ਆਚਾਰ ਦਾ ਖੱਟਾ-ਮਿੱਠਾ ਅਤੇ ਤਿੱਖਾ ਸਵਾਦ ਜ਼ਿਆਦਾਤਰ ਲੋਕਾਂ ਨੂੰ ਪਸੰਦ ਆਉਂਦਾ ਹੈ। ਤਰ੍ਹਾਂ-ਤਰ੍ਹਾਂ ਦੇ ਆਚਾਰ ਜਿਵੇਂ ਨਿੰਬੂ, ਗਾਜਰ, ਮਿਰਚੀ, ਲਸਣ, ਅੰਬ, ਆਂਵਲਾ, ਕਟਹਲ ਅਜਿਹੇ ਪ੍ਰਮੁੱਖ ਆਚਾਰ ਹਨ, ਜਿਨ੍ਹਾਂ ਨੂੰ ਲੋਕ ਰੋਜ਼ਮਰ੍ਹਾ ਖਾਣੇ ਨਾਲ ਖਾਣਾ ਪਸੰਦ ਕਰਦੇ ਹਨ। ਕੁਝ ਲੋਕ ਆਚਾਰ ਖਾਣ ਦੇ ਆਦੀ ਹੋ ਜਾਂਦੇ ਹਨ, ਉਨ੍ਹਾਂ ਨੂੰ ਜਦੋਂ ਤਕ ਖਾਣੇ ’ਚ ਆਚਾਰ ਨਾ ਮਿਲੇ, ਤਾਂ ਉਨ੍ਹਾਂ ਦਾ ਖਾਣਾ ਕੰਪਲੀਟ ਨਹੀਂ ਹੁੰਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਚਟਖਾਰਾ ਦੇਣ ਵਾਲੇ ਆਚਾਰ ਦਾ ਵੱਧ ਇਸਤੇਮਾਲ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿ ਆਚਾਰ ਦਾ ਲਗਾਤਾਰ ਇਸਤੇਮਾਲ ਕਰਨ ਨਾਲ ਕਿਹੜੀ ਬਿਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ।
ਆਚਾਰ ਦੇ ਸਾਈਡ ਇਫੈਕਟਸ
ਕੋਲੈਸਟ੍ਰੋਲ ਵਧਾ ਸਕਦਾ ਹੈ
ਜੇਕਰ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤਕ ਦੇ ਖਾਣੇ ਦੇ ਨਾਲ ਆਚਾਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਕੋਲੈਸਟ੍ਰੋਲ ਵੱਧ ਸਕਦਾ ਹੈ। ਆਚਾਰ ਨੂੰ ਠੀਕ ਰੱਖਣ ਲਈ ਉਸ ’ਚ ਪਾਇਆ ਜਾਣ ਵਾਲਾ ਤੇਲ ਤੁਹਾਡਾ ਕੋਲੈਸਟ੍ਰੋਲ ਵਧਾ ਸਕਦਾ ਹੈ। ਜਿਸ ਨਾਲ ਦਿਲ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ।
ਬਾਡੀ ’ਚ ਸੋਜ ਪੈਦਾ ਕਰ ਸਕਦਾ ਹੈ ਆਚਾਰ
ਚਾਰ ਦਾ ਜ਼ਿਆਦਾ ਸੇਵਨ ਕਰਨ ਨਾਲ ਬਾਡੀ ’ਚ ਸੋਜ ਹੋ ਸਕਦੀ ਹੈ। ਆਚਾਰ ਨੂੰ ਲੰਬੇ ਸਮੇਂ ਤਕ ਸੁਰੱਖਿਅਤ ਰੱਖਣ ਲਈ ਜਿਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸ ਨਾਲ ਬਾਡੀ ’ਚ ਸੋਜ ਪੈਦਾ ਹੋ ਸਕਦੀ ਹੈ।
ਅਲਸਰ ਦਾ ਖ਼ਤਰਾ ਵਧਾ ਸਕਦਾ ਹੈ
ਆਚਾਰ ਬਣਾਉਣ ਲਈ ਜ਼ਿਆਦਾ ਮਸਾਲੇ ਅਤੇ ਸਿਰਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸਦਾ ਲੰਬੇ ਸਮੇਂ ਤਕ ਇਸਤੇਮਾਲ ਕਰਨ ਨਾਲ ਤੁਹਾਨੂੰ ਅਲਸਰ ਦੀ ਸ਼ਿਕਾਇਤ ਹੋ ਸਕਦੀ ਹੈ।
ਬਲੱਡ ਪ੍ਰੈਸ਼ਰ ਵਧਾ ਸਕਦਾ ਹੈ
ਆਚਾਰ ਦੇ ਜ਼ਿਆਦਾ ਸੇਵਨ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੇ ਆਚਾਰ ’ਚ ਨਮਕ ਦਾ ਇਸਤੇਮਾਲ ਕਾਫੀ ਮਾਤਰਾ ’ਚ ਕੀਤਾ ਜਾਂਦਾ ਹੈ, ਲੂਣ ਦਾ ਵੱਧ ਸੇਵਨ ਤੁਹਾਡਾ ਬਲੱਡ ਪ੍ਰੈਸ਼ਰ ਵਧਾ ਸਕਦਾ ਹੈ। ਇਸਤੋਂ ਇਲਾਵਾ ਤੁਹਾਨੂੰ ਹਾਈਪਰਟੈਂਸ਼ਨ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।