ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਦਿੱਗਜ ਅਦਾਕਾਰ ਜਲਦ ਹੀ ਆਪਣੇ ਕਰੀਅਰ ’ਚ ਹੁਣ ਤਕ ਦਾ ਸਭ ਤੋਂ ਵੱਖ ਕੰੰਮ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਰਣਵੀਰ ਸਿੰਘ ਬ੍ਰਿਟਿਸ਼ ਐਡਵੈਂਚਰ ਬੇਅਰ ਗ੍ਰਿਲਸ ਦੇ ਨਾਲ ਓਟੀਟੀ ਪਲੇਟਫਾਰਮ ’ਤੇ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ। ਜੀ ਹਾਂ ਰਣਵੀਰ ਸਿੰਘ ਤੇ ਬੇਅਰ ਗ੍ਰਿਲਸ ਦੇ ਨਾਲ ਨਜ਼ਰ ਆਉਣ ਵਾਲੇ ਹਨ।ਰਣਵੀਰ ਸਿੰਘ ਤੋਂ ਪਹਿਲਾਂ ਪ੍ਰਧਾਨ ਮੰਤਰੀ, ਅਦਾਕਾਰ ਅਕਸ਼ੈ ਕੁਮਾਰ ਤੇ ਰਜਨੀਕਾਂਤ ਬੇਅਰ ਗ੍ਰਿਲਸ ਦੇ ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ। ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਦੀ ਖ਼ਬਰ ਅਨੁਸਾਰ ਬੇਅਰ ਗ੍ਰਿਲਸ ਓਟੀਟੀ ਪਲੇਟਫਾਰਮ ਨੈਟਫਲਿਕਸ ਦੇ ਨਾਲ ਮਿਲ ਕੇ ਨਵੇਂ ਸ਼ੋਅ ਦੀ ਤਿਆਰੀ ਕਰ ਰਹੇ ਹਨ। ਇਹ ਨਵਾਂ ਸ਼ੋਅ ਉਨ੍ਹਾਂ ਦੇ ਹੋਰ ਸ਼ੋਅਜ਼ ਦੀ ਤਰ੍ਹਾਂ ਐਕਸ਼ਨ ਤੇ ਜਾਨਲੇਵਾ ਸਟੰਟ ਭਰਿਆ ਹੋਇਆ। ਵੈੱਬਸਾਈਟ ਨੂੰ ਬੇਅਰ ਗ੍ਰਿਲਸ ਤੇ ਨੈੱਟਫਲਿਕਸ ਦੀ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਇਸ ਸ਼ੋਅ ਲਈ ਰਣਵੀਰਾ ਸਿੰਘ ਨਾਲ ਸੰਪਰਕ ਕੀਤਾ ਜਾ ਰਿਹਾ ਹੈ।