ਫਿਲੀਪੀਂਸ ਦਾ ਇਕ ਫ਼ੌਜੀ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ’ਚ 92 ਯਾਤਰੀ ਸਵਾਰ ਸਨ, ਜਿਸ ’ਚ 3 ਪਾਇਲਟ ਅਤੇ ਪੰਜ ਹੋਰ ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ। ਰੱਖਿਆ ਮੰਤਰੀ ਡੇਲਫਿਨ ਲੋਰੇਂਜਾਨਾ ਦੇ ਹਵਾਲੇ ਤੋਂ ਨਿਊਜ਼ ਏਜੰਸੀ ਰਾਇਟਰ ਨੇ ਇਹ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਨੇ ਮੀਡੀਆ ਰਿਪੋਟਰਸ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਹੁਣ ਤਕ 17 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਤੋਂ ਪਹਿਲਾਂ ਦੇਸ਼ ਦੇ ਫ਼ੌਜ ਮੁਖੀ ਨੇ ਇਸਦੀ ਜਾਣਕਾਰੀ ਦਿੱਤੀ ਸੀ ਕਿ ਇਸ ਜਹਾਜ਼ ‘ਚ 85 ਲੋਕ ਸਵਾਰ ਸਨ। ਉਨ੍ਹਾਂ ਨੇ ਕਿਹਾ ਕਿ ਸੀ-130 ਦੇ ਸੜੇ ਮਲਬੇ ’ਚੋਂ ਹੁਣ ਤਕ 40 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਹਾਦਸਾ ਸੁਲੁ ਪ੍ਰਾਂਤ ਦੇ ਜੋਲੋ ਟਾਪੂ ’ਚ ਲੈਂਡਿੰਗ ਸਮੇਂ ਹੋਇਆ। ਉਨ੍ਹਾਂ ਨੇ ਕਿਹਾ ਕਿ ਬਚਾਅ ਦਲ ਦੁਰਘਟਨਾ ਸਥਾਨ ’ਤੇ ਹਨ। ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾ ਸਕੀਏ। ਖ਼ਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ।
ਆਰਮਡ ਫੋਰਸ ਦੇ ਮੁਖੀ ਸਿਰਿਲਿਟੋ ਸੋਬੇਜਾਨਾ ਨੇ ਕਿਹਾ ਕਿ ਜਹਾਜ਼ ਦੱਖਣੀ ਕਾਗਾਯਨ ਡੀ ਓਰੋ ਸ਼ਹਿਰ ਤੋਂ ਫ਼ੌਜੀਆਂ ਨੂੰ ਲੈ ਕੇ ਜਾ ਰਿਹਾ ਸੀ। ਸੁਲੁ ਦੇ ਮੁਸਲਿਮ ਬਹੁਲ ਪ੍ਰਾਂਤ ’ਚ ਸਰਕਾਰੀ ਬਲ ਦਹਾਕਿਆਂ ਤੋਂ ਅਬੂ ਸਯਾਫ ਦੇ ਚਰਮਪੰਥੀਆਂ ਦੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਮਾੜੀ ਖ਼ਬਰ ਹੈ।