ਨਾਬਾਲਿਗ ਨਾਲ ਜਬਰ ਜਨਾਹ ਦੇ ਦੋਸ਼ ’ਚ ਗਿ੍ਰਫ਼ਤਾਰ ਹੋਏ ਟੀਵੀ ਐਕਟਰ ਪਰਲ ਵੀ ਪੁਰੀ ਦੇ ਸਪੋਰਟ ’ਚ ਕਈ ਟੀਵੀ ਸਟਾਰਜ਼ ਖੜ੍ਹੇ ਹੋ ਗਏ ਹਨ। ਇੰਡਸਟਰੀ ਦੀ ਨਾਮੀ ਡਾਇਰੈਕਟਰ ਤੇ ਨਿਰਮਾਤਾ (producer) ਏਕਤਾ ਕਪੂਰ ਤੋਂ ਲੈ ਕੇ ਦਿਵਿਆ ਖੋਸਲਾ ਕੁਮਾਰ (Divya Khosla Kumar) ਤਕ ਕਈ ਵੱਡੇ ਸਟਾਰਸ ਪਰਲ ਪੁਰੀ ਦਾ ਸਮਰਥਨ ਕਰ ਰਹੇ ਹਨ ਤੇ ਉਸ ਨੂੰ ਨਿਰਦੋਸ਼ ਦੱਸ ਰਹੇ ਹਨ। ਹਾਲ ਹੀ ’ਚ ਦਿਵਿਆ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਲੰਬਾ ਚੌੜਾ ਪੋਸਟ ਸ਼ੇਅਰ ਕੀਤਾ ਜਿਸ ’ਚ ਉਨ੍ਹਾਂ ਨੇ ਪਰਲ ਨੂੰ ਨਿਰਦੋਸ਼ ਦੱਸਦੇ ਹੋਏ ਨਿਆ ਦੀ ਮੰਗ ਕੀਤੀ। ਉੱਥੇ ਹੀ ਹੁਣ ਦਿਵਿਆ ਨੇ ਖੁਲਾਸਾ ਕੀਤਾ ਹੈ ਕਿ ਪਰਲ ਬਹੁਤ ਜਲਦ ਇਕ ਵੱਡੀ ਫਿਲਮ ਸਾਈਨ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੇ ਸਭ ਖੋਹ ਦਿੱਤਾ।
Spotboy ਨਾਲ ਗੱਲਬਾਤ ’ਚ ਦਿਵਿਆ ਨੇ ਕਿਹਾ, ‘ਜੇ ਉਹ ਦੋਸ਼ੀ ਸਾਬਿਤ ਨਹੀਂ ਹੋਇਆ ਤਾਂ ਉਸ ਦਾ ਕਰੀਅਰ ਬਰਬਾਦ ਹੋਣ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਹ ਬਹੁਤ ਗੰਭੀਰ ਦੋਸ਼ ਹੈ ਤੇ ਇਸ ਨਾਲ ਪਰਲ ਦੇ ਕਰੀਅਰ ਨੂੰ ਕਾਫੀ ਨੁਕਸਾਨ ਪਹੁੰਚੇਗਾ। ਟੀਵੀ ਇੰਡਸਟਰੀ ਨੇ ਉਸ ਨੂੰ ਇਕ ਸਟਾਰਡਮ ਦਿੱਤਾ ਹੈ, ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ ਕਿ ਉਹ ਬਹੁਤ ਵੱਡੀ ਫਿਲਮ ਸਾਈਨ ਕਰਨ ਵਾਲੇ ਸਨ ਪਰ ਉਸ ਨੇ ਸਭ ਗੁਆ ਦਿੱਤਾ।’
ਅੱਗੇ ਦਿਵਿਆ ਨੇ ਕਿਹਾ, ‘ਪਰਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪਿਤਾ ਨੂੰ ਖੋਹਿਆ ਹੈ। ਉਸ ਦੀ ਮਾਂ ਜੋ ਕਿ ਬਿਮਾਰ ਹੈ, ਉਨ੍ਹਾਂ ਨੇ ਮੈਨੂੰ ਕਾਲ ਕੀਤਾ ਤੇ ਰੋ-ਰੋ ਕੇ ਮੇਰੇ ਤੋਂ ਮਦਦ ਕਰਨ ਦੀ ਗੁਹਾਰ ਲਗਾਈ। ਮੈਂ ਬਹੁਤ ਬੇਵੱਸ ਮਹਿਸੂਸ ਕਰ ਰਹੀ ਹਾਂ, ਮੈਨੂੰ ਬਹੁਤ ਗੁੱਸਾ ਆ ਰਿਹਾ ਹੈ। ਮੈਂ ਪਰਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਅਸੀਂ ਨਾਲ ਕੰਮ ਕੀਤਾ ਹੈ ਉਹ ਬਹੁਤ ਚੰਗਾ ਇਨਸਾਨ ਹੈ। ਕੰਮ ਦੇ ਪ੍ਰਤੀ ਸੰਜੀਦਾ ਤੇ ਕਾਫੀ ਮਿਹਨਤੀ ਹੈ। ਜਿੰਨੇ ਗੰਭੀਰ ਦੋਸ਼ ਉਸ ’ਤੇ ਲਗਾਏ ਗਏ ਹਨ ਉਹ ਸਭ ਡਿਜ਼ਰਵ ਨਹੀਂ ਕਰਦਾ ਹੈ। ਇਹ #MeToo ਦਾ ਭਿਆਨਕ ਪੱਖ ਹੈ ਜਿਸ ’ਚ ਆਦਮੀ ਦਾ ਕਰੀਅਰ ਤੇ ਉਸ ਦੀ ਪਛਾਣ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਏਕਤਾ ਕਪੂਰ ਪਰਲ ਦਾ ਸਮਰਥਨ ਕਰਨ ਲਈ ਅੱਗੇ ਆਈ ਹੈ। ਉਨ੍ਹਾਂ ਦੇ ਸਪੋਰਟ ’ਚ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਕਿ ਪਰਲ ਨਿਰਦੋਸ਼ ਹੈ। ਲੋਕਾਂ ਦੁਆਰਾ ਉਸ ਨਾਲ ਜੋ ਕੀਤਾ ਜਾ ਰਿਹਾ ਹੈ ਉਹ ਬਹੁਤ ਭਿਆਨਕ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।’
