ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਿੰਧ ਦੇ ਸਕੱਤਰ ਅਜ਼ੀਜ਼ ਧਾਮਰਾ ਨੇ ਚਿਤਾਵਨੀ ਦਿੱਤੀ ਹੈ ਕਿ ਸੂਬੇ ਦੇ ਝੋਨਾ ਉਤਪਾਦਕਾਂ ਲਈ ਜੇ ਪਾਣੀ ਦਾ ਇੰਤਜ਼ਾਮ ਨਾ ਹੋਇਆ ਤਾਂ ਫ਼ਸਲਾਂ ਦਾ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। ਇਸ ਕਾਰਨ ਪਾਕਿਸਤਾਨ ’ਚ ਅਨਾਜ ਦਾ ਸੰਕਟ ਪੈਦਾ ਹੋ ਸਕਦਾ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਧਾਮਰਾ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ ਦੇ ਅਧਿਕਾਰੀ ਆਪਣੀ ਲੋਕ ਵਿਰੋਧੀ ਅਤੇ ਖ਼ਰਾਬ ਨੀਤੀਆਂ ਜ਼ਰੀਏ ਹਮੇਸ਼ਾ ਸਿੰਧ ਨੂੰ ਪਿੱਛੇ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਅਸਮਰਥ ਸ਼ਾਸਕਾਂ ਕੋਲ ਖੇਤੀਬਾੜੀ ਖੇਤਰ ਨੂੰ ਬੜ੍ਹਾਵਾ ਦੇਣ ਅਤੇ ਦੇਸ਼ ਭਰ ’ਚ ਕਿਸਾਨ ਭਾਈਚਾਰੇ ਨੂੰ ਰਾਹਤ ਦੇਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੰਧ ਦੇ ਲੋਕ ਸੰਘੀ ਸਰਕਾਰ ਵੱਲੋਂ ਖੜ੍ਹੇ ਕੀਤੇ ਗਏ ਜਲ ਸੰਕਟ ਖ਼ਿਲਾਫ਼ ਵੱਡੇ ਪੈਮਾਨੇ ’ਤੇ ਪ੍ਰਦਰਸ਼ਨ ਸ਼ੁਰੂ ਕਰ ਲਈ ਤਿਆਰ ਹਨ। ਨਾ ਸਿਰਫ ਅਰਥਚਾਰਾ ਬਲਕਿ ਸੂਬੇ ਦੇ ਕਈ ਕਿਸਾਨਾਂ ਦੀ ਰੋਜ਼ੀ-ਰੋਟੀ ਵੀ ਦਾਅ ’ਤੇ ਹੈ।
ਉਨ੍ਹਾਂ ਸਿੰਧੂ ਨਦੀ ਪ੍ਰਣਾਲੀ ਅਥਾਰਟੀ ਦੇ ਪ੍ਰਧਾਨ ਅਤੇ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਤਾਓਨਸਾ ਲਿੰਕ ਨਹਿਰ ’ਚ ਸਿੰਧ ਦਾ ਪਾਣੀ ਹੜੱਪਣ ਲਈ ਵੀ ਦੋਸ਼ੀ ਠਹਿਰਾਇਆ।ਧਾਮਰਾ ਨੇ ਕਿਹਾ ਕਿ ਦੇਸ਼ ’ਤੇ ਥੋਪੀਆਂ ਗਈਆਂ ਸ਼ਾਸਕਾਂ ਦੀਆਂ ਗ਼ਲਤ ਨੀਤੀਆਂ ਅਤੇ ਵੱਖ-ਵੱਖ ਇਲਾਕਿਆਂ ’ਚ ਜਲ ਸੰਕਟ ਕਾਰਨ ਖੇਤੀਬਾੜੀ ਖੇਤਰ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਹੈ, ਜੋ ਕਿ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਵਿਨਾਸ਼ ਦਾ ਕਾਰਨ ਬਣੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਿਹੜੇ ਲੋਕ ਕੌਮੀ ਅਰਥਚਾਰੇ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰ ਰਹੇ ਸਨ, ਉਹ ਸਿਰਫ ਲੋਕਾਂ ਨੂੰ ਧੋਖਾ ਦੇਣ, ਕੀਮਤਾਂ ਵਧਾਉਣ ਅਤੇ ਖ਼ਰਾਬ ਸ਼ਾਸਨ ਨਾਲ ਉਨ੍ਹਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨਪਾਕਿਸਤਾਨ ’ਚ ਪੱਤਰਕਾਰਾਂ ਅਤੇ ਵਰਕਰਾਂ ’ਤੇ ਹਮਲੇ ਖ਼ਿਲਾਫ਼ ਪੰਜਾਬ ਸੂਬੇ ਦੀ ਵਿਧਾਨਸਭਾ ’ਚ ਇਕ ਮਤਾ ਪੇਸ਼ ਕੀਤਾ ਗਿਆ। ਮਤੇ ’ਚ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਗਈ। ਡਾਨ ਅਖ਼ਬਾਰ ਮੁਤਾਬਕ, ਵਿਧਾਨਸਭਾ ਦੇ ਸੁਤੰਤਰ ਮੈਂਬਰ ਜੁਗਨੂ ਮੋਹਸਿਨ ਨੇ ਇਹ ਮਤਾ ਪੇਸ਼ ਕੀਤਾ। ਇਸ ਦੇ ਜ਼ਰੀਏ ਉਨ੍ਹਾਂ ਪੱਤਰਕਾਰਾਂ ਦੀ ਹੱਤਿਆ ਅਤੇ ਸ਼ੋਸ਼ਣ ਵੱਲ ਸੂਬੇ ਦਾ ਧਿਆਨ ਖਿੱਚਿਆ। ਮੋਹਸਿਨ ਨੇ ਅਸਦ ਅਲੀ ਤੂਰ ’ਤੇ ਹਾਲ ਹੀ ’ਚ ਹੋਏ ਹਮਲੇ ਅਤੇ ਹਾਮਿਦ ਮੀਰ ਦੇ ਸ਼ੋਅ ’ਤੇ ਪਾਬੰਦੀ ਦਾ ਵੀ ਜ਼ਿਕਰ ਕੀਤਾ।