PreetNama
ਸਮਾਜ/Social

Pakistan Accident News: ਪਾਕਿਸਤਾਨ ’ਚ ਵੱਡਾ ਹਾਦਸਾ, ਨਦੀ ’ਚ ਡਿੱਗੀ ਵੈਨ; 17 ਲੋਕਾਂ ਦੀ ਮੌਤ

ਪਾਕਿਸਤਾਨ ’ਚ ਇਕ ਵੱਡਾ ਹਾਦਸਾ ਹੋ ਗਿਆ ਹੈ। ਦਰਅਸਲ, ਨਹੀਂ ’ਚ ਇਕ ਵੈਨ ਡਿੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਖੈਬਰ-ਪਖਤੂਨਖਵਾ ਪ੍ਰਾਂਤ ’ਚ ਹੋਇਆ। ਡੌਨ ਨਿਊਜ਼ ਦੀ ਰਿਪੋਰਟ ਅਨੁਸਾਰ, ਵਾਹਨ ਚਿਲਾਸ ਤੋਂ ਰਾਵਲਪਿੰਡੀ ਵੱਲ ਜਾ ਰਿਹਾ ਸੀ, ਜਦੋਂ ਇਹ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਇਲਾਕੇ ’ਚ ਸਿੰਧੂ ਨਦੀ ’ਚ ਡਿੱਗ ਗਿਆ। ਯਾਤਰਾ ਲਈ ਪਰਿਵਾਰ ਦੁਆਰਾ ਨਿੱਜੀ ਤੌਰ ’ਤੇ ਕਿਰਾਏ ’ਤੇ ਲਈ ਗਈ ਵੈਨ ’ਚ ਡਰਾਈਵਰ (Driver) ਸਮੇਤ 17 ਲੋਕ ਸਵਾਰ ਸਨ। ਰਿਪੋਰਟ ਦੀ ਮੰਨੀਏ ਤਾਂ ਹਾਦਸਾ ਉਸ ਸਮੇਂ ਹੋਇਆ ਜਦੋਂ ਚਾਲਕ ਤੋਂ ਇਕ ਮੋੜ ’ਤੇ ਵਾਹਨ ਕੰਟਰੋਲ ਤੋਂ ਬਾਹਰ ਗਿਆ।

ਪੁਲਿਸ ਨੇ ਦੱਸਿਆ ਕਿ ਚਾਲਕ ਦੇ ਵੈਨ ਤੋਂ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਸਿੰਧੂ ਨਦੀ ’ਚ ਡਿੱਗ ਗਈ। ਪੁਲਿਸ ਨੇ ਕਿਹਾ ਇਕ ਘਟਨਾ ’ਚ 17 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਬਚਾਅ ਦਲ ਲਾਪਤਾ ਯਾਤਰੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਮੁਸ਼ਕਲ ਇਲਾਕੇ ਤੇ ਨਦੀ ਦੀ ਡੁੰਘਾਈ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related posts

ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 14 ਨਕਸਲੀ ਢੇਰ

On Punjab

ਮੇਰੀ ਪਰਦੇਸੀ ਭੈਣ

Pritpal Kaur

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab