59.76 F
New York, US
November 8, 2024
PreetNama
ਸਮਾਜ/Social

Pakistan Debt: ਕਰਜ ਦੇ ਬੋਝ ਹੇਠਾ ਦਬੇ ਪਾਕਿਸਤਾਨ ਨੂੰ IMF ਤੋਂ ਮਿਲੇਗੀ ਅਰਬਾਂ ਰੁਪਏ ਦੀ ਵਿੱਤੀ ਮਦਦ

ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund (ਆਈਐੱਮਐੱਫ) ਨੇ ਪਾਕਿਸਤਾਨ ਨੂੰ 50 ਕਰੋੜ ਡਾਲਰ (36,31,05,00,000.00 ਰੁਪਏ/500 ਮਿਲੀਅਨ ਡਾਲਰ) ਦਾ ਕਰਜ ਦੇਣ ’ਤੇ ਆਪਣੀ ਮੋਹਰ ਲਾ ਦਿੱਤੀ ਹੈ। ਪਾਕਿਤਾਨ ਦੇ ਅਖ਼ਬਾਰ ਦਾ ਡੌਨ (Newspaper the don) ਨੇ ਆਈਐੱਮਐੱਫ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਹੈ।

ਖ਼ਬਰ ਮੁਤਾਬਕ ਪਾਕਿਸਤਾਨ ਨੂੰ ਆਉਣ ਵਾਲੇ ਸਮੇਂ ’ਚ ਦਿੱਤੀ ਜਾਣ ਵਾਲੀ ਇਹ ਰਕਮ ਪਹਿਲਾਂ ਮਨਜ਼ੂਰ ਕੀਤੀ ਗਈ ਕਰਜ਼ ਦੀ ਤੀਜੀ ਕਿਸ਼ਤ ਦੇ ਤੌਰ ’ਤੇ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਆਈਐੱਮਐੱਫ ਪਾਕਿਸਤਾਨ ਨੂੰ ਪਹਿਲਾਂ 600 ਕਰੋੜ ਡਾਲਰ ਦਾ ਕਰਜ ਮਨਜ਼ੂਰ ਕਰ ਚੁੱਕਾ ਹੈ, ਜਿਸ ਦੇ ਤਹਿਤ ਉਹ ਹੁਣ ਤਕ ਦੋ ਕਿਸ਼ਤਾਂ ’ਚ ਪਾਕਿਸਤਾਨ ਨੂੰ ਕੁੱਲ ਕਰੀਬ 200 ਕਰੋੜ ਰੁਪਏ ਦੇ ਵੀ ਚੁੱਕਾ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਹੈ। ਪਾਕਿਸਤਾਨ ’ਚ ਇਮਰਾਨ ਖ਼ਾਨ ਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਦੀ ਆਰਥਿਕ ਹਾਲਤ ਤੇ ਵਧ ਖਸਤਾ ਹਾਲ ਹੋਇਆ ਹੈ। ਪਾਕਿਸਤਾਨ ਦੀ ਮਹਿੰਗਾਈ ਦਰ ਦੀ ਗੱਲ ਕਰੀਏ ਤਾਂ ਬੀਤੇ ਸਾਲਾਂ ’ਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਪਰ ਜੇ ਬੀਤੇ ਸਾਲ 2020 ਦੀ ਗੱਲ ਕਰੀਏ ਤਾਂ ਇਹ ਪਹਿਲੇ ਤਿੰਨ ਸਾਲਾਂ ’ਚ ਕਰੀਬ ਦੋ ਗੁਣਾ ਜ਼ਿਆਦਾ ਹੋ ਰਹੀ ਸੀ। ਪਾਕਿਸਤਾਨ ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਪਾਕਿਸਤਾਨ ’ਚ ਸਾਲ 2017 ’ਚ ਮਹਿੰਗਾਈ ਦਰ ਜਿੱਥੇ 4.15 ਫ਼ੀਸਦੀ ਸੀ, ਉੱਥੇ ਹੀ ਸਾਲ 2018 ’ਚ ਉਹ ਵਧ ਕੇ 3.93 ਫ਼ੀਸਦੀ ਹੋ ਗਈ ਸੀ। ਸਾਲ 2019 ’ਚ ਇਹ ਵਧ ਕੇ 6.74 ਫ਼ੀਸਦੀ ਤੇ ਸਾਲ 2020 ’ਚ ਇਹ 10.74 ਫ਼ੀਸਦੀ ਸੀ। ਮੌਜੂਦਾ ਸਾਲ ਦੇ ਸ਼ੁਰੂਆਤੀ ਮਹੀਨੇ ’ਚ ਇਹ 5-9 ਫ਼ੀਸਦੀ ਦੇ ਵਿਚਕਾਰ ਰਹੀ ਸੀ।

