45.45 F
New York, US
February 4, 2025
PreetNama
ਸਮਾਜ/Social

Pakistan ਦੀ ਡੁੱਬਦੀ ਅਰਥਵਿਵਸਥਾ ਨੂੰ ਮਿਲਿਆ ਸਾਊਦੀ ਅਰਬ ਦਾ ਸਮਰਥਨ, ਇਕ ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ

 

ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿੱਚ ਪੈਸੇ ਦੀ ਭਾਰੀ ਕਮੀ ਹੈ। ਇਸ ਸਭ ਦੇ ਵਿਚਕਾਰ ਇਸਲਾਮਿਕ ਦੇਸ਼ ਸਾਊਦੀ ਅਰਬ ਨੇ ਪਾਕਿਸਤਾਨ ਵੱਲ ਮਦਦ ਦਾ ਹੱਥ ਵਧਾਇਆ ਹੈ। ਸਾਊਦੀ ਅਰਬ ਦੇ ਬਾਦਸ਼ਾਹ ਨੇ ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਇਕ ਅਰਬ ਅਮਰੀਕੀ ਡਾਲਰ (ਇਕ ਅਰਬ ਡਾਲਰ) ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਸਾਊਦੀ ਅਰਬ ਪਾਕਿਸਤਾਨ ਦੀ ਕਰੇਗਾ ਮਦਦ

ਇਹ ਐਲਾਨ ਸਾਊਦੀ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਬਿਨ ਫਰਹਾਨ ਬਿਨ ਅਬਦੁੱਲਾ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ ਜ਼ਰਦਾਰੀ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਦੌਰਾਨ ਹੋਈ। ਸਾਊਦੀ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਨੇ ਪਾਕਿਸਤਾਨ ਨੂੰ ਸਾਊਦੀ ਬਾਦਸ਼ਾਹ ਦੇ ਨਿਰਦੇਸ਼ ਦੀ ਵਿਆਖਿਆ ਕੀਤੀ ਤੇ ਸਾਊਦੀ-ਪਾਕਿਸਤਾਨ ਸਬੰਧਾਂ ਦੇ ਨਾਲ-ਨਾਲ ਖੇਤਰੀ ਸਬੰਧਾਂ ਤੇ ਕਈ ਅੰਤਰਰਾਸ਼ਟਰੀ ਮੁੱਦਿਆਂ ‘ਤੇ ਚਰਚਾ ਕੀਤੀ।

ਸਾਊਦੀ ਪ੍ਰੈੱਸ ਏਜੰਸੀ (ਐੱਸਪੀਏ) ਮੁਤਾਬਕ ਸਾਊਦੀ ਅਰਬ ਦੇ ਕਿੰਗ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ ਸਾਊਦ ਦੇ ਨਿਰਦੇਸ਼ਾਂ ‘ਤੇ ਪਾਕਿਸਤਾਨ ‘ਚ 1 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਸੀ। ਇਹ ਕਦਮ ਨਕਦੀ ਦੀ ਮਾਰ ਝੱਲ ਰਹੀ ਆਰਥਿਕਤਾ ਤੇ ਪਾਕਿਸਤਾਨ ਦੇ ਲੋਕਾਂ ਨੂੰ ਸਮਰਥਨ ਦੇਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਹੈ।

ਪਾਕਿਸਤਾਨ ਵਿੱਚ ਸਹਿਯੋਗ ਦਾ ਕੀਤਾ ਸੁਆਗਤ

ਪਾਕਿਸਤਾਨ ਦੇ ਡਾਨ ਅਖਬਾਰ ਨੇ ਦੱਸਿਆ ਕਿ ਪਾਕਿਸਤਾਨ ਨੂੰ ਕਤਰ ਤੋਂ 2 ਬਿਲੀਅਨ ਡਾਲਰ, ਸਾਊਦੀ ਅਰਬ ਤੋਂ 1 ਬਿਲੀਅਨ ਡਾਲਰ ਅਤੇ ਯੂਏਈ ਤੋਂ 1 ਬਿਲੀਅਨ ਡਾਲਰ ਦਾ ਨਿਵੇਸ਼ ਮਿਲੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸਾਊਦੀ ਅਰਬ ਵੱਲੋਂ ਪਾਕਿਸਤਾਨ ਵਿੱਚ 1 ਬਿਲੀਅਨ ਡਾਲਰ ਦੇ ਨਿਵੇਸ਼ ਦਾ ਸਵਾਗਤ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਦੇਸ਼ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਸੀ। ਪਰ ਜਿਵੇਂ ਹੀ ਉਹ ਮਦੀਨਾ ਦੀ ਮਸਜਿਦ-ਏ-ਨਵਾਬੀ ਪਹੁੰਚੇ ਤਾਂ ਲੋਕਾਂ ਨੇ ਚੋਰ ਚੋਰ ਦੇ ਨਾਅਰੇ ਲਾਏ, ਜਿਸ ਕਾਰਨ ਪਾਕਿ ਪੀਐੱਮ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਪਾਕਿਸਤਾਨ ਦੀ ਹਿੱਲ ਰਹੀ ਅਰਥ ਵਿਵਸਥਾ ਨੂੰ ਸਹੀ ਦਿਸ਼ਾ ਦੇਣ ਲਈ ਸਾਊਦੀ ਅਰਬ ਦੀ ਮਦਦ ਦੀ ਬੇਨਤੀ ਕੀਤੀ ਸੀ।

Related posts

ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਸੁਰਜੀਤ ਬਿੰਦਰਖੀਆ, ਪੜ੍ਹੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

On Punjab

Maruti Suzuki ਅਤੇ Mahindra ਸਮੇਤ ਕਈ ਕੰਪਨੀਆਂ ਦੇ ਵਾਹਨ ਹੋਣਗੇ ਮਹਿੰਗੇ

On Punjab

India protests intensify over doctor’s rape and murder

On Punjab