ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ (12 ਮਾਰਚ) ਨੂੰ ਕਰਨਾਟਕ ਦੇ ਹੁਬਲੀ-ਧਾਰਵਾੜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, ਕੁਝ ਲੋਕ ਲਗਾਤਾਰ ਭਾਰਤ ਦੇ ਲੋਕਤੰਤਰ ‘ਤੇ ਸਵਾਲ ਉਠਾ ਰਹੇ ਹਨ।
ਉਨ੍ਹਾਂ ਕਿਹਾ, ”ਭਾਰਤ ਨਾ ਸਿਰਫ਼ ਸਭ ਤੋਂ ਵੱਡਾ ਲੋਕਤੰਤਰ ਹੈ, ਸਗੋਂ ਲੋਕਤੰਤਰ ਦੀ ਜਨਨੀ ਵੀ ਹੈ। ਇਹ ਮੰਦਭਾਗਾ ਹੈ ਕਿ ਲੰਡਨ ਵਿਚ ਭਾਰਤ ਦੇ ਲੋਕਤੰਤਰ ‘ਤੇ ਸਵਾਲ ਉਠਾਏ ਗਏ। ਕੁਝ ਲੋਕ ਭਾਰਤ ਦੇ ਲੋਕਤੰਤਰ ‘ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ, ਭਾਰਤ ਨਾ ਸਿਰਫ਼ ਸਭ ਤੋਂ ਵੱਡਾ ਲੋਕਤੰਤਰ ਹੈ ਸਗੋਂ ਲੋਕਤੰਤਰ ਦੀ ਜਨਨੀ ਵੀ ਹੈ। ਇਹ ਮੇਰੀ ਖੁਸ਼ਕਿਸਮਤੀ ਸੀ ਕਿ ਕੁਝ ਸਾਲ ਪਹਿਲਾਂ ਮੈਨੂੰ ਲੰਡਨ ਵਿਚ ਭਗਵਾਨ ਬਸਵੇਸ਼ਵਰ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ, ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਲੰਡਨ ਵਿਚ ਹੀ ਭਾਰਤ ਦੇ ਲੋਕਤੰਤਰ ‘ਤੇ ਸਵਾਲ ਉਠਾਉਣ ਦਾ ਕੰਮ ਕੀਤਾ ਗਿਆ।
‘ਧਰਤੀ ਦੀ ਕੋਈ ਤਾਕਤ ਨਹੀਂ ਕਰ ਸਕਦੀ ਨੁਕਸਾਨ’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ ਦੀਆਂ ਜੜ੍ਹਾਂ ਸਾਡੇ ਸਦੀਆਂ ਪੁਰਾਣੇ ਇਤਿਹਾਸ ਨੇ ਸਿੰਜੀਆਂ ਹਨ। ਦੁਨੀਆ ਦੀ ਕੋਈ ਵੀ ਤਾਕਤ ਭਾਰਤ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਕਰਨਾਟਕ ਦੇ ਹਰ ਜ਼ਿਲ੍ਹੇ, ਹਰ ਪਿੰਡ ਅਤੇ ਹਰ ਕਸਬੇ ਦੇ ਸੰਪੂਰਨ ਵਿਕਾਸ ਲਈ ਸੁਹਿਰਦ ਯਤਨ ਕਰ ਰਹੀ ਹੈ। ਅੱਜ, ਧਾਰਵਾੜ ਦੀ ਇਸ ਧਰਤੀ ‘ਤੇ ਵਿਕਾਸ ਦੀ ਇੱਕ ਨਵੀਂ ਧਾਰਾ ਸਾਹਮਣੇ ਆ ਰਹੀ ਹੈ, ਜੋ ਹੁਬਲੀ-ਧਾਰਵਾੜ ਦੇ ਨਾਲ-ਨਾਲ ਪੂਰੇ ਕਰਨਾਟਕ ਦੇ ਭਵਿੱਖ ਨੂੰ ਸਿੰਜਣ ਦਾ ਕੰਮ ਕਰੇਗੀ।