ਨਰਵਸ ਸਿਸਟਮ ਨਾਲ ਜੁਡ਼ੀ ਬਿਮਾਰੀ ਪਾਰਕਿੰਸਨ’ਸ ਦੀ ਰੋਕਥਾਮ ਅਤੇ ਇਲਾਜ ਦੀ ਦਿਸ਼ਾ ’ਚ ਵਿਗਿਆਨੀ ਇਕ ਵੱਡੀ ਉਪਲੱਬਧੀ ਵੱਲ ਵੱਧ ਰਹੇ ਹਨ। ਯੂਨੀਵਰਸਿਟੀ ਆਫ ਬਾਥ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਇਕ ਖ਼ਾਸ ਅਣੂ ਨੂੰ ਦਰਸਾਇਆ ਹੈ, ਜਿਸ ਨਾਲ ਪਾਰਕਿੰਸਨ’ਸ ਦੀ ਰੋਕਥਾਮ ਸੰਭਵ ਹੈ। ਇਸ ਨਾਲ ਦਵਾਈ ਬਣਾ ਕੇ ਇਸ ਘਾਤਕ ਬਿਮਾਰੀ ਦਾ ਇਲਾਜ ਵੀ ਹੋ ਸਕੇਗਾ। ਇਹ ਖੋਜ ਜਨਰਲ ਆਫ ਮਾਲੀਕਿਊਲਰ ਬਾਇਓਲਾਜੀ ’ਚ ਪ੍ਰਕਾਸ਼ਿਤ ਹੋਈ ਹੈ।
ਖੋਜ ਦੀ ਅਗਵਾਈ ਕਰਨ ਵਾਲੇ ਬਾਇਓਲਾਜੀ ਅਤੇ ਬਾਇਓਕੈਮਿਸਟਰੀ ਵਿਭਾਗ ਤੋਂ ਪ੍ਰੋਫੈਸਰ ਜੋਡੀ ਮੇਸਨ ਨੇ ਕਿਹਾ ਕਿ ਹਾਲਾਂਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ, ਪਰ ਇਸ ਅਣੂ ਵਿੱਚ ਡਰੱਗ ਦੇ ਵਿਕਾਸ ਦੀ ਬਹੁਤ ਸੰਭਾਵਨਾ ਹੈ। ਜਿਹੜੀਆਂ ਦਵਾਈਆਂ ਅੱਜਕੱਲ੍ਹ ਉਪਲਬਧ ਹਨ ਉਹ ਪਾਰਕਿੰਸਨ’ਸ ਦੇ ਲੱਛਣਾਂ ਦਾ ਹੀ ਇਲਾਜ ਕਰ ਸਕਦੀਆਂ ਹਨ। ਪਰ ਹੁਣ ਅਸੀਂ ਅਜਿਹੀ ਦਵਾਈ ਵਿਕਸਤ ਕਰਨ ਦੀ ਉਮੀਦ ਕਰਦੇ ਹਾਂ, ਤਾਂ ਜੋ ਲੋਕ ਇਸ ਬਿਮਾਰੀ ਦੇ ਲੱਛਣਾਂ ਤੋਂ ਪਹਿਲਾਂ ਸਥਿਤੀ ਦੇ ਨਾਲ ਚੰਗੀ ਸਿਹਤ ਰੱਖ ਸਕਣ।
ਦੱਸ ਦੇਈਏ ਕਿ ਪਾਰਕਿੰਸਨ’ਸ ਰੋਗ ‘ਚ ਸਰੀਰ ਦੇ ਹਿੱਸਿਆਂ ‘ਚ ਝਟਕੇ ਮਹਿਸੂਸ ਹੁੰਦੇ ਹਨ। ਇਸ ਨਾਲ ਤੁਰਨਾ ਅਤੇ ਸੰਤੁਲਨ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਦੁਨੀਆ ਵਿੱਚ ਲਗਭਗ 10 ਮਿਲੀਅਨ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਇਨ੍ਹਾਂ ਦੀ ਗਿਣਤੀ 5.8 ਲੱਖ ਦੇ ਕਰੀਬ ਹੈ। ਇਹ ਬਿਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਪਰ ਇਹ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਧੇਰੇ ਆਮ ਹੈ।
ਨਵੀਨਤਮ ਖੋਜ ਨੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ 4554W ਨੂੰ ਸੋਧਿਆ ਹੈ। ਇਸ ਅਣੂ ਦੇ ਨਵੇਂ ਰੂਪ ਨੂੰ ਸੁਧਾਰਨ ਲਈ, 4654 (N6A), ਇਸਦੇ ਮੂਲ ਅਮੀਨੋ ਐਸਿਡ ਕ੍ਰਮ ਵਿੱਚ ਦੋ ਸੋਧਾਂ ਕੀਤੀਆਂ ਗਈਆਂ ਸਨ, ਜਿਸ ਨਾਲ ਇਸਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ ਸੀ। ਇਸ ਨੇ AS ਦੀ ਗਲਤ ਫੋਲਡਿੰਗ, ਸਟੋਰੇਜ ਅਤੇ ਜ਼ਹਿਰੀਲੇਪਣ ਨੂੰ ਘਟਾ ਦਿੱਤਾ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇ ਇਹ ਆਧੁਨਿਕ ਅਣੂ ਪ੍ਰਯੋਗਾਂ ਦੌਰਾਨ ਸਫਲ ਹੁੰਦਾ ਰਿਹਾ, ਤਾਂ ਵੀ ਇਸ ਬਿਮਾਰੀ ਨੂੰ ਠੀਕ ਕਰਨ ਵਿੱਚ ਕਈ ਸਾਲ ਲੱਗ ਸਕਦੇ ਹਨ।