ ਹੋ ਚੁੱਕੀਆਂ ਹਨ, ਜਦਕਿ 15 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਪੂਰੇ ਅਮਰੀਕਾ ਵਿੱਚ ਹੋਏ ਕੋਰੋਨਾ ਵਾਇਰਸ ਦਾ ਇੱਕ ਤਿਹਾਈ ਹੈ । ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਖਿਆ ਸੀ ਕਿ ਉਹ ਅਮਰੀਕਾ ਦੀ ਇਕਾਨਮੀ ਨੂੰ ਅਪ੍ਰੈਲ ਮੱਧ ਤੱਕ ਦੁਬਾਰਾ ਤੋਂ ਖੋਲ ਦੇਣਗੇ । ਉਨ੍ਹਾਂ ਕਿਹਾ ਸੀ ਕਿ ਲਾਕ ਡਾਊਨ ਕਾਰਨ ਅਮਰੀਕੀ ਅਰਥ ਵਿਵਸਥਾ ਅਤੇ ਕਾਰੋਬਾਰ ਨੂੰ ਖਾਸਾ ਨੁਕਸਾਨ ਪਹੁੰਚਿਆ ਹੈ ਅਤੇ ਇਸ ਨੂੰ ਜਲਦੀ ਇਕੱਠਾ ਕਰਨ ਦੀ ਜ਼ਰੂਰਤ ਹੈ ।
ਉਥੇ ਹੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਪੂਰੀ ਦੁਨੀਆ ਲਈ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ । ਉਥੇ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਅਤੇ ਉਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ । ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਣ ਤੋਂ ਬਾਅਦ ਘਟੋਂ-ਘੱਟ 1 ਲੱਖ 40 ਹਜ਼ਾਰ ਹਸਪਤਾਲ ਬੈੱਡ ਦੀ ਜ਼ਰੂਰਤ ਪਵੇਗੀ । ਪਿਛਲੇ ਦਿਨੀਂ ਇੱਕ ਲੱਖ 10 ਹਜ਼ਾਰ ਬੈੱਡ ਦੀ ਜ਼ਰੂਰਤ ਦੱਸੀ ਗਈ ਸੀ । ਮੌਜੂਦਾ ਸਮੇਂ ਵਿੱਚ ਨਿਊਯਾਰਕ ਵਿਚ ਹਸਪਾਤਲ ਦੇ ਸਿਰਫ 53 ਹਜ਼ਾਰ ਬੈੱਡ ਉਪਲੱਬਧ ਹਨ ।
ਦੱਸ ਦੇਈਏ ਕਿ ਨਿਊਯਾਰਕ ਵਿੱਚ ਇਸ ਵਾਇਰਸ ਕਾਰਨ ਹਰ ਤੀਜੇ ਦਿਨ ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ । ਜਿਸ ਨੂੰ ਦੇਖਦੇ ਹੋਏ ਨਿਊਯਾਰਕ ਦੇ ਗਵਰਨਰ ਨੇ ਕਿਹਾ ਕਿ 14 ਤੋਂ 21 ਦਿਨਾਂ ਵਿੱਚ ਇੱਥੇ ਹਾਲਾਤ ਹੋਰ ਬੇਕਾਬੂ ਹੋ ਸਕਦੇ ਹਨ । ਜਿਸ ਕਾਰਨ ਹੈਲਥ ਸਰਵਿਸ ‘ਤੇ ਦਬਾਅ ਵੱਧ ਜਾਵੇਗਾ ।