ਅਮਰੀਕੀ ਸੂਬਾ ਅਲਾਸਕਾ ’ਚ ਸ਼ੁੱਕਰਵਾਰ ਨੂੰ ਇਕ ਪਲੇਨ ਕ੍ਰੈਸ਼ ਹੋ ਗਿਆ। ਇਸ ਘਟਨਾ ’ਚ ਪਲੇਨ ’ਚ ਸਵਾਰ 6 ਲੋਕਾਂ ਦੀ ਜਾਨ ਚਲੀ ਗਈ ਹੈ। ਅਲਾਸਕਾ ਮੀਡੀਆ ਬ੍ਰਾਡਕਾਸਟ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਡੀ ਹੈਲੀਲੈਂਡ ਕੇਟਚਿਕਾਨੋ ਦੇ ਟਾਊਨ ’ਚ ਇਹ ਪਲੇਨ ਕ੍ਰੈਸ਼ ਹੋਇਆ। ਰਿਪੋਰਟ ਅਨੁਸਾਰ ਇਹ ਪਲੇਨ ਪਾਣੀ ’ਚ ਡਿੱਗ ਗਿਆ। ਮੌਕੇ ’ਤੇ ਪਹੁੰਚੇ ਦੋ ਬਚਾਅ ਤੈਰਾਕਾਂ ’ਚੋ ਕੋਈ ਵੀ ਨਹੀਂ ਬਚਿਆ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਦੱਸ ਦਈਏ ਕਿ ਦੁਨੀਆ ਦੇ ਕੋਨੇ-ਕੋਨੇ ਤੋਂ ਪਲੇਨ ਕ੍ਰੈਸ਼ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਕੁਝ ਮਹੀਨਿਆਂ ’ਚ ਰੂਸ, ਮਿਆਂਮਾਰ ਸਣੇ ਕਈ ਦੇਸ਼ਾਂ ’ਚ ਪਲੇਨ ਕ੍ਰੈਸ਼ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ 10 ਜੂਨ 2021 ਨੂੰ ਮਿਆਂਮਾਰ ’ਚ ਫੌਜ ਦਾ ਇਕ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ ਸੀ। ਰਿਪੋਰਟ ਅਨੁਸਾਰ ਮ੍ਰਿਤਕਾਂ ’ਚ ਸੀਨੀਅਰ ਫੌਜ ਅਧਿਕਾਰੀ ਵੀ ਸ਼ਾਮਲ ਸੀ। ਇਹ ਜਹਾਜ਼ ਹਾਦਸਾ ਮਾਂਡਲੇ ’ਚ ਹੋਇਆ ਸੀ।