ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਰਲ ਦੌਰੇ ਤੋਂ ਪਹਿਲਾਂ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਤੋਂ ਬਾਅਦ ਪੂਰੇ ਕੇਰਲ ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਚਿੱਠੀ ਭੇਜਣ ਵਾਲੇ ਨੇ 24 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਕੋਚੀ ਦੌਰੇ ਦੌਰਾਨ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਹੈ। ਇਸ ਪੱਤਰ ਵਿੱਚ ਭੇਜਣ ਵਾਲੇ ਦਾ ਨਾਮ ਅਤੇ ਪਤਾ ਲਿਖਿਆ ਹੋਇਆ ਹੈ। ਇਸ ਤੋਂ ਤੁਰੰਤ ਬਾਅਦ ਪੁਲਸ ਉਥੇ ਪਹੁੰਚ ਗਈ, ਜਿਸ ਦਾ ਨਾਂ ਚਿੱਠੀ ‘ਚ ਲਿਖਿਆ ਹੋਇਆ ਸੀ।
ਜਦੋਂ ਪੁਲਿਸ ਉਕਤ ਪਤੇ ‘ਤੇ ਪਹੁੰਚੀ ਤਾਂ ਵਿਅਕਤੀ ਡਰ ਗਿਆ ਅਤੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਫਸਾਉਣ ਲਈ ਉਸ ਦੇ ਨਾਂ ‘ਤੇ ਚਿੱਠੀ ਲਿਖੀ ਗਈ ਹੈ। ਜਦਕਿ ਮੈਨੂੰ ਨਹੀਂ ਪਤਾ ਕਿ ਸਾਰਾ ਮਾਮਲਾ ਕੀ ਹੈ। ਹਾਲਾਂਕਿ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਕੇਰਲ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ‘ਤੇ ਵੀ ਚੈਕਿੰਗ ਵਧ ਗਈ ਹੈ।ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਹ ਚਿੱਠੀ ਕਥਿਤ ਤੌਰ ‘ਤੇ ਕੋਚੀ ਦੇ ਇੱਕ ਵਿਅਕਤੀ ਦੁਆਰਾ ਮਲਿਆਲਮ ਵਿੱਚ ਲਿਖੀ ਗਈ ਸੀ। ਇਹ ਪੱਤਰ ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਨੂੰ ਮਿਲਿਆ ਹੈ। ਇਸ ਤੋਂ ਬਾਅਦ ਉਸ ਨੇ ਤੁਰੰਤ ਇਹ ਪੱਤਰ ਪੁਲੀਸ ਨੂੰ ਸੌਂਪ ਦਿੱਤਾ। ਪੱਤਰ ‘ਤੇ ਦਿੱਤੇ ਵੇਰਵਿਆਂ ਰਾਹੀਂ ਪੁਲਿਸ ਐਨਕੇ ਜੌਨੀ ਨਾਂ ਦੇ ਵਿਅਕਤੀ ਤੱਕ ਪਹੁੰਚੀ। ਚਿੱਠੀ ‘ਚ ਕਿਹਾ ਗਿਆ ਸੀ ਕਿ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੋਣੀ ਦਾ ਸਾਹਮਣਾ ਕਰਨਾ ਪਵੇਗਾ। ਕੋਚੀ ਦੇ ਵਸਨੀਕ ਜੌਨੀ ਨੇ ਚਿੱਠੀ ਲਿਖਣ ਤੋਂ ਇਨਕਾਰ ਕੀਤਾ ਪਰ ਦੋਸ਼ ਲਾਇਆ ਕਿ ਉਸ ਵਿਰੁੱਧ ਗੁੱਸਾ ਰੱਖਣ ਵਾਲਾ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਪਿੱਛੇ ਹੋ ਸਕਦਾ ਹੈ। ਜੌਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਉਸ ਦੇ ਘਰ ਆ ਕੇ ਚਿੱਠੀ ਬਾਰੇ ਪੁੱਛਗਿੱਛ ਕੀਤੀ।ਉਸ ਨੇ ਦੱਸਿਆ ਕਿ ਪੁਲਸ ਨੇ ਚਿੱਠੀ ਨੂੰ ਮੇਰੀ ਹੱਥ ਲਿਖਤ ਨਾਲ ਮਿਲਾ ਦਿੱਤਾ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਮੈਂ ਚਿੱਠੀ ਦੇ ਪਿੱਛੇ ਨਹੀਂ ਸੀ। ਹੋ ਸਕਦਾ ਹੈ ਕਿ ਇਸ ਧਮਕੀ ਦੇ ਪਿੱਛੇ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੂੰ ਮੇਰੇ ਨਾਲ ਨਫ਼ਰਤ ਹੋਵੇ। ਮੈਂ ਉਨ੍ਹਾਂ ਲੋਕਾਂ ਦੇ ਨਾਮ ਸਾਂਝੇ ਕੀਤੇ ਹਨ ਜਿਨ੍ਹਾਂ ‘ਤੇ ਮੈਨੂੰ ਸ਼ੱਕ ਹੈ। ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਪੱਤਰ ਵੀ ਮੀਡੀਆ ਵਿਚ ਸਾਹਮਣੇ ਆਇਆ ਹੈ। ਏਡੀਜੀਪੀ ਦੇ ਪੱਤਰ ਵਿੱਚ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਦੀਆਂ ਧਮਕੀਆਂ ਸਮੇਤ ਕਈ ਹੋਰ ਗੰਭੀਰ ਧਮਕੀਆਂ ਦਾ ਜ਼ਿਕਰ ਕੀਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਏ ਕੇ ਮੁਰਲੀਧਰਨ ਨੇ ਪੱਤਰ ਲੀਕ ਹੋਣ ‘ਤੇ ਸੂਬਾ ਪੁਲਿਸ ਦੀ ਢਿੱਲ ਦੱਸਿਆ ਹੈ।