chandigarh heritage furniture auction ਫਰੈਂਚ ਆਰਕੀਟੈਕਟ ਲੀ ਕਾਰਬੂਜਿਏ ਦੇ ਭਤੀਜੇ ਪੀਅਰੇ ਜੇਨਰੇ ਵੱਲੋਂ ਡਿਜ਼ਾਈਨ ਕੀਤੇ ਗਏ ਹੈਰੀਟੇਜ ਫਰਨੀਚਰ ਨੂੰ ਵਿਦੇਸ਼ ‘ਚ ਨਿਲਾਮ ਕੀਤਾ ਜਾ ਰਿਹਾ ਹੈ । ਜਾਣਕਾਰੀ ਮੁਤਾਬਕ ਪੈਰਿਸ ‘ਚ ਚੰਡੀਗੜ੍ਹ ਦੇ ਖਾਸ ਫਰਨੀਚਰ ਪੌਣੇ ਦੋ ਕਰੋੜ ‘ਚ ਨਿਲਾਮ ਹੋਇਆ।
ਇਹਨਾਂ ਨਿਲਾਮ ਹੋਣ ਵਾਲੇ ਫਰਨੀਚਰ ‘ਚ ਪੀ.ਯੂ ਦੀ ਲਾਇਬ੍ਰੇਰੀ ਦਾ ਰੀਡਿੰਗ ਟੇਬਲ ਅਤੇ ਕੁਰਸੀਆਂ ਸਨ ਜਿਨ੍ਹਾਂ ਦੀ ਨਿਲਾਮੀ ਲੱਖਾਂ ‘ਚ ਹੋਈ। ਬੀਤੇ ਕੁੱਝ ਸਮੇਂ ਪਹਿਲਾਂ ਸਪੇਨ ‘ਚ ਪੀਅਰੇ ਜੇਨਰੇ ਦਾ ਸਾਈਨ ਕੀਤਾ ਹੋਇਆ ਲੈਟਰ ਵੀ ਨਿਲਾਮ ਹੋਇਆ ਸੀ ਜੋ ਉਹਨਾਂ ਨੇ ਪੱਤਰਕਾਰ ਸੰਤੋਸ਼ ਘੋਸ਼ ਨੂੰ ਲਿਖਿਆ ਸੀ।