ਵਾਰਾਣਸੀ: ਅੱਜ ਯਾਨੀ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ-ਦਿਨ ਹੈ । ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ 69 ਸਾਲਾਂ ਦੇ ਹੋ ਗਏ ਹਨ । ਇਸ ਮੌਕੇ ਪੂਰੇ ਦੇਸ਼ ਵਿੱਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿੱਥੇ ਪ੍ਰਧਾਨਮੰਤਰੀ ਮੋਦੀ ਨੂੰ ਦੁਨੀਆ ਭਰ ਦੀਆਂ ਵੱਡੀਆਂ ਹਸਤੀਆਂ ਤੋਂ ਵਧਾਈ ਸੰਦੇਸ਼ ਆ ਰਹੇ ਹਨ, ਉੱਥੇ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਅਨੇਕ ਹੋਰ ਲੱਖਾਂ ਭਾਜਪਾ ਕਾਰਕੁੰਨਾਂ ਤੇ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਮੁਬਾਰਕਾਂ ਭੇਜੀਆਂ ਹਨ ਅਤੇ ਇਹ ਸਿਲਸਿਲਾ ਅੱਜ ਸਾਰਾ ਦਿਨ ਜਾਰੀ ਰਹੇਗਾ Home News Punjab BJP PM ਮੋਦੀ ਦੇ ਜਨਮ-ਦਿਨ ਮੌਕੇ ਪ੍ਰਸ਼ੰਸਕ ਨੇ ਮੰਦਰ ’ਚ ਚੜ੍ਹਾਇਆ ਸੋਨੇ ਦਾ ਮੁਕੁਟ
PM ਮੋਦੀ ਦੇ ਜਨਮ-ਦਿਨ ਮੌਕੇ ਪ੍ਰਸ਼ੰਸਕ ਨੇ ਮੰਦਰ ’ਚ ਚੜ੍ਹਾਇਆ ਸੋਨੇ ਦਾ ਮੁਕੁਟSep 17, 2019 12:05 PmFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE
Man Offers Gold Crown: ਵਾਰਾਣਸੀ: ਅੱਜ ਯਾਨੀ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ-ਦਿਨ ਹੈ । ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ 69 ਸਾਲਾਂ ਦੇ ਹੋ ਗਏ ਹਨ । ਇਸ ਮੌਕੇ ਪੂਰੇ ਦੇਸ਼ ਵਿੱਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿੱਥੇ ਪ੍ਰਧਾਨਮੰਤਰੀ ਮੋਦੀ ਨੂੰ ਦੁਨੀਆ ਭਰ ਦੀਆਂ ਵੱਡੀਆਂ ਹਸਤੀਆਂ ਤੋਂ ਵਧਾਈ ਸੰਦੇਸ਼ ਆ ਰਹੇ ਹਨ, ਉੱਥੇ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਅਨੇਕ ਹੋਰ ਲੱਖਾਂ ਭਾਜਪਾ ਕਾਰਕੁੰਨਾਂ ਤੇ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਮੁਬਾਰਕਾਂ ਭੇਜੀਆਂ ਹਨ ਅਤੇ ਇਹ ਸਿਲਸਿਲਾ ਅੱਜ ਸਾਰਾ ਦਿਨ ਜਾਰੀ ਰਹੇਗਾ
Man Offers Gold Crown
Man Offers Gold Crown
