62.22 F
New York, US
April 19, 2025
PreetNama
ਫਿਲਮ-ਸੰਸਾਰ/Filmy

Pavitra Punia ਦਾ ਲਵ ਮੇਕਿੰਗ ਸੀਨ ਕਰਨ ਸਬੰਧੀ ਆਇਆ ਵੱਡਾ ਬਿਆਨ, ਕਿਹਾ- ‘ਹਰਿਆਣਾ ਤੋਂ ਹੋਣ ਕਾਰਨ ਇਸ ਦਾ ਮੇਰੀ ਜ਼ਿੰਦਗੀ…’

 ਰਿਐਲਟੀ ਸ਼ੋਅ ਬਿੱਗ ਬੌਸ 14 ‘ਚ ਸ਼ਾਮਲ ਹੋਣ ਤੋਂ ਬਾਅਦ ਟੀਵੀ ਅਦਾਕਾਰਾ ਪਵਿੱਤਰਾ ਪੂਨੀਆ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਉਹ ਅਦਾਕਾਰ ਬੁਆਏਫਰੈਂਡ ਏਜਾਜ਼ ਖ਼ਾਨ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ, ਪਰ ਇਸ ਵਾਰ ਪਵਿੱਤਰਾ ਫਿਲਮਾਂ ਤੇ ਸੀਰੀਅਲ ‘ਚ ਬੋਲਡ ਸੀਨ ਕਰਨ ਸਬੰਧੀ ਆਪਣੇ ਇਕ ਬਿਆਨ ਦੀ ਵਜ੍ਹਾ ਨਾਲ ਚਰਚਾ ਵਿਚ ਹੈ। ਉਸ ਨੇ ਦੱਸਿਆ ਕਿ ਉਹ ਬੋਲਡ ਤੇ ਲਵ ਮੇਕਿੰਗ ਸੀਨ ਕਰਨ ਤੋਂ ਖ਼ੁਦ ਨੂੰ ਕਿਉਂ ਦੂਰ ਰੱਖਦੀ ਹੈ।
ਪਵਿੱਤਰਾ ਪੂਨੀਆ ਨੇ ਅੰਗਰੇਜ਼ੀ ਵੈੱਬਸਾਈਟ ਹਿੰਦੋਸਤਾਨ ਟਾਈਮਜ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਏਜਾਜ਼ ਖ਼ਾਨ ਦੇ ਨਾਲ ਆਪਣੇ ਰਿਸ਼ਤੇ ਤੇ ਕਰੀਅਰ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ। ਬੋਲਡ ਤੇ ਲਵ ਮੇਕਿੰਗ ਸੀਨ ਕਰਨ ਕਰਕੇ ਪਵਿੱਤਰਾ ਪੁਨੀਆ ਨੇ ਕਿਹਾ ਹੈ ਕਿ ਉਹ ਹਰਿਆਣਾ ਵਰਗੀ ਜਗ੍ਹਾ ਨਾਲ ਸਬੰਧ ਰੱਖਦੀ ਹੈ। ਅਜਿਹੇ ਵਿਚ ਕੈਮਰੇ ਸਾਹਮਣੇ ਅਜਿਹੇ ਸੀਨ ਕਰਨ ‘ਤੇ ਉਹ ਸਹਿਜ ਮਹਿਸੂਸ ਨਹੀਂ ਕਰਦੀ। ਇਸ ਵਜ੍ਹਾ ਨਾਲ ਉਹ ਕਈ ਪ੍ਰੋਡਕਟਸ ਨੂੰ ਰਿਜੈਕਟ ਵੀ ਕਰ ਚੁੱਕੀ ਹੈ।
ਪਵਿੱਤਰਾ ਨੇ ਕਿਹਾ, ‘ਮੈਨੂੰ ਰੋਮਾਂਟਿਕ ਸੀਨ ਜਾਂ ਜਿੱਥੇ ਆਪਣੀ ਬਾਡੀ ਨੂੰ ਜ਼ਿਆਦਾ ਦਿਖਾਉਣਾ ਪਵੇ ਆਦਿ ਬੋਲਡ ਕਰਨਾ ਬਿਲਕੁਲ ਪਸੰਦ ਨਹੀਂ। ਇਹੀ ਵਜ੍ਹਾ ਹੈ ਕਿ ਮੈਂ ਹਾਲ ਹੀ ‘ਚ ਦੋ ਵੈੱਬ ਸੀਰੀਜ਼ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ।’ ਕੈਮਰੇ ਸਾਹਮਣੇ ਕਰੀਬੀ ਤੇ ਨਿੱਜੀ ਹੋਣਾ ਉਸ ਦੇ ਲਈ ਚਾਹ ਦਾ ਪਿਆਲਾ ਨਹੀਂ। ਹਾਲਾਂਕਿ ਪਵਿੱਤਰਾ ਦੇ ਮਨ ਵਿਚ ਅਜਿਹੇ ਸੀਨ ਕਰਨ ਵਾਲੇ ਕਲਾਕਾਰਾਂ ਲਈ ਕਾਫੀ ਸਨਮਾਨਜਣਕ ਹੈ।

Related posts

ਦਲੇਰ ਮਹਿੰਦੀ ਨੂੰ ਮਹਿੰਗੇ ਪਏ ਰੁੱਖ ਵੱਢਣੇ, 88,000 ਤੋਂ ਵੱਧ ਜ਼ੁਰਮਾਨਾ ਤੇ ਹੁਣ ਲਾਉਣੇ ਪੈਣਗੇ 10,000 ਬੂਟੇ

On Punjab

ਛਪਾਕ ਦਾ ਫਰਸਟ ਡੇਅ ਟੈਸਟ, ਬੱਪਾ ਦੇ ਦਰਬਾਰ ਸਿੱਧੀਵਿਨਾਇਕ ਪਹੁੰਚੀ ਦੀਪਿਕਾ

On Punjab

Sunny Leone ਦੇ ਪਤੀ ਡੈਨੀਅਲ ਵੇਬਰ ਨੇ ਵਿਆਹ ਦੀ 10ਵੀਂ ਵਰ੍ਹੇਗੰਢ ’ਤੇ ਪਤਨੀ ਸੰਨੀ ਲਿਓਨੀ ਨੂੰ ਗਿਫ਼ਟ ਕੀਤਾ ਕੀਮਤੀ ਹੀਰਿਆਂ ਦਾ ਹਾਰ, ਵੀਡੀਓ ਹੋਇਆ ਵਾਇਰਲ

On Punjab