Night Shift sleeping tips: ਰਾਤ ਦੀ ਡਿਊਟੀ ਦੇ ਕਾਰਨ ਨੀਂਦ ਦੀ ਕਮੀ, ਆਰਾਮ ਦੀ ਕਮੀ ਦੇ ਕਾਰਨ ਸਿਹਤ ਉਪਰ ਬਹੁਤ ਮਾੜਾ ਅਸਰ ਪੈਂਦਾ ਹੈ। ਰਾਤ ਦੀ ਡਿਊਟੀ ਦੇ ਕਾਰਨ ਤੁਹਾਡੇ ਸਾਰੀ ਸੂਚੀ ਖ਼ਰਾਬ ਹੋ ਜਾਂਦੀ ਹੈ। ਖਾਣ ਪੀਣ ਤੋਂ ਲੈ ਕੇ ਸੌਣ ਤੱਕ ਦਾ ਸਾਰਾ ਸਮਾਂ ਖ਼ਰਾਬ ਹੋ ਜਾਂਦਾ ਹੈ। ਸਾਡੇ ਸਰੀਰ ਨੂੰ ਰਾਤ ਦੇ ਸਮੇਂ ਸੌਣ ਦੀ ਆਦਤ ਹੁੰਦੀ ਹੈ। ਪਰ ਰਾਤ ਦੀ ਡਿਊਟੀ ਕਰਦੇ ਸਮੇਂ ਸੌਣਾ ਤਾਂ ਦੂਰ ਅਸੀਂ ਸੌਣ ਦੇ ਵਾਰੇ ਸੋਚ ਵੀ ਨਹੀਂ ਸਕਦੇ। ਨੀਂਦ ਪੂਰੀ ਨਾ ਹੋਣ ਕਰਕੇ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਸਿਰ ਦਰਦ ਤੇ ਕਿਸੇ ਨਾਲ ਗੱਲ ਕਰਨ ਨੂੰ ਮਨ ਨਹੀਂ ਕਰਦਾ।
ਰਾਤ ਦੀ ਡਿਊਟੀ ਕਰਨ ਤੋਂ ਬਾਅਦ ਦਿਨ ‘ਚ ਚੰਗੀ ਤਰ੍ਹਾਂ ਆਰਾਮ ਕਰੋ। ਜਿਸ ਕਮਰੇ ‘ਚ ਤੁਸੀਂ ਸੋ ਰਹੇ ਹੋ ਉਸ ਕਮਰੇ ‘ਚ ਚੰਗੀ ਤਰ੍ਹਾਂ ਹਨੇਰਾ ਕਰ ਲਵੋ ਤੇ ਉਥੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਜਿਸ ਕਰਕੇ ਤੁਹਾਡੀ ਨੀਂਦ ਖ਼ਰਾਬ ਹੋਵੇ। ਤੁਹਾਡੀ ਨੀਂਦ ਪੂਰੀ ਹੋਣ ਦੇ ਕਾਰਨ ਹੀ ਤੁਹਾਡਾ ਚਿੜਚਿੜਾ ਪਨ ਖ਼ਤਮ ਹੋਵੇਗਾ। ਰੋਜ਼ਾਨਾ ਯੋਗ ਆਸਣ ਕਰੋ ਜਿਸ ਨਾਲ ਤੁਸੀਂ ਤਣਾਅ ਤੋਂ ਦੂਰ ਰਹੋਗੇ।
ਆਯੁਰਵੈਦ ਦੇ ਅਨੁਸਾਰ, ਰਾਤ ਦੇ ਸਮੇਂ ਘੰਟਾ ਲਗਾਤਾਰ ਜਾਗਣ ਦੇ ਕਾਰਨ ਸਰੀਰ ‘ਚ ਵਾਟਾ ਡ੍ਰਾਈਨੈੱਸ ਹੋ ਜਾਂਦਾ ਹੈ। ਇਸ ਲਈ ਰਾਤ ਨੂੰ ਥੋੜ੍ਹੀ ਕਸਰਤ ਕਰੋ ਤੇ ਨਾਲ ਘਿਉ ਦਾ ਸੇਵਨ ਕਰੋ। ਕਈ ਲੋਕ ਸੋਚਦੇ ਹਨ ਕਿ ਜੇਕਰ ਉਹ ਰਾਤ ਦੇ ਸਮੇਂ ਕਸਰਤ ਕਰਨਗੇ ਤਾਂ ਉਹ ਥੱਕ ਜਾਣਗੇ ਤੇ ਫਿਰ ਉਨ੍ਹਾਂ ਤੋਂ ਕੰਮ ਨਹੀਂ ਹੋਣਾ।