ਉਥੇ ਹੀ ਦੂਜੇ ਪਾਸੇ ਇਸ ਮੌਕੇ ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਸੰਕਟ ਮੋਚਨ ਮੰਦਰ ਵਿੱਚ ਸੋਨੇ ਦਾ ਮੁਕੁਟ ਚੜ੍ਹਾਇਆ ਗਿਆ । ਦਰਅਸਲ, ਪੀ.ਐੱਮ. ਮੋਦੀ ਦੇ ਇਕ ਪ੍ਰਸ਼ੰਸਕ ਅਰਵਿੰਦ ਸਿੰਘ ਨੇ 69ਵੇਂ ਜਨਮ ਦਿਨ ਮੌਕੇ ਸੰਕਟ ਮੋਚਨ ਮੰਦਰ ਵਿਖੇ ਭਗਵਾਨ ਹਨੂਮਾਨ ਜੀ ਨੂੰ 50 ਲੱਖ ਰੁਪਏ ਕੀਮਤ ਦਾ ਸੋਨੇ ਦਾ ਇੱਕ ਮੁਕਟ ਭੇਟ ਕੀਤਾ ਹੈ । ਉਨ੍ਹਾਂ ਨੇ ਮੋਦੀ ਦੀ ਸਰਕਾਰ ਮੁੜ ਸਰਕਾਰ ਬਣਨ ਦੀ ਮੰਨਤ ਮੰਗੀ ਸੀ । ਮੰਨਤ ਪੂਰੀ ਹੋਣ ‘ਤੇ ਅਰਵਿੰਦ ਨੇ 1.25 ਕਿਲੋ ਭਾਰੀ ਸੋਨੇ ਦਾ ਮੁਕੁਟ ਚੜ੍ਹਾਇਆ ਹੈ । ਇਸ ਸਬੰਧੀ ਜਾਣਕਰੀ ਦਿੰਦਿਆਂ ਅਰਵਿੰਦ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਉਨ੍ਹਾਂ ਨੇ ਭਗਵਾਨ ਹਨੂੰਮਾਨ ਤੋਂ ਮੁੜ ਮੋਦੀ ਸਰਕਾਰ ਬਣਾਉਣ ਦੀ ਮੰਨਤ ਮੰਗੀ ਸੀ । ਇਸ ਮੰਨਤ ਦੇ ਪੂਰਾ ਹੋਣ ‘ਤੇ ਉਨ੍ਹਾਂ ਨੇ ਭਗਵਾਨ ਨੂੰ 1.25 ਕਿਲੋ ਭਾਰੀ ਸੋਨੇ ਦਾ ਮੁਕੁਟ ਚੜ੍ਹਾਇਆ ਹੈ । ਦੱਸ ਦੇਈਏ ਕਿ ਆਪਣੇ ਜਨਮ-ਦਿਨ ਦੇ ਮੌਕੇ ‘ਤੇ ਮੋਦੀ ਬੀਤੀ ਦੇਰ ਰਾਤ ਹੀ ਗੁਜਰਾਤ ਪਹੁੰਚ ਗਏ ਸਨ, ਜਿੱਥੇ ਅੱਜ ਉਹ ਆਪਣੀ ਮਾਂ ਤੋਂ ਆਸ਼ੀਰਵਾਦ ਲੈਣਗੇ । ਦੱਸਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਦੇ ਜਨਮ-ਦਿਨ ਦੇ ਮੌਕੇ ‘ਤੇ ਸਰਕਾਰੀ ਤੌਰ ‘ਤੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਨੂੰ ਖ਼ੂਬ ਸਜਾਇਆ ਗਿਆ ਹੈ । ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ’ਤੇ ਆਪਣੀ ਮਾਂ ਹੀਰਾ ਬੇਨ ਨੂੰ ਮਿਲਣਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੇ ਕੇਕ ਕੱਟਿਆ ਅਤੇ ਦੀਵੇ ਜਗਾਏ ।ਇਸ ਤੋਂ ਇਲਾਵਾ ਨਵੀਂ ਦਿੱਲੀ ਵਿਖੇ ਸੰਸਦ ਮੈਂਬਰ ਮਨੋਜ ਤਿਵਾੜੀ ਦੀ ਅਗਵਾਈ ਵਿੱਚ ਭਾਜਪਾ ਕਾਰਕੁੰਨਾਂ ਵੱਲੋਂ ਨਵੀਂ ਦਿੱਲੀ ਇੰਡੀਆ ਗੇਟ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ-ਦਿਨ 12:00 ਵਜੇ ਮਨਾਇਆ ਗਿਆ । ਉਥੇ ਹੀ ਦੂਜੇ ਪਾਸੇ ਭੋਪਾਲ ਵਿੱਚ ਵੀ ਸੋਮਵਾਰ ਨੂੰ ਭਾਜਪਾ ਕਾਰਕੁੰਨਾਂ ਵੱਲੋਂ 69 ਕਿਲੋਗ੍ਰਾਮ ਦਾ ਕੇਕ ਕੱਟ ਕੇ ਮੋਦੀ ਦਾ ਜਨਮ-ਦਿਨ ਮਨਾਇਆ ਗਿਆ ।