ਜਾਗਰਣ ਸੰਵਾਦਦਾਤਾ ਜੈਪੁਰ : ਰਾਜਸਥਾਨ ਸਬ-ਇੰਸਪੈਕਟਰ (ਐੱਸਆਈ) ਭਰਤੀ ਪ੍ਰੀਖਿਆ 2021 ਦੇ ਪੇਪਰ ਲੀਕ ਮਾਮਲੇ ਵਿਚ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਨੇ ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 11 ਅਕਤੂਬਰ ਤੱਕ ਰਿਮਾਂਡ ‘ਤੇ ਲਿਆ। ਏਡੀਜੀ ਵੀਕੇ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦਿਨੇਸ਼ ਕੁਮਾਰ ਅਤੇ ਪ੍ਰਿਯੰਕਾ ਕੁਮਾਰੀ ਭੈਣ ਭਰਾ ਹਨ।ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਪ੍ਰੀਖਿਆ ਪਾਸ ਕਰਨ ਲਈ ਪੇਪਰ ਲੀਕ ਦੀ ਵਰਤੋਂ ਕੀਤੀ ਸੀ। ਹੁਣ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਐੱਸਓਜੀ ਐੱਸਆਈ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਬਾਕੀ ਮੁਲਜ਼ਮਾਂ ਦੇ ਨਾਲ ਹੁਣ ਤੱਕ 40 ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸੂਬਾ ਸਰਕਾਰ ਨੇ ਪੁਲਿਸ ਭਰਤੀ ਪ੍ਰੀਖਿਆ ਦੀ ਸਮੀਖਿਆ ਲਈ ਮੰਤਰੀਆਂ ਦੀ ਇਕ ਕਮੇਟੀ ਵੀ ਬਣਾਈ ਹੈ, ਜੋ ਵਿਚਾਰ ਕਰ ਰਹੀ ਹੈ ਕਿ ਪ੍ਰੀਖਿਆ ਰੱਦ ਕੀਤੀ ਜਾਵੇ ਜਾਂ ਨਹੀਂ।
- Home
- ਸਮਾਜ/Social
- Paper Leak Case : ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰ ਗ੍ਰਿਫ਼ਤਾਰ ਰਾਜਸਥਾਨ ਸਬ-ਇੰਸਪੈਕਟਰ (ਐੱਸਆਈ) ਭਰਤੀ ਪ੍ਰੀਖਿਆ 2021 ਦੇ ਪੇਪਰ ਲੀਕ ਮਾਮਲੇ ਵਿਚ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਨੇ ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 11 ਅਕਤੂਬਰ ਤੱਕ ਰਿਮਾਂਡ ‘ਤੇ ਲਿਆ।