19.08 F
New York, US
December 22, 2024
PreetNama
ਖਬਰਾਂ/News

14 ਮਾਰਚ ਨੂੰ ਦੇਸ਼ ਦੇ ਲੱਖਾਂ ਕਿਸਾਨ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਕਰਨਗੇ ਮਹਾਂ ਪੰਚਾਇਤ : SKM

ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 37 ਜਥੇਬੰਦੀਆਂ ਦੀ ਅਹਿਮ ਮੀਟਿੰਗ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿੱਚ ਹਰਿੰਦਰ ਸਿੰਘ ਲੱਖੋਵਾਲ,ਕਿਰਨਜੀਤ ਸਿੰਘ ਸੇਖੋਂ,ਬਿੰਦਰ ਸਿੰਘ ਗੋਲੇਵਾਲ,ਕਮਲਪ੍ਰੀਤ ਸਿੰਘ ਪੰਨੂੰ ਅਤੇ ਸੁੱਖ ਗਿੱਲ ਮੋਗਾ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਜੁਗਿੰਦਰ ਸਿੰਘ ਉਗਰਾਹਾਂ ਨੇ ਵੀ ਭਾਗ ਲਿਆ,ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 14 ਮਾਰਚ ਨੂੰ ਦਿੱਲੀ ਵਿੱਚ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ ਉਸ ਸਬੰਧ ਵਿੱਚ ਚਰਚਾ ਕੀਤੀ ਗਈ ਅਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਸ ਮਹਾਂਪੰਚਾਇਤ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਅਤੇ ਮਹਾਂ ਪੰਚਾਇਤ ਦੀਆਂ ਤਿਆਰੀਆਂ ਸਬੰਧੀ 7 ਮਾਰਚ ਨੂੰ ਸਵੇਰੇ 11 ਵਜੇ ਦੇਸ਼ ਦੇ ਜਿਲ੍ਹਾ ਹੈੱਡਕੁਆਟਰਾਂ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਮੀਟਿੰਗਾਂ ਕਰਕੇ ਤਿਆਰੀਆਂ ਸਬੰਧੀ ਵਰਕਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਲਾਉਣਗੇ,ਆਗੂਆਂ ਨੇ ਬੋਲਦਿਆਂ ਕਿਹਾ ਕੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਪੂਰੇ ਭਾਰਤ ਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਟ੍ਰੇਨਾਂ,ਬੱਸਾਂ ਅਤੇ ਗੱਡੀਆਂ ਰਾਹੀਂ ਇਸ ਮਹਾਂ ਪੰਚਾਇਤ ਵਿੱਚ ਭਾਗ ਲੈਣਗੇ,ਆਗੂਆਂ ਨੇ ਬੋਲਦਿਆਂ ਕਿਹਾ ਕੇ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੀ ਮਹਾਂਪੰਚਾਇਤ ਵਿੱਚ ਜਾਣੋ ਰੋਕਿਆ ਤਾਂ ਐਸ ਕੇ ਐਮ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਵੱਡਾ ਐਕਸ਼ਨ ਲਵੇਗਾ ਅਤੇ ਦੇਸ਼ ਭਰ ਚ ਚੋਣਾਂ ਮੌਕੇ ਜਾਂ 14 ਮਾਰਚ ਤੋਂ ਹੀ ਵੱਡਾ ਫੈਸਲਾ ਕਰਕੇ ਬੀਜੇਪੀ ਦੇ ਐਮ ਐਲ ਏ,ਐਮ ਪੀ ਅਤੇ ਜਿਲ੍ਹਾ ਆਗੂਆਂ ਦਾ ਡਟਕੇ ਵਿਰੋਧ ਕਰੇਗਾ ਅਤੇ ਚੋਣਾਂ ਵਿੱਚ ਬੀਜੇਪੀ ਦਾ ਬਾਈਕਾਟ ਕੀਤਾ ਜਾਵੇਗਾ।

ਐਸ ਕੇ ਐਮ ਨੇ ਕਿਹਾ ਕੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੇ ਜੋ ਜੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਨੂੰ ਐਸ ਕੇ ਐਮ ਮੁੱਡ ਤੋਂ ਨਕਾਰਦਾ ਹੈ ਅਤੇ ਮੰਗ ਕਰਦਾ ਹੈ ਕੇ ਇਹ ਐਫ ਆਈ ਆਰ ਬਾਏਨੇਮ ਦੋਸ਼ੀਆਂ ਉੱਤੇ ਹੋਣੀ ਚਾਹੀਦੀ ਹੈ,ਆਗੂਆਂ ਨੇ ਕਿਹਾ ਕੇ ਐਸ ਕੇ ਐਮ ਦੀ ਅਗਲੀ ਮੀਟਿੰਗ 11 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਕਿਸਾਨੀ ਮੰਗਾਂ ਅਤੇ 14 ਮਾਰਚ ਦੀ ਮਹਾਂ ਪੰਚਾਇਤ ਲਈ ਵੱਡੇ ਫੈਸਲੇ ਲੈ ਜਾਣਗੇ।