ਪਾਕਿਸਤਾਨ ’ਚ ਇਮਰਾਨ ਖ਼ਾਨ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ’ਚ ਵਧਦੀ ਮਹਿੰਗਾਈ ਦਰ ਦਾ ਪ੍ਰਭਾਵ ਹਰ ਥਾਂ ਦੇਖਣ ਨੂੰ ਮਿਲਿਆ ਹੈ। ਖਾਣ-ਪੀਣ ਦੀਆਂ ਚੀਜਾਂ ਦੀ ਕੀਮਤ ਕਾਫੀ ਜ਼ਿਆਦਾ ਵੱਧ ਹੈ। ਇਸ ’ਤੇ ਵਿਸ਼ਵ ਕੋਰੋਨਾ ਮਹਾਮਾਰੀ ਨੇ ਰਹੀ ਸਹੀ ਕਸਰ ਪੂਰੀ ਕਰ ਦਿੱਤੀ ਹੈ। ਕੋਰੋਨਾ ਦੇ ਚੱਲਦੇ ਪਾਕਿਸਤਾਨ ’ਚ ਉਦਯੋਗ-ਧੰਦੇ ਠੱਪ ਹੋ ਗਏ ਹਨ ਤੇ ਇਸ ਦੀ ਵਜ੍ਹਾ ਨਾਲ ਦੇਸ਼ ਨੂੰ ਆਰਥਿਕ ਤੌਰ ’ਤੇ ਨੁਕਸਾਨ ਸਹਿਣਾ ਪਾਇਆ ਹੈ। ਬੀਤੇ ਦਿਨੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਖੈਬਰ ਪਖਤੂਨਖਵਾ ’ਚ ਕਿਹਾ ਸੀ ਕਿ ਦੇਸ਼ ਮੁਸ਼ਕਿਲ ਦੌਰ ਤੋਂ ਗੁਜ਼ਰ ਰਿਹਾ ਹੈ। ਪੈਸੇ ਦੀ ਕਮੀ ਦੇ ਚੱਲਦੇ ਸਰਕਾਰ ਸਿਹਤ ਸੇਵਾਵਾਂ ਤੇ ਸਿੱਖਿਆ ’ਤੇ ਖ਼ਰਚ ਨਹੀਂ ਕਰ ਪਾ ਰਹੀ ਹੈ।

ਪਾਕਿਸਤਾਨ ਸਟੇਟ ਬੈਂਕ ਮੁਤਾਬਕ ਦੇਸ਼ ’ਤੇ ਦਰਜ ਤੇ ਦੇਣਦਾਰੀ ਦਸੰਬਰ 2020 ’ਚ ਕਰੀਬ 300 ਕਰੋੜ ਡਾਲਰ ਦੀ ਸੀ ਜੋ ਬੀਤੇ ਮਹੀਨੇ ਦੌਰਾਨ ਕਰੀਬ ਢਾਈ ਫੀਸਦੀ ਤਕ ਵਧ ਗਈ ਸੀ। ਉੱਥੇ ਵਿਦੇਸ਼ ਕਰਜ ਤੇ ਦੇਣਦਾਰੀਆਂ ਦੀ ਗੱਲ ਕਰੀਏ ਤਾਂ ਇਹ ਕਰੀਬ 115.7 ਕਰੋੜ ਡਾਲਰ ਦੀ ਸੀ। ਉੱਥੇ ਹੀ ਜੂਨ 2020 ’ਚ ਇਹ 112.7 ਡਾਲਰ ਦੀ ਸੀ। ਦਸੰਬਰ 2019 ’ਚ 110.7 ਡਾਲਰ ਸੀ। ਪਾਕਿਸਤਾਨ ਸਰਕਾਰ ਮੁਤਾਬਕ ਹਜ਼ਾਰਾਂ ਕਰੋੜਾਂ ਰੁਪਏ ਦਾ ਕਰਜ ਉਨ੍ਹਾਂ ਨੂੰ ਵਿਰਾਸਤ ’ਚ ਮਿਲਿਆ ਹੈ।

ਇਮਰਾਨ ਖ਼ਾਨ ਮੁਤਾਬਕ ਉਨ੍ਹਾਂ ਦੀ ਸਰਕਾਰ ਬਨਣ ਤੋਂ ਬਾਅਦ ਕਰੀਬ 35 ਹਜ਼ਾਰ ਅਰਬ ਰੁਪਏ ਦਾ ਕਰਜ ਚੁੱਕਾਇਆ ਗਿਆ ਹੈ। ਉਨ੍ਹਾਂ ਮੁਤਾਬਕ ਸਰਕਾਰ ਨੇ ਕੋਵਿਡ-19 ਦੀ ਰੋਕਥਾਮ ’ਤੇ 800 ਕਰੀਬ ਰੁਪਏ ਦਾ ਖਰਚ ਕੀਤਾ ਸੀ। ਸਾਲ 2020 ਦੇ ਪਹਿਲੀ 6 ਮਹੀਨੇ ’ਚ ਪਾਕਿਸਤਾਨ ਨੂੰ ਕਰਜ ਦੇ ਰੂਪ ’ਚ 6.7 ਅਰਬ ਡਾਲਰ ਮਿਲੇ ਸੀ।

Related posts

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ 10 ਸਾਲ ਦੀ ਸਜ਼ਾ, ਕਾਂਡ ਬਾਰੇ ਜਾਣ ਕੇ ਹੋ ਜਾਵੋਗੇ ਹੈਰਾਨ!

On Punjab

ਸੜ ਰਹੇ ਭਾਰਤ ‘ਤੇ ਅਮਰੀਕਾ ਦੀ ਨਜ਼ਰ, ਸਰਕਾਰ ਨੂੰ ਦਿੱਤੀ ਸਲਾਹ

On Punjab

Video Punjab Assembly Session 2022 :ਵਿਧਾਨ ਸਭਾ ‘ਚ ਇਕ ਵਿਧਾਇਕ ਇਕ ਪੈਨਸ਼ਨ ਬਿਲ ਪਾਸ, ਸਦਨ ਅਣਮਿੱਥੇ ਸਮੇਂ ਲਈ ਮੁਲਤਵੀ

On Punjab