18.93 F
New York, US
January 23, 2025
PreetNama
ਰਾਜਨੀਤੀ/Politics

PM ਮੋਦੀ ਦੇ ਦੌਰੇ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਤੇ ਸਿੱਧੂ ਦਰਸ਼ਨਾਂ ਲਈ ਪੁੱਜੇ ਕੇਦਾਰਨਾਥ, ਹਰੀਸ਼ ਰਾਵਤ ਨਾਲ ਵੀ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਅਰਾਧਿਆ ਬਾਬਾ ਕੇਦਾਰ ਨੂੰ ਲੈ ਕੇ ਸਿਆਸਤ ਭਖ ਗਈ ਹੈ। ਕਾਂਗਰਸੀ ਆਗੂ ਹੁਣ ਦੇਵਾਂ ਦੇ ਦੇਵ ਮਹਾਦੇਵ ਦੀ ਸ਼ਰਨ ‘ਚ ਪਹੁੰਚੇ। ਪੰਜਾਬ ‘ਚ ਪ੍ਰਦੇਸ਼ ਸੰਗਠਨ ਤੇ ਸਰਕਾਰ ਵਿਚਕਾਰ ਮਚੇ ਘਮਸਾਨ ਦੌਰਾਨ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi), ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਤੇ ਹੋਰ ਦਿੱਗਜ ਕੇਦਾਰਨਾਥ (Kedarnath) ਧਾਮ ਦਰਸ਼ਨਾਂ ਲਈ ਪਹੁੰਚੇ। ਪੰਜਾਬ ‘ਚ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਲੈ ਕੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਦੇ ਸਿਆਸੀ ਮਾਅਨੇ ਵੀ ਕੱਢੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਇਨ੍ਹਾਂ ਆਗੂਆਂ ਦੇ ਕੇਦਾਰਨਾਥ ਦਰਸਨਾਂ ਨੂੰ ਕੌਮੀ ਪੱਧਰ ‘ਤੇ ਕਾਂਗਰਸ ਦੀ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਤੋਂ ਇਕ ਦਿਨ ਬਾਅਦ ਯਾਨੀ 5 ਨਵੰਬਰ ਨੂੰ ਕੇਦਾਰਨਾਥ ਦਰਸ਼ਨਾਂ ਲਈ ਪਹੁੰਚ ਰਹੇ ਹਨ। ਮੋਦੀ ਦੇ ਦੌਰੇ ਨੂੰ ਰਾਸ਼ਟਰੀ ਪੱਧਰ ‘ਤੇ ਸੰਦੇਸ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਭਾਜਪਾ ਵੀ ਇਸ ਦੌਰਾਨ 12 ਜੋਤਿਰਲਿੰਗਾਂ ਤੇ ਸ਼ਿਵਾਲਿਆਂ ‘ਚ ਜਲਾਭਿਸ਼ੇਕ ਦੀ ਤਿਆਰੀ ਕਰ ਚੁੱਕੀ ਹੈ। ਜ਼ਾਹਿਰ ਹੈ ਕਿ ਰਾਸ਼ਟਰੀ ਰਾਜਨੀਤੀ ‘ਚ ਮੋਦੀ ਦੀ ਪ੍ਰਤੀਕਾਂ ਦੀ ਰਾਜਨੀਤੀ ਹਲਚਲ ਪੈਦਾ ਕਰ ਚੁੱਕੀ ਹੈ। ਕਾਂਗਰਸ ਦਾ ਇਸ ਮਾਮਲੇ ‘ਚ ਵੇਧੇਰੇ ਚੌਕਸੀ ਵਰਤਣਾ ਇਹੀ ਸੰਕੇਤ ਦੇ ਰਿਹਾ ਹੈ। ਪ੍ਰਦੇਸ਼ ਪੱਧਰ ‘ਤੇ ਕਾਂਗਰਸ ਪੰਜ ਨਵੰਬਰ ਨੂੰ ਸਾਰੇ ਜ਼ਿਲ੍ਹਿਆਂ ਦੇ 12-12 ਪ੍ਰਮੁੱਖ ਸ਼ਿਵਾਲਿਆਂ ‘ਚ ਜਲਾਭਿਸ਼ੇਕ ਕਰਨ ਦਾ ਐਲਾਨ ਕਰ ਚੁੱਕੀ ਹੈ।

