ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ ’ਚ ਮੁੱਖ ਦੋਸ਼ੀ ਠਹਿਰਾਏ ਗਏ ਓਲੰਪੀਅਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਜਲਦ ਹੀ ਹੋਰ ਵਧਣ ਵਾਲੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲੇਆਮ ’ਚ ਕਥਿਤ-ਪੱਤਰ ਤਿਆਰ ਕਰ ਲਿਆ ਹੈ। ਸੂਤਰਾਂ ਨਾਲ ਮਿਲ ਰਹੀ ਜਾਣਕਾਰੀ ਅਨੁਸਾਰ ਸਾਗਰ ਧਨਖੜ ਦੀ ਹੱਤਿਆ ’ਚ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਮੁੱਖ ਦੋਸ਼ੀ ਠਹਿਰਾਇਆ ਗਿਆ ਹੈ। ਜਲਦ ਹੀ ਦਿੱਲੀ ਪੁਲਿਸ ਵੱਲੋ ਚਾਰਜਸ਼ੀਟ ਕੋਰਟ ’ਚ ਦਾਖਿਲ ਕੀਤੀ ਜਾਵਵੇਗੀ। ਸੁਸ਼ਲੀ ਕੁਮਾਰ ਦੇ ਨਾਲ ਉਹ ਸਾਰੇ 12 ਦੋਸ਼ੀ ਇਸ ’ਚ ਸ਼ਾਮਲ ਹੈ, ਜੋ ਗ੍ਰਿਫਤਾਰ ਹੋ ਚੁੱਕੇ ਹਨ ਤੇ ਜੇਲ੍ਹ ’ਚ ਬੰਦ ਹਨ। ਇਸ ਦੇ ਇਲਾਵਾ ਹੋਰ ਦੋਸ਼ੀ ਵੀ ਸ਼ਾਮਲ ਹਨ। ਦੱਸ ਦਈਏ ਕਿ ਸਾਗਰ ਹੱਤਿਆਕਾਂਡ ’ਚ ਕੁੱਲ 18 ਦੋਸ਼ੀਆਂ ਦੀ ਪਛਾਣ ਹੋਈ ਹੈ। ਇਨ੍ਹਾਂ ’ਚੋਂ 6 ਦੋਸ਼ੀ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ।
ਇਹ ਹਨ ਦੋਸ਼ੀ

4-5 ਮਈ ਦੀ ਰਾਤ ਨੂੰ ਜੂਨੀਅਰ ਪਹਿਲਵਾਲ ਸਾਗਰ ਦੇ ਨਾਲ ਓਲੰਪੀਅਨ ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ ਕੁੱਟ-ਮਾਰ ਕੀਤੀ ਸੀ। ਕੁੱਟਮਾਰ ’ਚ ਗੰਭੀਰ ਰੂਪ ਨਾਲ ਸਾਗਰ ਜ਼ਖ਼ਮੀ ਹੋ ਗਿਆ ਸੀ, ਬਾਅਦ ’ਚ ਉਸ ਨੇ ਦਮ ਤੋੜ ਦਿੱਤਾ ਸੀ। ਇਸ ’ਚ 18 ਲੋਕ ਦੋਸ਼ੀ ਹਨ. ਜਿਨ੍ਹਾਂ ’ਚੋਂ 12 ਗ੍ਰਿਫਤਾਰ ਹਨ।