ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਖੁਰਾਕੀ ਵਸਤਾਂ ਦੀ ਭਾਰੀ ਕਮੀ ਹੈ। ਇੱਥੇ ਦੰਗੇ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਬਾਗ ਅਤੇ ਮੁਜ਼ੱਫਰਾਬਾਦ ਸਮੇਤ ਕਈ ਇਲਾਕੇ ਆਟੇ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਲੋਕ ਭੋਜਨ ਦੀ ਭਾਰੀ ਕਮੀ ਲਈ ਸਿਰਫ਼ ਇਸਲਾਮਾਬਾਦ ਅਤੇ ਪੀਓਕੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਅਸਮਾਨ ਛੂਹ ਰਹੀਆਂ ਹਨ ਕੀਮਤਾਂ
ਹਾਲਾਤ ਇਹ ਹਨ ਕਿ ਇੱਕ ਪਾਸੇ ਸਰਕਾਰੀ ਕਣਕ ਦੀ ਸਬਸਿਡੀ ਵਾਲੀ ਸਪਲਾਈ ਲਗਭਗ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਦੂਜੇ ਪਾਸੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੁਕਾਨਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਵਿੱਚੋਂ ਰਸੋਈ ਦਾ ਸਮਾਨ ਖਤਮ ਹੋ ਰਿਹਾ ਹੈ। ਕਣਕ ਦੇ ਆਟੇ ਦੀ ਕਮੀ ਨੇ ਬਰੈੱਡ ਅਤੇ ਬੇਕਰੀ ਆਈਟਮਾਂ ਦੇ ਭਾਅ ਵੀ ਵਧਾ ਦਿੱਤੇ ਹਨ।
ਸਰਕਾਰ ਹੈ ਜ਼ਿੰਮੇਵਾਰ
ਇਸ ਨਿਰਾਸ਼ਾਜਨਕ ਸਥਿਤੀ ਨੇ ਅਰਾਜਕਤਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਇਲਾਕੇ ਵਿੱਚ ਲੋਕਾਂ ਵਿਚਾਲੇ ਝੜਪਾਂ ਵੀ ਹੋਈਆਂ ਹਨ। ਸਥਾਨਕ ਲੋਕਾਂ ਨੇ ਇਸ ਸਥਿਤੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੁਜ਼ੱਫਰਾਬਾਦ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, “ਅਸੀਂ ਉਦੋਂ ਤਕ ਪ੍ਰਦਰਸ਼ਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।” ਇਸ ਵਿਰੋਧ ਦਾ ਘੇਰਾ ਵੀ ਵਧ ਸਕਦਾ ਹੈ, ਇਹ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤਕ ਜਾ ਸਕਦਾ ਹੈ। ਅਸੀਂ ਪੂਰੇ ਪੀਓਕੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ। ਜੇਕਰ ਗਰੀਬ ਲੋਕ ਰੋਟੀ ਨੂੰ ਤਰਸਦੇ ਹਨ ਤਾਂ ਇਸ ਲਈ ਸਰਕਾਰ ਜ਼ਿੰਮੇਵਾਰ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਕੁਝ ਲੋਕਾਂ ਨੇ ਕਿਹਾ ਕਿ ਪੀਓਕੇ ਵਿੱਚ ਕਣਕ ਲੋਕਾਂ ਦੀ ਖੁਰਾਕ ਦਾ ਮੁੱਖ ਹਿੱਸਾ ਹੈ ਅਤੇ ਉਨ੍ਹਾਂ ਨੂੰ ਇਸ ਮੁੱਖ ਭੋਜਨ ਤੋਂ ਵਾਂਝੇ ਰੱਖਣ ਦੇ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ਹੈ।
ਅਸੀਂ ਵੀ ਮਜਬੂਰ ਹਾਂ
ਇੱਕ ਸਥਾਨਕ ਵਪਾਰੀ ਨੇ ਕਿਹਾ, “ਜ਼ਰੂਰੀ ਵਸਤੂਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ ਤੇ ਅਸੀਂ ਬੇਵੱਸ ਹਾਂ। ਸਰਕਾਰ ਸਾਡੀ ਮਦਦ ਨਹੀਂ ਕਰ ਰਹੀ ਹੈ। ਇਸ ਕਾਰਨ ਸਾਨੂੰ ਹੋਟਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਿਆ ਹੈ। ਅਸੀਂ ਵੀ ਮਜਬੂਰ ਹਾਂ।