ਹੁਣ ਕਾਂਗਰਸ ‘ਚ ਰਾਸ਼ਟਰੀ ਪੱਧਰ ‘ਤੇ ਵੀ ਇਸ ਸਬੰਧੀ ਗੰਭੀਰਤਾ ਦਿਖਾਈ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਬਾਬਾ ਕੇਦਾਰ ਜ਼ਰੀਏ ਰਾਸ਼ਟਰੀ ਸਿਆਸਤ ‘ਚ ਗਰਮਾਹਟ ਪੰਜਾਬ ਦੇ ਰਸਤੇ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਿਧਾਨ ਸਭਾ ਚੇਅਰਮੈਨ ਕੇਪੀ ਰਾਣਾ ਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਕੇਦਾਰ ਦਰਸ਼ਨਾਂ ਲਈ ਰਵਾਨਾ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇਹਰਾਦੂਨ ‘ਚ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਮੁਲਾਕਾਤ ਕੀਤੀ।

ਪੰਜਾਬ ਦੇ ਆਗੂਆਂ ਦੇ ਕੇਦਾਰ ਦੌਰੇ ਦੀ ਰਣਨੀਤੀ ਪਿੱਛੇ ਸਾਬਕਾ ਇੰਚਾਰਜ ਹਰੀਸ਼ ਰਾਵਤ ਦੀ ਰਣਨੀਤੀ ਮੰਨੀ ਜਾ ਰਹੀ ਹੈ। ਕਾਂਗਰਸ ਦੀ ਇਸ ਯਾਤਰਾ ਜ਼ਰੀਏ ਇਕ ਤੀਰ ਨਾਲ ਕਈ ਨਿਸ਼ਾਨੇ ਸਾਧਣ ਦੀ ਮਨਸ਼ਾ ਹੈ। ਪੰਜਾਬ ‘ਚ ਕਾਂਗਰਸ ਦੇ ਅੰਦਰ ਅਸੰਤੋਸ਼ ਖ਼ਤਮ ਕਰ ਕੇ ਇਕਜੁੱਟ ਹੋ ਕੇ ਰਾਸ਼ਟਰੀ ਪੱਧਰ ‘ਤੇ ਸੰਦੇਸ਼ ਤਾਂ ਦਿੱਤਾ ਹੀ ਜਾ ਰਿਹਾ ਹੈ, ਨਾਲ ਹੀ ਮੋਦੀ ਨੂੰ ਦੌਰੇ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਹੀ ਸੂਬਿਆਂ ਪੰਜਾਬ ਅਤੇ ਉੱਤਰਾਖੰਡ ਦੇ ਵੋਟਰਾਂ ਨੂੰ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related posts

ਸ਼ੇਅਰ ਬਾਜ਼ਾਰ ’ਚ ਤੇਜ਼ੀ ਪਰਤੀ

On Punjab

ਸਿਹਤ ਖ਼ਰਾਬ ਹੋਣ ਕਾਰਨ ਅਮਿਤ ਸ਼ਾਹ ਏਮਜ਼ ‘ਚ ਦਾਖਲ, ਹਾਲ ਹੀ ‘ਚ ਦੇ ਚੁੱਕੇ ਕੋਰੋਨਾ ਨੂੰ ਮਾਤ

On Punjab

Parliament Monsoon Session : ਸੰਸਦ ‘ਚ ਹੰਗਾਮਾ ਕਰਨ ਵਾਲੇ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ‘ਤੇ ਕਾਰਵਾਈ, ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ

On Punjab