44.2 F
New York, US
February 5, 2025
PreetNama
ਖੇਡ-ਜਗਤ/Sports News

PCB ਨੇ ਕਪਤਾਨ ਸਰਫਰਾਜ ਅਹਿਮਦ ਖਿਲਾਫ਼ ਲਿਆ ਵੱਡਾ ਫੈਸਲਾ

ਇਸਲਾਮਾਬਾਦ: ਪੀਸੀਬੀ ਵੱਲੋਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਕ੍ਰਿਕੇਟ ਦੇ ਤਿੰਨ ਫਾਰਮੈਟਾਂ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ । ਦਰਅਸਲ, ਪੀਸੀਬੀ ਵੱਲੋਂ ਇਹ ਫੈਸਲਾ ਉਸ ਸਮੇਂ ਕੀਤਾ ਗਿਆ ਜਦੋਂ ਪਾਕਿਸਤਾਨ ਨੂੰ ਘਰੇਲੂ ਮੈਚਾਂ ਵਿੱਚ ਸ਼੍ਰੀਲੰਕਾ ਤੋਂ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹਾਰ ਝੱਲਣੀ ਪਈ ।ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਨੂੰ ਪਹਿਲਾਂ ਦੱਖਣੀ ਅਫਰੀਕਾ ਹੱਥੋਂ ਕਲੀਨ ਸਵੀਪ ਮਿਲਿਆ ਸੀ । ਜਿਸ ਤੋਂ ਬਾਅਦ ਪਾਕਿਸਤਾਨ ਨੇ ਆਸਟ੍ਰੇਲੀਆ ਹੱਥੋਂ ਵੀ ਹਾਰ ਦਾ ਸਾਹਮਣਾ ਕੀਤਾ ਸੀ । ਇਸ ਤੋਂ ਇਲਾਵਾ ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨ ਕੁਝ ਖਾਸ ਨਹੀਂ ਕਰ ਸਕਿਆ । ਵਿਸ਼ਵ ਕੱਪ ਵਿੱਚ ਸਰਫਰਾਜ਼ ਦਾ ਪ੍ਰਦਰਸ਼ਨ ਵੀ ਬੇਹੱਦ ਖਰਾਬ ਸੀ. ਜਿਸ ਕਾਰਨ ਉਹ ਆਪਣੀ ਕਪਤਾਨੀ ਵਿੱਚ ਵੀ ਅਸਫਲ ਰਹੇ ।

ਦੱਸ ਦੇਈਏ ਕਿ ਸਰਫਰਾਜ਼ ਨੇ ਆਪਣੀ ਕਪਤਾਨੀ ਵਿੱਚ 50 ਵਨਡੇ ਮੈਚਾਂ ਵਿੱਚ ਪਾਕਿਸਤਾਨ ਦੀ ਅਗਵਾਈ ਕੀਤੀ । ਜਿਸ ਵਿੱਚ ਸਰਫਰਾਜ਼ ਨੇ 5 ਅਰਧ ਸੈਂਕੜਿਆਂ ਦੀ ਮਦਦ ਨਾਲ 804 ਦੌੜਾਂ ਬਣਾਈਆਂ । ਸਰਫਰਾਜ਼ ਨੇ ਆਪਣੀ ਅਗਵਾਈ ਵਿੱਚ ਖੇਡੇ ਗਏ 50 ਵਨਡੇ ਮੈਚਾਂ ਵਿੱਚੋਂ 28 ਮੈਚਾਂ ਵਿੱਚ ਪਾਕਿਸਤਾਨ ਨੂੰ ਜਿੱਤ ਦਿਵਾਈ ।

ਜੇਕਰ ਇੱਥੇ ਟੈਸਟ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਸਰਫਰਾਜ ਨੇ ਆਪਣੀ ਕਪਤਾਨੀ ਵਿੱਚ 13 ਮੈਚਾਂ ਵਿੱਚੋਂ 4 ਮੈਚ ਜਿੱਤੇ ਹਨ ਜਦਕਿ ਟੀ-20 ਵਿੱਚ ਪਾਕਿਸਤਾਨ ਨੇ ਸਰਫਰਾਜ਼ ਦੀ ਕਪਤਾਨੀ ਵਿੱਚ 37 ਮੈਚਾਂ ਵਿਚੋਂ 29 ਮੈਚ ਜਿੱਤੇ ਹਨ ।

Related posts

ਸਟਾਰ ਫੁੱਟਬਾਲਰ ਦੋ ਮਹੀਨੇ ਕੋਰੋਨਾ ਨਾਲ ਲੜਨ ਤੋਂ ਬਾਅਦ ਹੋਇਆ ਠੀਕ…

On Punjab

ਭਾਰਤ-ਪਾਕਿਸਤਾਨ ਨੂੰ ਯੂਏਈ ਦੇ ਤਜਰਬੇ ਦਾ ਫ਼ਾਇਦਾ : ਗਾਵਸਕਰ

On Punjab

Sagar Dhankar Murder Case: ਪਹਿਲਵਾਨ ਸੁਸ਼ੀਲ ਕੁਮਾਰ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰੀ ‘ਤੇ ਇਨਾਮ ਦਾ ਐਲਾਨ

On Punjab