ਉੱਤਰ ਕੋਰੀਆ ਇਕ ਗੰਭੀਰ ਭੋਜਨ ਸੰਕਟ ਵਿੱਚੋਂ ਲੰਘ ਰਿਹਾ ਹੈ। ਇਕ ਕਿੱਲੋ ਕੇਲੇ ਦੀ ਕੀਮਤ 3336 ਰੁਪਏ ਹੈ। ਇਸ ਤਰ੍ਹਾਂ ਬਲੈਕ ਟੀ ਦੇ ਇਕ ਪੈਕੇਟ ਦੀ ਕੀਮਤ 5,167 ਰੁਪਏ ਅਤੇ ਕੌਫੀ ਦੀ ਕੀਮਤ 7,381 ਰੁਪਏ ਹੋ ਗਈ ਹੈ। ਦੇਸ਼ ਵਿਚ ਇਕ ਕਿਲੋ ਮੱਕੀ 204.81 ਰੁਪਏ ਵਿਚ ਵਿਕ ਰਹੀ ਹੈ। ਭੋਜਨ ਦੀ ਇਸ ਘਾਟ ਪਿੱਛੇ ਵੱਡਾ ਕਾਰਨ ਕੋਵਿਡ-19 ਮਹਾਮਾਰੀ, ਅੰਤਰਰਾਸ਼ਟਰੀ ਪਾਬੰਦੀਆਂ ਅਤੇ ਵਿਆਪਕ ਹੜ੍ਹਾਂ ਦੇ ਕਾਰਨ ਸਰਹੱਦਾਂ ਦਾ ਬੰਦ ਹੋਣਾ ਹੈ।
ਭੋਜਨ ਦੀ ਸਥਿਤੀ ਤਣਾਅਪੂਰਨ
ਚੀਨ ਦੇ ਆਫਿਸ਼ੀਅਲ ਕਸਟਮਜ਼ ਡਾਟਾ ਅਨੁਸਾਰ ਉੱਤਰੀ ਕੋਰੀਆ ਖਾਣੇ, ਖਾਦ ਅਤੇ ਬਾਲਣ ਲਈ ਚੀਨ ‘ਤੇ ਨਿਰਭਰ ਹੈ। ਪਰ ਇਸ ਦੀ ਦਰਾਮਦ 2.5 ਅਰਬ ਡਾਲਰ ਤੋਂ 500 ਮਿਲੀਅਨ ਡਾਲਰ ‘ਤੇ ਆ ਗਈ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਕੋਰੀਆ ਦੇ ਕਿਸਾਨਾਂ ਨੂੰ ਖਾਦ ਦੇ ਉਤਪਾਦਨ ਵਿਚ ਸਹਾਇਤਾ ਲਈ ਇਕ ਦਿਨ ਵਿਚ ਦੋ ਲੀਟਰ ਪਿਸ਼ਾਬ ਦੇਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ, ਕਿਮ ਜੋਂਗ ਉਨ ਨੇ ਮੰਨਿਆ ਹੈ ਕਿ ਦੇਸ਼ ਵਿਚ ਭੋਜਨ ਦੀ ਸਥਿਤੀ ਤਣਾਅਪੂਰਨ ਹੈ।
ਉਤਪਾਦਨ ਯੋਜਨਾ ਹੋਈ ਫੇਲ੍ਹ
ਉੱਤਰੀ ਕੋਰੀਆ ਨੂੰ 1990 ਦੇ ਦਹਾਕੇ ਵਿਚ ਇਕ ਤਬਾਹੀ ਭਰੇ ਅਕਾਲ ਦਾ ਸਾਹਮਣਾ ਕਰਨਾ ਪਿਆ। ਜਿਸ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਅਤੇ ਗਰਮੀ ਦੇ ਤੂਫਾਨਾਂ ਅਤੇ ਹੜ੍ਹਾਂ ਨੇ ਆਰਥਿਕਤਾ ‘ਤੇ ਹੋਰ ਦਬਾਅ ਪਾਇਆ। ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਦੀ ਕੇਂਦਰੀ ਕਮੇਟੀ ਦੀ ਇਕ ਪੂਰੀ ਬੈਠਕ ਵਿਚ, ਕਿਮ ਨੇ ਕਿਹਾ ਕਿ ਖਾਣ ਦੀ ਸਥਿਤੀ ਹੁਣ ਤਣਾਅਪੂਰਨ ਹੁੰਦੀ ਜਾ ਰਹੀ ਹੈ, ਕਿਉਂਕਿ ਖੇਤੀਬਾੜੀ ਖੇਤਰ ਪਿਛਲੇ ਤੂਫਾਨ ਤੋਂ ਹੋਏ ਨੁਕਸਾਨ ਕਾਰਨ ਅਨਾਜ ਉਤਪਾਦਨ ਯੋਜਨਾ ਨੂੰ ਪੂਰਾ ਨਹੀਂ ਕਰ ਸਕਿਆ।
ਮਾੜਾ ਡਾਕਟਰੀ ਬੁਨਿਆਦੀ ਢਾਂਚਾ
ਅਧਿਕਾਰਤ ਨਿਊਜ਼ ਏਜੰਸੀ ਕੇਸੀਐਨਏ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਉਤਪਾਦਨ ਇਕ ਸਾਲ ਪਹਿਲਾਂ ਦੇ ਮੁਕਾਬਲੇ 25 ਪ੍ਰਤੀਸ਼ਤ ਵੱਧ ਹੈ। ਪਿਛਲੀਆਂ ਗਰਮੀਆਂ ਵਿਚ, ਤੂਫਾਨ ਨੇ ਹਜ਼ਾਰਾਂ ਘਰਾਂ ਅਤੇ ਖੇਤਾਂ ਨੂੰ ਤਬਾਹ ਕਰ ਦਿੱਤਾ। ਕੇਸੀਐਨਏ ਦੇ ਅਨੁਸਾਰ ਮੀਟਿੰਗ ਵਿਚ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਪਿਓਂਗਯਾਂਗ ਵਿਚ ਖ਼ਰਾਬ ਡਾਕਟਰੀ ਬੁਨਿਆਦੀ ਢਾਂਚਾ ਅਤੇ ਦਵਾਈਆਂ ਦੀ ਘਾਟ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਵਿਡ -19 ਦਾ ਪ੍ਰਕੋਪ ਦੇਸ਼ ਉੱਤੇ ਤਬਾਹੀ ਮਚਾ ਦੇਵੇਗਾ। ਉੱਤਰ ਕੋਰੀਆ ਨੇ ਪਿਛਲੇ ਸਾਲ ਜਨਵਰੀ ਵਿਚ ਸਖ਼ਤ ਲਾਕਡਾਊਨ ਲਗਾ ਕੇ ਆਪਣੀ ਸਰਹੱਦ ਸੀਲ ਕਰ ਦਿੱਤੀ ਸੀ। ਹਾਲਾਂਕਿ, ਇਹ ਸ਼ੰਕਾ ਹੈ ਕਿ ਕੋਰੀਆ ਨੇ ਇਸ ਲਈ ਉੱਚ ਆਰਥਿਕ ਕੀਮਤ ਅਦਾ ਕੀਤੀ ਹੈ।