ਇਸ ਮੀਟਿੰਗ ਵਿੱਚ ਗੁਰਮੀਤ ਸਿੰਘ ਮਹਿਮਾਂ ਅਵਤਾਰ ਸਿੰਘ ਮਹਿਮਾ ਬਲਬੀਰ ਸਿੰਘ ਰਾਜੇਵਾਲ,ਹਰਮੀਤ ਸਿੰਘ ਕਾਦੀਆਂ,ਬਲਦੇਵ ਸਿੰਘ ਨਿਹਾਲਗੜ੍ਹ,ਬੂਟਾ ਸਿੰਘ ਬੁਰਜ ਗਿੱਲ,ਬੋਘ ਸਿੰਘ ਮਾਨਸਾ,ਰੁਲਦੂ ਸਿੰਘ ਮਾਨਸਾ,ਹਰਬੰਸ ਸਿੰਘ ਸੰਘਾ,ਜੁਗਿੰਦਰ ਸਿੰਘ ਉਗਰਾਹਾਂ,ਹਰਨੇਕ ਸਿੰਘ ਮਹਿਮਾਂ,ਜਗਮਨਦੀਪ ਸਿੰਘ ਗੜੀ,ਰਾਜਵਿੰਦਰ ਕੌਰ ਰਾਜੂ,ਨਛੱਤਰ ਸਿੰਘ ਜੈਤੋਂ,ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਰਮਿੰਦਰ ਸਿੰਘ ਪਟਿਆਲਾ, ਡਾ.ਦਰਸ਼ਨਪਾਲ, ਡਾ.ਸਤਨਾਮ ਸਿੰਘ ਅਜਨਾਲਾ,ਜੰਗਵੀਰ ਸਿੰਘ ਚੌਹਾਨ,ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਹਰਿੰਦਰ ਸਿੰਘ ਲੱਖੋਵਾਲ,ਕਮਲਪ੍ਰੀਤ ਸਿੰਘ ਪੰਨੂੰ,ਬਿੰਦਰ ਸਿੰਘ ਗੋਲੇਵਾਲ,ਸੁੱਖ ਗਿੱਲ ਮੋਗਾ,ਪ੍ਰੇਮ ਸਿੰਘ ਭੰਗੂ,ਬਲਦੇਵ ਸਿੰਘ ਲਤਾਲਾ,ਗੁਰਮੀਤ ਸਿੰਘ ਮਹਿਮਾਂ, ਵੀਰਪਾਲ ਸਿੰਘ ਕਾਦੀਆਂ,ਝੰਡਾ ਸਿੰਘ ਜੇਠੂਕੇ,ਪ੍ਰਗਨ ਸਿੰਘ ਮੂਨਕ, ਦਵਿੰਦਰ ਸਿੰਘ ਮੱਲ੍ਹੀਨੰਗਲ, ਕੁਲਦੀਪ ਸਿੰਘ ਵਜੀਦਪੁਰ ਹਾਜ਼ਰ ਸਨ।

Related posts

ਮਲੌਦ ਪੁਲੀਸ ਨੇ 5 ਘੰਟਿਆਂ ਅੰਦਰ ਪੈਟਰੋਲ ਪੰਪ ’ਤੇ ਲੁੱਟ ਖੋਹ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਲੁੱਟ ਦੀ ਨਕਦੀ ਤੇ ਹਥਿਆਰ ਬਰਾਮਦ

On Punjab

ਰਾਸ਼ਟਰੀ ਸੁਰੱਖਿਆ ਮੰਤਰੀ ਨੇ ਪੂਰੇ ਇਜ਼ਰਾਈਲ ‘ਚ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਕੀਤਾ ਐਲਾਨ

On Punjab

ਡੇਂਗੂ ਦੀ ਰੋਕਥਾਮ ਲਈ ਸੁਸਾਇਟੀ ਨੇ ਫੌਗਿੰਗ ਕਰਵਾਈ ਡੇਂਗੂ ਦੇ ਖਦਸ਼ੇ ਨੂੰ ਵੇਖਦੇ ਹੋਏ ਸੁਸਾਇਟੀ ਵੱਲੋਂ ਫੌਗਿੰਗ ਸ਼ੁਰੂ ਕੀਤੀ

On Punjab