ਜੂਨੀਅਰ ਪਲਿਵਾਨ ਸਾਗਰ ਧਨਖੜ ਹੱਤਿਆ ਕਾਂਡ (Wrestlers Sagar Dhankhar Murder Case) ’ਚ ਮੁੱਖ ਦੋਸ਼ੀ ਓਲੰਪਿਅਨ ਸੁਸ਼ੀਲ ਕੁਮਾਰ ਦੀ ਮਾਂ ਨੇ ਲਗਾਤਾਰ ਹੋ ਰਹੀ ਬਦਨਾਮੀ ਦੇ ਚੱਲਦੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਜਾਗਰਣ ਸੰਵਾਦ ਤੋਂ ਮਿਲੀ ਜਾਣਕਾਰੀ ਮੁਤਾਬਕ, ਓਲੰਪਿਅਨ ਸੁਸ਼ੀਲ ਕੁਮਾਰ ਦੀ ਮਾਂ ਕਮਲਾ ਦੇਵੀ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਆਪਰਾਧਿਕ ਮਾਮਲਿਆਂ ’ਚ ਮੀਡੀਆ ਰਿਪੋਰਟਿੰਗ ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਮੰਗ ਕੀਤੀ ਹੈ। ਪਟੀਸ਼ਨ ’ਤੇ ਹਾਈ ਕੋਰਟ ’ਚ ਸ਼ੁੱਕਰਵਾਰ ਨੂੰ ਸੁਣਾਈ ਹੋਵੇਗੀ।
ਦੱਸਣਯੋਗ ਹੈ ਕਿ 4 ਮਈ ਦੀ ਰਾਤ ਨੂੰ ਦਿੱਲੀ ਨੇ ਨਾਮੀ ਛਤਰਸਾਲ ਸਟੇਡੀਅਮ ’ਚ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੀ ਕੱਟਮਾਰ ਕਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਚ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਐੱਫਆਈਆਰ ਦੇ ਆਧਾਰ ’ਤੇ ਮੁੱਖ ਦੋਸ਼ੀ ਬਣਾਇਆ ਹੈ। ਦੋਸ਼ ਹੈ ਕਿ ਓਲੰਪਿਅਨ ਸੁਸ਼ੀਲ ਕੁਮਾਰ ਸਮੇਤ 20 ਤੋਂ ਜ਼ਿਆਦਾ ਲੋਕਾਂ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੀ ਪੌਨੇ ਘੰਟੇ ਤਕ ਕੱਟਮਾਰ ਕੀਤੀ। ਇਸ ਦੌਰਾਨ ਜੂਨੀਅਰ ਪਹਿਲਵਾਨ ਸਾਗਰ ’ਤੇ ਬੇਸਬਾਲ ਦਾ ਬੈਟ, ਹਾਕੀ ਤੇ ਡੰਡੇ ਮਾਰਦੇ ਰਹੇ। ਉਨ੍ਹਾਂ ਨੇ ਸਾਗਰ ਧਨਖੜ ਦੀਆਂ 30 ਤੋਂ ਜ਼ਿਆਦਾ ਹੱਡੀਆਂ ਤੋੜ ਦਿੱਤੀਆਂ ਸੀ। ਪੁਲਿਸ ਨੂੰ ਮਿਲੀ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਸਾਗਰ ਨੂੰ ਮਲਟੀਪਲ ਫੈਕਚਰ ਸਨ। ਉਸ ਦੇ ਸਿਰ ਦੀਆਂ ਕਈ ਹੱਡੀਆਂ ਟੁੱਟਣ ਤੇ ਦਿਮਾਗ ’ਚ ਸੱਟ ਲਗਣ ਨਾਲ ਮੌਤ ਹੋਈ ਸੀ।
ਦਿੱਲੀ ਪੁਲਿਸ ਦੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਸੁਸ਼ੀਲ ਕੁਮਾਰ ਨੇ ਆਪਣੇ ਵਰਚਸਵ ਨੂੰ ਕਾਇਮ ਰੱਖਣ ਲਈ ਜੂਨੀਅਰ ਪਹਿਲਵਾਨ ਧਨਖੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੇ ਦੋ ਸਾਲ ਤੋਂ ਸਾਗਰ ਦਾ ਛਤਰਸਾਲ ਸਟੇਡੀਅਮ ’ਚ ਪ੍ਰਵੇਸ਼ ਬੰਦ ਕਰ ਰੱਖਿਆ ਸੀ।