ਦੁਨੀਆ ਦੇ ਸਭ ਤੋਂ ਵਧੀਆ ਅਤੇ ਖ਼ਰਾਬ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸਭ ਤੋਂ ਖਰਾਬ ਪਾਸਪੋਰਟ ਵਾਲੇ ਦੇਸ਼ਾਂ ਦੀ ਸੂਚੀ ’ਚ ਪਾਕਿਸਤਾਨ ਦਾ ਨਾਂ ਵੀ ਸ਼ਾਮਲ ਹੈ। ਹੈਨਲੇ ਪਾਸਪੋਰਟ ਸੂਚਕਾਂਕ ਦੇ ਅਨੁਸਾਰ, ਪਾਕਿਸਤਾਨੀ ਪਾਸਪੋਰਟਾਂ ਨੂੰ ਲਗਾਤਾਰ ਤੀਜੇ ਸਾਲ ਅੰਤਰਰਾਸ਼ਟਰੀ ਯਾਤਰਾ ਲਈ ਚੌਥਾ ਸਭ ਤੋਂ ਖਰਾਬ ਦਰਜਾ ਦਿੱਤਾ ਗਿਆ ਹੈ। 2022 ਦੀ ਸੂਚੀ ਦੇ ਅਨੁਸਾਰ, ਪਾਕਿਸਤਾਨੀ ਨਾਗਰਿਕ ਆਪਣੇ ਪਾਸਪੋਰਟ ਨਾਲ ਸਿਰਫ਼ 31 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ।
ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਦੇ ਮੁਤਾਬਕ, ਹੈਨਲੇ ਪਾਸਪੋਰਟ ਇੰਡੈਕਸ ਜੋ ਦੁਨੀਆ ਦੇ ਸਾਰੇ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕਰਦਾ ਹੈ। ਸਥਾਨਾਂ ਦੀ ਸੰਖਿਆ ਦੇ ਅਨੁਸਾਰ ਉਹਨਾਂ ਦੇ ਧਾਰਕ ਬਿਨਾਂ ਵੀਜ਼ੇ ਦੇ ਕਿਸੇ ਵੀ ਦੇਸ਼ ’ਚ ਜਾ ਸਕਦੇ ਹਨ। ਪਾਕਿਸਤਾਨ 108ਵੇਂਂ ਸਥਾਨ ’ਤੇ ਹੈ। ਹੈਨਲੇ ਪਾਸਪੋਰਟ ਇੰਡੈਕਸ 2006 ਤੋਂ ਦੁਨੀਆ ਦੇ ਸਭ ਤੋਂ ਵੱਧ ਯਾਤਰਾ ਅਨੁਕੂਲ ਪਾਸਪੋਰਟਾਂ ਦੀ ਨਿਯਮਿਤ ਤੌਰ ’ਤੇ ਨਿਗਰਾਨੀ ਕਰ ਰਿਹਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਵਧਦੀਆਂ ਯਾਤਰਾ ਰੁਕਾਵਟਾਂ ਦੇ ਨਤੀਜੇ ਵਜੋਂ ਸੂਚਕਾਂਕ ਦੇ 16 ਸਾਲਾਂ ਦੇ ਇਤਿਹਾਸ ਵਿੱਚ ਗਲੋਬਲ ਗਤੀਸ਼ੀਲਤਾ ਦਾ ਅੰਤਰ ਸਭ ਤੋਂ ਵੱਡਾ ਹੈ। ਆਇਰਲੈਂਡ ਅਤੇ ਪੁਰਤਗਾਲ ਹੈਨਲੇ ਪਾਸਪੋਰਟ ਇੰਡੈਕਸ ਵਿੱਚ ਪੰਜਵੇਂ ਸਥਾਨ ’ਤੇ ਹਨ। ਇਸ ਦੇ ਨਾਲ ਹੀ, ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ, ਜੋ ਕਿ 2014 ਵਿੱਚ ਇਕੱਠੇ ਚੋਟੀ ਦੇ ਸਥਾਨ ’ਤੇ ਰਹੇ ਸਨ, ਨੇ ਆਪਣੀ ਰੈਂਕਿੰਗ ਵਿੱਚ ਗਿਰਾਵਟ ਦਰਜ ਕੀਤੀ ਹੈ ਅਤੇ ਸਾਲ 2022 ਲਈ ਰੈਂਕਿੰਗ ਵਿੱਚ 6ਵੇਂ ਸਥਾਨ ’ਤੇ ਹਨ।