: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਵੀਡੀਓ ਕਾਂਗਰਸ ਰਾਹੀਂ ਗਲੋਬਲ ਤੇਲ ਤੇ ਗੈਸ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਤੇ ਮਾਹਿਰਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ਇਹ ਛੇਵੀ ਅਜਿਹੀ ਸਾਲਾਨਾ ਗੱਲਬਾਤ ਹੈ ਜੋ 2016 ‘ਚ ਸ਼ੁਰੂ ਹੋਈ ਸੀ। ਇਸ ‘ਚ ਤੇਲ ਤੇ ਗੈਸ ਖੇਤਰ ਦੇ ਗਲੋਬਲ ਆਗੂ ਸ਼ਾਮਲ ਹੁੰਦੇ ਹਨ ਜੋ ਇਸ ਖੇਤਰ ਦੇ ਮੁੱਖ ਮੁੱਦਿਆਂ ਤੇ ਭਾਰਤ ਨਾਲ ਸਹਿਯੋਹ ਭਾਵ ਨਿਵੇਸ਼ ਦੇ ਸੰਭਾਵਿਤ ਖੇਤਰਾਂ ਦਾ ਪਤਾ ਲਾਉਣ ਲਈ ਵਿਚਾਰ-ਵਟਾਂਦਰਾ ਕਰਦੇ ਹਨ। ਬਿਆਨ ‘ਚ ਕਿਹਾ ਗਿਆ ਕਿ ਪ੍ਰਧਾਨ-ਮੰਤਰੀ ਮੋਦੀ 20 ਅਕਤੂਬਰ ਨੂੰ ਸ਼ਾਮ ਛੇ ਵਜੇ ਵੀਡੀਓ ਕਾਨਫਰੰਸ ਰਾਹੀਂ ਤੇਲ ਤੇ ਗੈਸ ਖੇਤਰ ਦੇ ਗਲੋਬਲ ਸੀਈਓ ਤੇ ਮਾਹਿਰਾਂ ਨਾਲ ਗੱਲਬਾਤ ਕਰਨਗੇ। ਬਿਆਨ ‘ਚ ਕਿਹਾ ਗਿਆ ਕਿ ਮੁੱਖ ਬਹੁਰਾਸ਼ਟਰੀ ਨਿਗਮਾਂ ਤੇ ਉੱਚ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਈਓ ਤੇ ਮਾਹਿਰਾਂ ਇਸ ਚਰਚਾ ‘ਚ ਹਿੱਸਾ ਲੈਣਗੇ। ਇਸ ਮੌਕੇ ‘ਤੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਰਹਿਣਗੇ।