ਸ੍ਰੀ ਨਰਿੰਦਰ ਦਾਮੋਦਰਦਾਸ ਮੋਦੀ ਅੱਜ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ (PM) ਵਜੋਂ ਸ਼ਾਮੀਂ 7:00 ਵਜੇ ਸਹੁੰ ਚੁੱਕਣਗੇ। ਇਸ ਮੌਕੇ ਬਹੁਤ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਰਾਜਪਾਲ ਸਮੇਤ ਹੋਰ 8,000 ਤੋਂ ਵੀ ਵੱਧ VIP (ਬੇਹੱਦ ਅਹਿਮ ਸ਼ਖ਼ਸੀਅਤਾਂ) ਮਹਿਮਾਨ ਰਾਸ਼ਟਰਪਤੀ ਭਵਨ ’ਚ ਮੌਜੂਦ ਰਹਿਣਗੇ।
ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਚੁਣੇ ਨੇਤਾ ਅੱਜ ਵੀਰਵਾਰ ਸ਼ਾਮੀਂ ਸਾਢੇ ਚਾਰ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਅੱਜ ਸਵੇਰੇ ਸ੍ਰੀ ਨਰਿੰਦਰ ਮੋਦੀ ਨੇ ਦੂਜੇ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਮੰਤਰੀ–ਮੰਡਲ ਨੂੰ ਇੱਕ ਵਿਵਸਥਿਤ ਰੂਪ ਦੇਣ ਲਈ ਭਾਜਪਾ ਮੁਖੀ ਅਮਿਤ ਸ਼ਾਹ ਨਾਲ ਆਖ਼ਰੀ ਦੌਰ ਦੀ ਗੱਲਬਾਤ ਕੀਤੀ।
ਇਸ ਵਿਸ਼ਾਲ ਸਹੁੰ–ਚੁਕਾਈ ਸਮਾਰੋਹ ’ਚ ਵਿਰੋਧੀ ਧਿਰ ਦੇ ਆਗੂ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਾਰੇ ਰਾਜਪਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਤੇ ਸੂਬਿਆਂ ਦੇ ਸੀਨੀਅਰ ਭਾਜਪਾ ਆਗੂ ਮੌਜੂਦ ਰਹਿਣਗੇ। ਇਸ ਮੌਕੇ ਲਈ ਸਾਬਕਾ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨੂੰ ਸੱਦਾ–ਪੱਤਰ ਭੇਜੇ ਗਏ ਹਨ।
ਇਸ ਤੋਂ ਇਲਾਵਾ ‘ਬਿਮਸਟੈਕ’ (BIMSTEC – Bay of Bengal Initiative for Multi-Sectoral Technical and Economic Cooperation) ਨੂੰ ਇਸ ਸਹੁੰ–ਚੁਕਾਈ ਸਮਾਰੋਹ ਲਈ ਸੱਦਿਆ ਗਿਆ ਹੈ। ਇਹ ਸਮਾਰੋਹ ਦਰਬਾਰ ਹਾਲ ’ਚ ਨਹੀਂ, ਸਗੋਂ ਰਾਸ਼ਟਰਪਤੀ ਭਵਨ ਦੇ ਅਗਲੇ ਹਿੱਸੇ ’ਚ ਹੋਵੇਗਾ।
ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਚੌਥੀ ਵਾਰ ਹੋਣ ਜਾ ਰਿਹਾ ਹੈ ਕਿ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਭਵਨ ਦੇ ਅਗਲੇ ਹਿੱਸੇ ’ਚ ਸਹੁੰ ਚੁੱਕੇਗਾ। ਇਹ ਹਿੱਸਾ ਭਵਨ ਦੇ ਮੁੱਖ ਗੇਟਾਂ ਤੋਂ ਲੈ ਕੇ ਮੁੱਖ ਇਮਾਰਤ ਦੇ ਵਿਚਕਾਰ ਪੈਂਦਾ ਹੈ। ਇਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪੇਈ ਤੇ ਚੰਦਰਸ਼ੇਖਰ ਨੇ ਵੀ ਰਾਸ਼ਟਰਪਤੀ ਭਵਨ ਦੇ ਅਗਲੇ ਹਿੱਸੇ ਵਿੱਚ ਸਹੁੰ ਚੁੱਕੀ ਸੀ।
ਸਾਂਝਾ ਪ੍ਰਗਤੀਸ਼ੀਲ ਗੱਠਜੋੜ (UPA) ਦੇ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਵੀ ਅੱਜ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ–ਚੁਕਾਈ ਸਮਾਰੋਹ ‘ਚ ਭਾਗ ਲੈਣਗੇ।
ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਛੱਡ ਕੇ ‘ਬਿਮਸਟੈਕ’ (BIMSTEC – ਬੇਅ ਆਫ਼ ਬੰਗਾਲ ਇਨੀਸ਼ੀਏਟਿਵ ਫ਼ਾਰ ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੌਮਿਕ ਕੋਆਪ੍ਰੇਸ਼ਨ) ਨੂੰ ਸੱਦਾ ਦਿੱਤਾ ਗਿਆ ਹੈ। ਇਸ ਸੰਗਠਨ ਵਿੱਚ ਸ਼ਾਮਲ ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀ ਲੰਕਾ ਤੇ ਥਾਈਲੈਂਡ ਸ੍ਰੀ ਮੋਦੀ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਭਾਗ ਲੈਣਗੇ।
ਇਸ ਸਹੁੰ–ਚੁਕਾਈ ਸਮਾਰੋਹ ਵਿੱਚ ਭਾਰਤੀ ਸਿਆਸੀ ਆਗੂਆਂ, ਮੁੱਖ ਮੰਤਰੀਆਂ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਪਿੱਛੇ ਜਿਹੇ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤੀ ਜਨਤਾ ਪਾਰਟੀ ਨੇ ਵੱਡੀ ਜਿੱਤ ਹਾਸਲ ਕਰਦਿਆਂ ਸੀਟਾਂ ਦੇ ਲਿਹਾਜ਼ ਨੇ 300 ਦਾ ਅੰਕੜਾ ਪਾਰ ਕੀਤਾ ਸੀ।
ਉੱਧਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਅੱਜ ਸ੍ਰੀ ਨਰਿੰਦਰ ਮੋਦੀ ਦੇ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਬਹੁਤ ਸਾਰੇ ਵਿਦੇਸ਼ੀ ਰਹਿਨੁਮਾ, ਨੁਮਾਇੰਦੇ ਅਤੇ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਮੌਜੂਦ ਰਹਿਣਗੇ।
ਪ੍ਰਾਪਤ ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਾਮਿਦ, ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪਰਵਿੰਦਰ ਕੁਮਾਰ ਜਗਨਨਾਥ, ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਐੱਸ ਜੀਨਬੇਕੋਵ, ਮਿਆਂਮਾਰ ਦੇ ਰਾਸ਼ਟਰਪਤੀ ਯੂ ਵਿਨ ਮਿੰਟ, ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ, ਥਾਈਲੈਂਡ ਦੇ ਵਿਸ਼ੇਸ਼ ਦੂਤ ਗ੍ਰਿਸਾਡਾ ਬੂਨਰੈਕ ਮੌਜੂਦ ਰਹਿਣਗੇ।
ਦੱਸਿਆ ਜਾ ਰਿਹਾ ਹੈ ਕਿ ਦੱਖਣੀ ਭਾਰਤ ਦੇ ਸੁਪਰ–ਸਟਾਰ ਰਜਨੀਕਾਂਤ, ਕਮਲ ਹਾਸਨ ਵੀ ਸ੍ਰੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਸਮੇਂ ਮੌਜੂਦ ਰਹਿਣਗੇ। ਬਾਲੀਵੁੱਡ ਦੇ ਸੰਭਾਵੀ ਮਹਿਮਾਨਾਂ ਦੀ ਸੂਚੀ ਹਾਲੇ ਜਾਰੀ ਨਹੀਂ ਹੋਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਹੁਤ ਸਾਰੇ ਫ਼ਿਲਮੀ ਸਿਤਾਰੇ ਵੀ ਮੌਜੂਦ ਰਹਿਣਗੇ। ਸਾਲ 2014 ਦੌਰਾਨ ਸਲਮਾਨ ਖ਼ਾਨ, ਅਮਿਤਾਭ ਬੱਚਨ, ਵਿਵੇਕ ਓਬਰਾਏ, ਲਤਾ ਮੰਗੇਸ਼ਕਰ ਆਦਿ ਸ਼ਾਮਲ ਹੋਏ ਸ