PreetNama
ਖਾਸ-ਖਬਰਾਂ/Important News

Omicron Variant : ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇ

ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ ‘ਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਕਾਰਨ ਕਈ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ ਹੀ ਇਸ ਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਦੇਸ਼ਾਂ ‘ਚ ਪਾਬੰਦੀਆਂ ਸਖਤ ਕਰ ਦਿੱਤੀਆਂ ਗਈਆਂ ਹਨ। ਅਮਰੀਕਾ ਵਿਚ, ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਵਿੱਚੋਂ 73 ਫੀਸਦੀ ਓਮੀਕ੍ਰੋਨ ਦੇ ਸ਼ਿਕਾਰ ਹਨ। ਇਸ ਦੇ ਨਾਲ ਹੀ ਬ੍ਰਿਟੇਨ ‘ਚ ਓਮੀਕ੍ਰੋਨ ਕੋਰੋਨ ਵੇਰੀਐਂਟ ਕਾਰਨ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰੀਕਾ ਵਿਚ ਸਿਹਤ ਸੰਭਾਲ ਕਰਮਚਾਰੀਆਂ ਦਾ ਕੁਆਰੰਟੀਨ ਸਮਾਂ ਘਟਾਇਆ ਗਿਆ ਹੈ

ਅਮਰੀਕਾ ਵਿਚ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰਾਂ ਨੇ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਫੈਸਲੇ ਦੇ ਮੁਤਾਬਕ, ਕੋਰੋਨਾ ਪਾਜ਼ੇਟਿਵ ਸਿਹਤ ਕਰਮਚਾਰੀ ਇਕ ਹਫਤੇ ਲਈ ਆਈਸੋਲੇਸ਼ਨ ਵਿਚ ਰਹਿਣ ਤੋਂ ਬਾਅਦ ਕੰਮ ‘ਤੇ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣੀ ਚਾਹੀਦੀ ਹੈ। ਦੱਸ ਦੇਈਏ ਕਿ ਪਹਿਲਾਂ ਕੁਆਰੰਟੀਨ ਦਾ ਸਮਾਂ 10 ਦਿਨ ਸੀ। ਕੇਂਦਰ ਨੇ ਕਿਹਾ ਕਿ ਅਮਰੀਕਾ ਵਿਚ ਕੋਰੋਨਾ ਸੰਕਰਮਿਤ ਲੋਕਾਂ ਵਿਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਗਿਣਤੀ 73 ਫੀਸਦੀ ਹੋ ਗਈ ਹੈ।

ਆਸਟ੍ਰੇਲੀਆ ਨੇ ਬੂਸਟਰ ਵੈਕਸੀਨ ਲਈ ਸਮਾਂ ਸੀਮਾ ਘਟਾ ਦਿੱਤੀ ਹੈ

ਦੂਜੇ ਪਾਸੇ, ਆਸਟਰੇਲੀਆ ਵਿਚ, ਬੂਸਟਰ ਵੈਕਸੀਨ ਦੀ ਖੁਰਾਕ ਲੈਣ ਦੀ ਸਮਾਂ ਸੀਮਾ ਘਟਾ ਦਿੱਤੀ ਗਈ ਹੈ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ 4 ਜਨਵਰੀ ਤੋਂ 18 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ ਜਿਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਦੂਜਾ ਸ਼ਾਟ ਲਿਆ ਹੈ। ਬੂਸਟਰ ਲਗਾਉਣ ਦੀ ਸਮਾਂ ਸੀਮਾ ਚਾਰ ਮਹੀਨਿਆਂ ਤੋਂ ਘਟਾ ਕੇ ਤਿੰਨ ਮਹੀਨੇ ਕਰ ਦਿੱਤੀ ਜਾਵੇਗੀ।

ਇਟਲੀ ਨੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ

ਦੂਜੇ ਪਾਸੇ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਇਟਲੀ ਸਰਕਾਰ ਨੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇਟਲੀ ‘ਚ ਸਾਰੇ ਜਨਤਕ ਸਥਾਨਾਂ ‘ਤੇ ਨਵੇਂ ਸਾਲ ਦੀ ਸ਼ਾਮ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਭਾਰਤ ਵਿਚ Omicron ਦੇ 236 ਮਾਮਲੇ

ਦੂਜੇ ਪਾਸੇ ਭਾਰਤ ਵਿਚ ਓਮੀਕ੍ਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ 358 ਹੋ ਗਈ ਹੈ। ਮਹਾਰਾਸ਼ਟਰ ਵਿਚ ਓਮੀਕ੍ਰੋਨ ਦੇ ਸਭ ਤੋਂ ਵੱਧ 88 ਮਾਮਲੇ ਹਨ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ‘ਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 67 ਹੋ ਗਈ ਹੈ। ਇਹੀ ਨਹੀਂ, ਤੇਲੰਗਾਨਾ ਵਿਚ 38, ਤਾਮਿਲਨਾਡੂ ਵਿਚ 34, ਕਰਨਾਟਕ ਵਿਚ 31, ਗੁਜਰਾਤ ਵਿਚ 30, ਕੇਰਲ ਵਿਚ 27, ਰਾਜਸਥਾਨ ਵਿਚ 22, ਹਰਿਆਣਾ ਤੇ ਉੜੀਸਾ ਵਿਚ ਚਾਰ-ਚਾਰ, ਜੰਮੂ-ਕਸ਼ਮੀਰ ਤੇ ਪੱਛਮੀ ਬੰਗਾਲ ਵਿਚ ਤਿੰਨ-ਤਿੰਨ, ਆਂਧਰਾ ਪ੍ਰਦੇਸ਼ ਤੇ ਯੂਪੀ ਵਿਚ ਦੋ-ਦੋ। ਚੰਡੀਗੜ੍ਹ, ਲੱਦਾਖ ਤੇ ਉਤਰਾਖੰਡ ਵਿਚ ਇਕ-ਇਕ ਮਰੀਜ਼ ਹੈ।

Related posts

ਟੋਲ ਪਲਾਜ਼ਾ ‘ਤੇ FASTag ਰਾਹੀਂ ਜਨਤਾ ਦੀ ਜੇਬ੍ਹ ‘ਤੇ ਡਾਕਾ, 24 ਘੰਟਿਆਂ ‘ਚ ਅਪ-ਡਾਊਨ ‘ਤੇ ਹਰ ਵਾਰ ਕੱਟੇ ਜਾਣਗੇ ਪੈਸੇ

On Punjab

ਭਾਰਤ ਦੀ ਪਾਕਿਸਤਾਨ ਦੇ ਯਾਰ ਤੁਰਕੀ ਨਾਲ ਖੜਕੀ, ਭਾਰਤੀਆਂ ਨੂੰ ਤੁਰਕੀ ਤੋਂ ਦੂਰ ਰਹਿਣ ਦੀ ਸਲਾਹ

On Punjab

Russia Ukraine War : NATO ਦੇਸ਼ਾਂ ਦੀ ਐਮਰਜੈਂਸੀ ਬੈਠਕ, ਬ੍ਰਸੇਲਸ ਪਹੁੰਚੇ ਬਾਇਡਨ, ਰੂਸ ਨੇ ਗੂਗਲ ਨਿਊਜ਼ ਨੂੰ ਕੀਤਾ ਬਲਾਕ

On Punjab