ਪੈਰਿਸ: ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਬੁੱਧਵਾਰ ਨੂੰ ਇੱਕ ਜ਼ਬਰਦਸਤ ਧਮਾਕੇ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ। ਆਵਾਜ਼ ਦੇ ਆਉਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ ਅਤੇ ਹਰ ਕੋਈ ਇਸ ਬਾਰੇ ਚਿੰਤਤ ਹੋਣ ਲੱਗਿਆ। ਹਾਲਾਂਕਿ, ਪੁਲਿਸ ਨੇ ਟਵੀਟ ਕੀਤਾ ਕਿ ਕੋਈ ਧਮਾਕਾ ਨਹੀਂ ਹੋਇਆ।
ਖ਼ਬਰਾਂ ਮੁਤਾਬਕ ਆਵਾਜ਼ ਇੰਨੀ ਉੱਚੀ ਸੀ ਕਿ ਲੋਕ ਜਿਥੇ ਰਹਿ ਰਹੇ ਸੀ ਉਹ ਉੱਥੇ ਹੀ ਸਹਿਮ ਗਏ। ਲੋਕਾਂ ਵਿਚ ਸ਼ੱਕ ਦੀ ਸਥਿਤੀ ਪੈਦਾ ਹੋ ਗਈ। ਅਜਿਹੀ ਸੰਭਾਵਨਾ ਹੈ ਕਿ ਅਜਿਹਾ ਧਮਾਕਾ ਇੱਕ ਜੈੱਟ ਜਹਾਜ਼ ਦੇ ਆਵਾਜ਼ ਬੈਰੀਅਰ ਨੂੰ ਤੋੜਨ ਕਾਰਨ ਹੋਇਆ ਸੀ। ਦਰਅਸਲ, ਜਦੋਂ ਕੋਈ ਜੈੱਟ ਆਵਾਜ਼ ਦੀ ਗਤੀ ਨਾਲੋਂ ਤੇਜ਼ੀ ਨਾਲ ਉੱਡਦਾ ਹੈ, ਤਾਂ ਅਜਿਹਾ ਧਮਾਕਾ ਹੁੰਦਾ ਹੈ, ਜਿਸ ਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ।