PreetNama
ਖਾਸ-ਖਬਰਾਂ/Important News

Plane Hijack in Kabul: ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਦਾ ਦਾਅਵਾ, ਕਾਬੁਲ ਤੋਂ ਉਡਾਨ ਭਰਨ ਤੋਂ ਬਾਅਦ ਹਾਈਜੈਕ ਹੋਇਆ ਜਹਾਜ਼

ਕਾਬੁਲ ਏਅਰਪੋਰਟ ‘ਤੇ ਮਚੀ ਅਫੜਾ-ਤਫੜੀ ‘ਚ ਯੂਕਰੇਨ ਦੇ ਇਕ ਮੰਤਰੀ ਨੇ ਸਨਸਨੀਖੇਜ ਦਾਅਵਾ ਕੀਤਾ ਹੈ। ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਯੂਕਰੇਨ ਦੇ ਇਕ ਜਹਾਜ਼ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਹੈ। ਇਸ ਜਹਾਜ਼ ਯੂਕਰੇਨ ਦੇ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲਿਆਉਣ ਲਈ ਭੇਜਿਆ ਗਿਆ ਸੀ। ਯੇਨਿਨ ਮੁਤਾਬਕ ਜਹਾਜ਼ ਨੂੰ ਈਰਾਨ ਵੱਲ ਲਿਜਾਇਆ ਗਿਆ ਹੈ। ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਮੁਤਾਬਕ ਅਗਵਾਕਰਤਾ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਨੂੰ ਜ਼ਬਰਦਸਤੀ ਈਰਾਨ ਲਿਜਾਇਆ ਗਿਆ ਹੈ। ਤਾਸ ਏਜੰਸੀ ਮੁਤਾਬਕ ਜਹਾਜ਼ ਨੂੰ ਬੰਧਕ ਬਣਾਉਣ ਵਾਲੇ ਸਾਰੇ ਅਣਪਛਾਤੇ ਲੋਕ ਹਥਿਆਰਾਂ ਨਾਲ ਲੈਸ ਸੀ। ਹਾਲਾਂਕਿ ਯੇਨਿਨ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਕਾਬੁਲ ‘ਚ ਫਸੇ ਯੂਕਰੇਨ ਦੇ ਨਾਗਰਿਕ ਹੁਣ ਕਿਵੇਂ ਵਾਪਸ ਆਉਣਗੇ। ਉਨ੍ਹਾਂ ਲਈ ਕੋਈ ਦੂਜਾ ਜਹਾਜ਼ ਭੇਜਿਆ ਜਾਵੇਗਾ ਜਾਂ ਨਹੀਂ। ਨਾ ਹੀ ਉਨ੍ਹਾਂ ਨੇ ਇਹ ਦੱਸਿਆ ਕਿ ਇਸ ਜਹਾਜ਼ ‘ਚ ਕਿੰਨੇ ਲੋਕ ਸਵਾਰ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਵਿਦੇਸ਼ ਮੰਤਰੀ ਦਿਮਤ੍ਰੀ ਕੁਲੇਬਾ ਦੀ ਅਗਵਾਈ ‘ਚ ਕੂਟਨੀਤਕ ਪੱਧਰ ‘ਤੇ ਇਸ ਨੂੰ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਯੂਕਰੇਨ ਦਾ ਮਿਲਟਰੀ ਟਰਾਂਸਪੋਰਟ ਜਹਾਜ਼ ਜਿਸ ‘ਚ ਕੁੱਲ 83 ਲੋਕ ਸਵਾਰ ਸੀ ਅਫਗਾਨਿਸਤਾਨ ਤੋਂ ਕੀਵ ਆਇਆ ਸੀ। ਇਸ ‘ਚ 31 ਯੂਕਰੇਨ ਦੇ ਨਾਗਰਿਕ ਸੀ। ਰਾਸ਼ਟਰਪਤੀ ਦਫ਼ਤਰ ਮੁਤਾਬਕ ਇਸ ਰਾਹੀਂ ਲਗਪਗ 12 ਯੂਕਰੇਨ ਦੇ ਜਵਾਨ ਵਾਪਸ ਆਏ ਸੀ। ਇਸ ਤੋਂ ਇਲਾਵਾ ਇਸ ‘ਚ ਕੁਝ ਰਿਪੋਰਟਰ ਤੇ ਕਈ ਮਸ਼ਹੂਰ ਹਸਤੀਆਂ ਵੀ ਸੀ।

Related posts

ਇੱਕ ਤੋਂ ਵੱਧ ਸੀਟ ‘ਤੇ ਚੋਣ ਲੜਨ ‘ਤੇ ਲੱਗੇਗੀ ਬ੍ਰੇਕ? ਸੁਪਰੀਮ ਕੋਰਟ ਲਵੇਗੀ ਫੈਸਲਾ

On Punjab

HS ਫੂਲਕਾ ਨੇ ਕਿਸਾਨਾਂ ਨੂੰ ਦਿੱਤੀ ਚਿਤਾਵਨੀ- ਧਿਆਨ ਰੱਖੋ, ਖੇਤੀ ਨਾ ਬਦਲੀ ਤਾਂ ਬੰਜਰ ਹੋ ਜਾਵੇਗੀ ਜ਼ਮੀਨ

On Punjab

Nijjar’s killing in Canada: ਖਾਲਿਸਤਾਨੀ ਲੀਡਰ ਨਿੱਝਰ ਦੀ ਹੱਤਿਆ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਤਾਰ, ਕੈਨੇਡੀਅਨ ਏਜੰਸੀਆਂ ਦਾ ਨਵਾਂ ਖੁਲਾਸਾ

On Punjab