Pak merger with pakistan: ਕਸ਼ਮੀਰ ‘ਤੇ ਪਕਿਸਤਾਨ ਹਮੇਸ਼ਾ ਦੋਹਰੀ ਨੀਤੀ ਅਪਣਾਉਂਦਾ ਰਿਹਾ ਹੈ । ਇੱਕ ਵਾਰ ਫਿਰ ਤੋਂ ਗੁਲਾਮ ਕਸ਼ਮੀਰ (Pakistan occupied kashmir) ਨੂੰ ਲੈ ਕੇ ਪਾਕਿਸਤਾਨ ਨੇ ਨਵੀਂ ਖੇਡ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਨੇ ਓਹਨਾਂ ਰਿਪੋਰਟਾਂ ਨੂੰ ਖਾਰਜ਼ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਗੁਲਾਮ ਕਸ਼ਮੀਰ ਨੂੰ ਪਾਕਿਸਤਾਨ ‘ਚ ਸ਼ਾਮਿਲ ਕਰਨਾ ਚਾਹੁੰਦੀ ਹੈ।
ਪਾਕਿਸਤਾਨ ਦੇ ਅਖਬਾਰ ‘ਡੌਨ’ ਦੇ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਗੁਲਾਮ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣ ਦੀਆਂ ਖਬਰਾਂ ਚੱਲ ਰਹੀਆਂ ਹਨ। ਗੁਲਾਮ ਕਸ਼ਮੀਰ ਦੇ ਪ੍ਰਧਾਨਮੰਤਰੀ ਫ਼ਾਰੁਕ ਹੈਦਰ ਖਾਨ ਨੇ ਕਿਹਾ ਕਿ ਉਹ PoK ਦੇ ਅਖੀਰਲੇ ਪੀ.ਐੱਮ ਹਨ। ਇਹ ਬਿਆਨ ਸਾਹਮਣੇ ਆਉਂਦੀਆਂ ਹੀ PoK ਨੂੰ ਪਾਕਿਸਤਾਨ ‘ਚ ਸ਼ਾਮਿਲ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
previous post